10ਵੀਂ ਮੰਜ਼ਲ ''ਤੇ ਚੜ੍ਹਿਆ ਟਿਕ-ਟਾਕ ਸਟਾਰ, ਦਿੱਤੀ ਖੁਦਕੁਸ਼ੀ ਕਰਨ ਦੀ ਧਮਕੀ

Monday, Sep 23, 2019 - 11:40 AM (IST)

10ਵੀਂ ਮੰਜ਼ਲ ''ਤੇ ਚੜ੍ਹਿਆ ਟਿਕ-ਟਾਕ ਸਟਾਰ, ਦਿੱਤੀ ਖੁਦਕੁਸ਼ੀ ਕਰਨ ਦੀ ਧਮਕੀ

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਇਕ ਟਿਕ-ਟਾਕ ਸਟਾਰ ਨੇ ਹੋਟਲ ਦੀ ਛੱਤ 'ਤੇ ਚੜ੍ਹ ਕੇ ਐਤਵਾਰ ਨੂੰ ਬਹੁਤ ਡਰਾਮਾ ਕੀਤਾ। ਸ਼ਖਸ ਦੁਪਹਿਰ ਸ਼ਾਮ ਨੂੰ ਹਰਿਨਗਰ ਦੇ ਇਕ ਹੋਟਲ ਦੀ ਛੱਤ 'ਤੇ ਚੜ੍ਹ ਗਿਆ ਸੀ, ਜਿਸ ਨੂੰ ਸੋਮਵਾਰ ਸਵੇਰੇ 8.45 ਵਜੇ ਹੇਠਾਂ ਉਤਾਰਿਆ ਗਿਆ। ਇਹ ਹੋਟਲ 10 ਮੰਜ਼ਲਾ ਹੈ, ਸ਼ਖਸ ਲਗਾਤਾਰ ਇਸ ਤੋਂ ਛਾਲ ਮਾਰਨ ਦੀ ਧਮਕੀ ਦੇ ਰਿਹਾ ਸੀ। ਸ਼ਖਸ ਦਾ ਨਾਂ ਸੰਦੀਪ ਉਰਫ਼ ਅਰਮਾਨ ਮਲਿਕ ਹੈ। ਇਸ ਦੇ ਟਿਕ-ਟਾਕ 'ਤੇ 50 ਲੱਖ ਤੋਂ ਵਧ ਫੋਲੋਅਰਜ਼ ਹਨ। ਸ਼ਖਸ ਨੇ ਹੋਟਲ ਦੀ ਛੱਤ 'ਤੇ ਚੜ੍ਹ ਕੇ ਵੀ ਕੁਝ ਵੀਡੀਓਜ਼ ਬਣਾਏ ਹਨ ਅਤੇ ਟਿਕ-ਟਾਕ 'ਤੇ ਹੀ ਇਕ ਚਿੱਠੀ ਵੀ ਸ਼ੇਅਰ ਕੀਤੀ ਹੈ, ਜਿਸ 'ਚ ਇਸ ਸਭ ਲਈ ਉਹ ਆਪਣੀ ਪਤਨੀ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ।

ਟਿਕ-ਟਾਕ 'ਤੇ ਸ਼ੇਅਰ ਕੀਤੀ ਵੀਡੀਓਜ਼ 'ਚ ਅਰਮਾਨ ਕਹਿ ਰਿਹਾ ਹੈ ਕਿ ਉਸ ਨੇ ਇਹ ਕਦਮ ਆਪਣੀ ਪਤਨੀ ਅਤੇ ਉਸ ਦੀਆਂ ਭੈਣਾਂ ਕਾਰਨ ਚੁੱਕਿਆ ਹੈ, ਕਿਉਂਕਿ ਉਨ੍ਹਾਂ ਸਾਰਿਆਂ ਨੇ ਉਸ ਨੂੰ ਕਿਸੇ ਰੇਪ ਕੇਸ 'ਚ ਫਸਾ ਦਿੱਤਾ ਹੈ। ਸ਼ੇਅਰ ਕੀਤੇ ਗਏ ਪੱਤਰ 'ਚ ਵੀ ਉਸ ਨੇ ਇਹੀ ਗੱਲ ਲਿਖੀ ਹੈ। ਉਸ ਨੂੰ ਉਤਾਰਨ ਆਈ ਪੁਲਸ ਦੇ ਸਾਹਮਣੇ ਵੀ ਅਰਮਾਨ ਨੇ ਕੁਝ ਮੰਗਾਂ ਰੱਖੀਆਂ। ਉਨ੍ਹਾਂ ਨੂੰ ਮੰਨਣ 'ਤੇ ਹੀ ਉਹ ਹੇਠਾਂ ਉਤਰਨ ਦੀ ਗੱਲ ਕਹਿ ਰਿਹਾ ਸੀ। ਇਨ੍ਹਾਂ 'ਚੋਂ ਇਕ ਮੰਗ ਇਹ ਵੀ ਹੈ ਕਿ ਉਸ ਦੇ ਵਿਰੁੱਧ ਜੋ ਵੀ ਮੁਕੱਦਮੇ ਦਰਜ ਹਨ, ਉਨ੍ਹਾਂ ਨੂੰ ਖਤਮ ਕੀਤਾ ਜਾਵੇ।

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਪਤਾ ਲੱਗਾ ਹੈ ਕਿ ਸ਼ਖਸ ਅਹਿਮਦਾਬਾਦ ਦਾ ਰਹਿਣ ਵਾਲਾ ਹੈ। ਉਸ ਵਿਰੁੱਧ ਦਿੱਲੀ ਦੇ ਨਿਹਾਲ ਵਿਹਾਰ 'ਚ ਮਾਮਲਾ ਦਰਜ ਹੈ। ਸ਼ੁਰੂਆਤੀ ਜਾਂਚ 'ਚ ਸੂਤਰਾਂ ਨੇ ਦੱਸਿਆ ਕਿ ਹੋਟਲ ਦੀ ਛੱਤ 'ਤੇ ਚੜ੍ਹਿਆ ਸ਼ਖਸ ਆਪਣੀ ਕਿਸੇ ਮਹਿਲਾ ਦੋਸਤ ਨਾਲ ਆਇਆ ਸੀ। ਇਸ ਗੱਲ ਦੀ ਭਣਕ ਉਸ ਦੀ ਪਤਨੀ ਨੂੰ ਲੱਗ ਗਈ ਅਤੇ ਪਤਨੀ ਇੱਥੇ ਆ ਗਈ। ਪਤਨੀ ਨੇ ਉਸ ਨੂੰ ਕਾਫੀ ਧਮਕਾਇਆ। ਇਸ ਤੋਂ ਨਾਰਾਜ਼ ਹੋ ਕੇ ਉਹ ਹੋਟਲ ਦੀ ਛੱਤ 'ਤੇ ਜਾ ਚੜ੍ਹਿਆ। ਇਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਸ਼ਖਸ ਪਤਨੀ ਨਾਲ ਆਇਆ ਸੀ। ਦੋਹਾਂ 'ਚ ਕਹਾਸੁਣੀ ਹੋ ਗਈ ਅਤੇ ਇਸ ਤੋਂ ਗੁੱਸਾ ਹੋ ਕੇ ਸ਼ਖਸ ਹੋਟਲ ਦੀ ਛੱਤ 'ਤੇ ਜਾਨ ਦੇਣ ਲਈ ਜਾ ਚੜ੍ਹਿਆ।


author

DIsha

Content Editor

Related News