ਜੀ-20 ਦੀ ਮੇਜ਼ਬਾਨੀ, ਪੰਜਾਬ ਦੇ ਖੁਸ਼ਹਾਲ ਪੇਂਡੂ ਸੈਰ-ਸਪਾਟੇ ਲਈ ਮੌਕਾ

Thursday, Dec 01, 2022 - 04:14 PM (IST)

ਜੀ-20 ਦੀ ਮੇਜ਼ਬਾਨੀ, ਪੰਜਾਬ ਦੇ ਖੁਸ਼ਹਾਲ ਪੇਂਡੂ ਸੈਰ-ਸਪਾਟੇ ਲਈ ਮੌਕਾ

ਇਕ ਦਸੰਬਰ ਨੂੰ ਭਾਰਤ ਦੁਨੀਆ ਦੇ ਸਭ ਸ਼ਕਤੀਸ਼ਾਲੀ ਦੇਸ਼ਾਂ ਦੀ ਕਮਾਂਡ ਸੰਭਾਲੇਗਾ। ਪਹਿਲੀ ਵਾਰ ਜੀ-20 ਦੇਸ਼ਾਂ ਦੀ ਪ੍ਰਧਾਨਗੀ ਕਰਨ ਦੀ ਇਹ ਵੱਡੀ ਜ਼ਿੰਮੇਵਾਰੀ ਸਾਡੇ ਦੇਸ਼ ਲਈ ਕੌਮਾਂਤਰੀ ਅਗਵਾਈ ਕਰਨ ਦਾ ਇਕ ਅਨੋਖਾ ਮੌਕਾ ਹੈ, ਜਿਸ ਦੀ ‘ਵਸੂਧੈਵ ਕੁਟੁੰਬਕਮ’ ਦੀ ਭਾਵਨਾ ਪਹਿਲਾਂ ਤੋਂ ਹੀ ਪੂਰੀ ਦੁਨੀਆ ਨੂੰ ਆਪਣਾ ਪਰਿਵਾਰ ਮੰਨਦੀ ਹੈ। 1 ਦਸੰਬਰ ਤੋਂ 30 ਨਵੰਬਰ 2023 ਤੱਕ ਦੇਸ਼ ਦੀਆਂ 55 ਥਾਵਾਂ ’ਤੇ ਜੀ-20 ਦੇਸ਼ਾਂ ਦੇ ਸਿਖਰ ਸੰਮੇਲਨ ਦੀਆਂ 200 ਅਹਿਮ ਬੈਠਕਾਂ ’ਚੋਂ ਕੁਝ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੀ ਹੋਣਗੀਆਂ। ਪੰਜਾਬ ਦੇ ਖੇਤਾਂ ’ਚ ਲਹਿਰਾਉਂਦੀ ਸਰ੍ਹੋਂ ਦੇ ਬਸੰਤੀ ਫੁੱਲਾਂ ਦੀ ਮਹਿਕ ‘ਜੀ ਆਇਆਂ ਨੂੰ’ ਕਰੇਗੀ ਉਨ੍ਹਾਂ ਜੀ-20 ਸ਼ਕਤੀਸ਼ਾਲੀ ਦੇਸ਼ਾਂ ਦੇ ਆਗੂਆਂ ਦਾ ਜੋ ਦੁਨੀਆ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 85 ਫੀਸਦੀ, ਵਿਸ਼ਵ ਪੱਧਰੀ ਕਾਰੋਬਾਰ ਦਾ 75 ਫੀਸਦੀ ਅਤੇ ਦੁਨੀਆ ਦੀ 66 ਫੀਸਦੀ ਆਬਾਦੀ ਦੀ ਪ੍ਰਤੀਨਿਧਤਾ ਕਰਦੇ ਹਨ। ਇਹ ਮੇਜ਼ਬਾਨੀ ਪੰਜਾਬ ਦੀ ਖੁਸ਼ਹਾਲ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਸੰਜੋ ਕੇ ਇੱਥੋਂ ਦੇ ਪੇਂਡੂ ਸੈਰ-ਸਪਾਟੇ ਨੂੰ ਕੌਮਾਂਤਰੀ ਸਟੇਜ ’ਤੇ ਪ੍ਰਦਰਸ਼ਿਤ ਕਰਨ ਅਤੇ ਉਸ ਨੂੰ ਅੱਗੇ ਵਧਾਉਣ ਦਾ ਇਕ ਸੁਨਹਿਰੀ ਮੌਕਾ ਹੈ। ਨਵੰਬਰ ’ਚ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਤੋਂ ਪਹਿਲਾਂ ਕਈ ਹੋਰਨਾਂ ਦੇਸ਼ਾਂ ’ਚ ਹੋਏ ਜੀ-20 ਸਿਖਰ ਸੰਮੇਲਨਾਂ ਦੇ ਮੇਜ਼ਬਾਨ ਦੇਸ਼ਾਂ ਨੇ ਵੀ ਸਭ ਸਰਹੱਦਾਂ ਅਤੇ ਰੁਕਾਵਟਾਂ ਤੋਂ ਪਰ੍ਹੇ ਆਪਣੇ ਖਾਣ-ਪੀਣ ਅਤੇ ਸੰਸਕ੍ਰਿਤਕ ਵਿਰਾਸਤ ਨੂੰ ਇਸ ਸ਼ਕਤੀਸ਼ਾਲੀ ਕੌਮਾਂਤਰੀ ਸਟੇਜ ’ਤੇ ਪ੍ਰਦਰਸ਼ਿਤ ਕੀਤਾ। ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਦੱਖਣੀ ਅਫਰੀਕਾ ਵਰਗੇ ਜੀ-20 ਦੇਸ਼ਾਂ ’ਚ ਵੀ ਪੇਂਡੂ ਸੈਰ-ਸਪਾਟੇ ਨੂੰ ਪ੍ਰਮੁੱਖਤਾ ਨਾਲ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।

ਪੇਂਡੂ ਸੈਰ-ਸਪਾਟੇ ਦੇ ਬੀਜ ਪਹਿਲੀ ਵਾਰ 1985 ’ਚ ਇਟਲੀ ਨੇ ਕੌਮੀ ਕਾਨੂੰਨ ਬਣਾ ਕੇ ਬੀਜੇ। ਇਸ ਪਹਿਲ ਨਾਲ ਇਟਲੀ ਦੇ ਕਿਸਾਨਾਂ ਦੀ ਖੇਤੀ ਤੋਂ ਵਾਧੂ ਆਮਦਨ ’ਚ ਵਾਧੇ ਦਾ ਰਾਹ ਖੁੱਲ੍ਹਿਆ ਅਤੇ ਉੱਥੇ ਤੇਜ਼ੀ ਨਾਲ ਵਧੇ-ਫੁਲੇ ਪੇਂਡੂ ਸੈਰ-ਸਪਾਟੇ ਨੇ ਪੂਰੀ ਦਿਹਾਤੀ ਅਰਥਵਿਵਸਥਾ ’ਚ ਨਵੀਂ ਜਾਨ ਪਾ ਦਿੱਤੀ। ਗਰਮਜੋਸ਼ੀ ਨਾਲ ਮੇਜ਼ਬਾਨੀ ਲਈ ਪੂਰੀ ਦੁਨੀਆ ’ਚ ਪ੍ਰਸਿੱਧ ਪੰਜਾਬੀ ਆਪਣੀ ਖੁਸ਼ਹਾਲ ਸੱਭਿਆਚਾਰ ਵਿਰਾਸਤ ਅਤੇ ਲਜ਼ੀਜ਼ ਵਿਅੰਜਨਾਂ ਲਈ ਜੀ-20 ਦੀ ਮੇਜ਼ਬਾਨੀ ਦੇ ਰਸਤੇ ਪੂਰੀ ਦੁਨੀਆ ’ਚ ਹੱਲਾਸ਼ੇਰੀ ਦੇਣ ’ਚ ਕੋਈ ਕਸਰ ਨਹੀਂ ਛੱਡਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ, ਦੋ ਗ੍ਰਿਫ਼ਤਾਰ

ਪੰਜਾਬ ’ਚ ਸੰਭਾਵਨਾਵਾਂ ਅਥਾਹ

ਪ੍ਰੰਪਰਾ ਅਤੇ ਸੱਭਿਆਚਾਰਕ ਵਿਰਾਸਤ ਨਾਲ ਖੁਸ਼ਹਾਲ ਪੰਜਾਬ ਦੇ ਪਿੰਡਾਂ ’ਚੋਂ ਮੰਦਭਾਗੀ ਤੇਜ਼ੀ ਨਾਲ ਘਟਦੀ ਖੇਤੀਬਾੜੀ ਆਮਦਨ ਕਾਰਨ ਖੇਤਾਂ ਤੋਂ ਦੂਰ ਹੁੰਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ’ਚ ਹਿਜਰਤ ਕਰਨ ਲਈ ਮਜਬੂਰ ਹੈ। ਵਿਦੇਸ਼ਾਂ ’ਚ ਛੋਟੇ-ਮੋਟੇ ਕੰਮ ਕਰ ਕੇ ਜ਼ਿੰਦਗੀ ਬਤੀਤ ਕਰਨ ਵਾਲੇ ਕਿਸਾਨ ਪਰਿਵਾਰਾਂ ਦੇ ਨੌਜਵਾਨ ਇੱਥੇ ਖੇਤੀਬਾੜੀ ਨੂੰ ਪੇਸ਼ੇ ਵਜੋਂ ਅਪਣਾਉਣ ਲਈ ਤਿਆਰ ਨਹੀਂ ਹਨ। ਸਮਾਂ ਆ ਗਿਆ ਹੈ ਕਿ ਸਾਡੇ ਨੀਤੀ ਨਿਰਮਾਤਾ ਖੇਤੀਬਾੜੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪੇਂਡੂ ਸੈਰ-ਸਪਾਟੇ ਦੀ ਸਮਰੱਥਾ ਨੂੰ ਵਧਾਉਣ। ਇਸ ਨਾਲ ਜਿੱਥੇ ਦਿਹਾਤੀ ਆਬਾਦੀ ਦੀ ਆਮਦਨ ਲਈ ਖੇਤੀਬਾੜੀ ਵਰਗੇ ਮੌਜੂਦਾ ਸੋਮਿਆਂ ਨਾਲ ਆਮਦਨ ਦਾ ਇਕ ਵਾਧੂ ਸਥਾਈ ਸੋਮਾ ਮਿਲੇਗਾ, ਉੱਥੇ ਨੌਜਵਾਨਾਂ ਤੋਂ ਖਾਲੀ ਹੋ ਰਹੇ ਪਿੰਡਾਂ ’ਚੋਂ ਹਿਜਰਤ ਨੂੰ ਘੱਟ ਕਰਨ ’ਚ ਵੀ ਮਦਦ ਮਿਲੇਗੀ।

ਖੁਸ਼ਹਾਲ ਪਵਿੱਤਰ ਵਿਰਾਸਤ ਵਾਲੇ ਪੰਜਾਬ ਦੇ ਤਿੰਨਾਂ ਸੱਭਿਆਚਾਰਕ ਅਤੇ ਭੂਗੋਲਿਕ ਖੇਤਰਾਂ ਨੂੰ ਪੇਂਡੂ ਸੈਰ-ਸਪਾਟੇ ਨਾਲ ਜੋੜਣ ਦੀ ਲੋੜ ਹੈ। ਰਾਵੀ, ਬਿਆਸ, ਸਤਲੁਜ ਅਤੇ ਘੱਗਰ ਦਰਿਆਵਾਂ ਨਾਲ ਘਿਰੇ ਮਾਝਾ ਖੇਤਰ ਦੇ ਅੰਮ੍ਰਿਤਸਰ ’ਚ ਸੱਚਖੰਡ ਸ੍ਰੀ ਦਰਬਾਰ ਸਾਹਿਬ, ਮਾਲਵਾ ’ਚ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਾਲ ਹੀ ਦੋਆਬਾ ’ਚ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਅਧਿਆਤਮਕ ਪੱਖੋਂ ਦੇਸ਼ ਦੇ ਸਭ ਤੋਂ ਵੱਧ ਪਸੰਦ ਵਾਲੇ ਸੈਲਾਨੀ ਕੇਂਦਰਾਂ ’ਚ ਮੋਹਰੀ ਹਨ। ਵੈੱਟਲੈਂਡ ਹਰੀਕੇ ਪੱਤਣ, ਹਰੀਕੇ ਜੰਗਲੀ ਰਖ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਕੁਦਰਤੀ ਸੁੰਦਰਤਾ ਦੇ ਨਾਲ ਸ਼ਾਂਤੀ ਅਤੇ ਤਾਜ਼ਗੀ ਦਾ ਕੇਂਦਰ ਹਨ। ਇਨ੍ਹਾਂ ਦੇ 20-25 ਕਿ. ਮੀ. ਦੇ ਘੇਰੇ ਦੇ ਪੇਂਡੂ ਇਲਾਕਿਆਂ ਨੂੰ ਸੈਰ-ਸਪਾਟੇ ਪੱਖੋਂ ਵਿਕਸਿਤ ਕੀਤੇ ਜਾਣ ਦੀ ਲੋੜ ਹੈ। ਪੇਂਡੂ ਸੈਰ-ਸਪਾਟੇ ਰਾਹੀਂ ਸਥਾਨਕ ਖੇਤੀਬਾੜੀ ਵਸਤਾਂ ਅਤੇ ਸੇਵਾਵਾਂ ਨਾਲ ਛੋਟੇ ਕਿਸਾਨਾਂ ਨੂੰ ਆਮਦਨ ਦੇ ਵਾਧੂ ਸੋਮੇ ਮਿਲਣ ਨਾਲ ਜ਼ਿੰਦਗੀ ਖੁਸ਼ਹਾਲ ਹੋਵੇਗੀ। ਸਥਾਨਕ ਨੌਜਵਾਨਾਂ ਨੂੰ ਸੈਰ-ਸਪਾਟਾ ਗਾਈਡ ਵਜੋਂ ਅਤੇ ਸੰਗਠਿਤ ਮਹਿਲਾ ਸਹਾਇਤਾਂ ਗਰੁੱਪਾਂ ਨੂੰ ਮਹਿਮਾਨ ਸੈਲਾਨੀਆਂ ਦਾ ਭੋਜਨ ਤਿਆਰ ਕਰਨ ਦੀਆਂ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਹਨ। ਕਾਰਗਰ ਨੀਤੀ ਦੀ ਕਮੀ, ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਪੇਂਡੂ ਸੈਰ-ਸਪਾਟੇ ਲਈ ਖੇਤਾਂ ’ਚ ਹੋਮ ਸਟੇਅ ਨੂੰ ਹੱਲਾਸ਼ੇਰੀ ਦੇਣ ਲਈ 2013 ’ਚ ਖੇਤੀਬਾੜੀ ਸੈਰ-ਸਪਾਟਾ ਯੋਜਨਾ ਸ਼ੁਰੂ ਕੀਤੀ ਸੀ ਪਰ ਇਹ ਸਰਕਾਰੀ ਫਾਈਲਾਂ ’ਚ ਕੁਝ ਦਿਸ਼ਾ-ਨਿਰਦੇਸ਼ਾਂ ਤੋਂ ਵੱਧ ਨਹੀਂ ਹੈ। ਨਾਲ ਹੀ ਵੱਡੇ ਪੱਧਰ ’ਤੇ ਇਸ ਨੂੰ ਸਮੁੱਚੇ ਨਜ਼ਰੀਏ ਵਾਲੇ ਪੇਂਡੂ ਸੈਰ-ਸਪਾਟੇ ਦੀ ਨੀਤੀ ਵਜੋਂ ਵਧਾਇਆ ਨਹੀਂ ਗਿਆ ਹੈ। ਪੰਜਾਬ ਦੇ 13006 ਪਿੰਡਾਂ ’ਚੋਂ ਸਿਰਫ 43 ਪੇਂਡੂ ਸੈਰ-ਸਪਾਟਾ ਥਾਵਾਂ ਬੋਰਡ ਦੇ ਨਾਲ ਰਜਿਸਟਰਡ ਹਨ। ਕੇਂਦਰ ਸਰਕਾਰ ਦੀ ਪੇਂਡੂ ਸੈਰ-ਸਪਾਟਾ ਕਲੱਸਟਰ ਯੋਜਨਾ ਲਈ ਸਿਰਫ 9 ਪਿੰਡਾਂ ਦੀ ਚੋਣ ਕੀਤੀ ਗਈ ਹੈ। ਅਜਿਹੇ ਕਈ ਪਿੰਡ ਲੱਭਣ ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਸਿਵਲ ਹਸਪਤਾਲ 'ਚ ਪੁਲਸ ਮੁਲਾਜ਼ਮ ਨਾਲ ਹੋਈ ਹੱਥੋਪਾਈ, ਵੀਡੀਓ ਵਾਇਰਲ

ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨਾਲ ਰਜਿਸਟਰਡ 43 ’ਚੋਂ 29 ਪੇਂਡੂ ਸੈਰ-ਸਪਾਟੇ ਵਾਲੀਆਂ ਥਾਵਾਂ ਪਹਿਲਾਂ ਤੋਂ ਵਿਕਸਿਤ ਚੰਡੀਗੜ੍ਹ ਦੇ ਆਸ-ਪਾਸ ਦੇ ਜ਼ਿਲਿਆਂ ਮੋਹਾਲੀ, ਰੋਪੜ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਘੇਰੇ ’ਚ ਹਨ। ਅੱਧੇ ਪੰਜਾਬ ਦੇ 11 ਜ਼ਿਲਿਆਂ ’ਚ ਇਕ ਵੀ ਪੇਂਡੂ ਸੈਰ-ਸਪਾਟੇ ਵਾਲੀ ਥਾਂ ਨੂੰ ਕੇਂਦਰ ਦੀ ਸੈਰ-ਸਪਾਟਾ ਨੀਤੀ ਮੁਤਾਬਕ ਵਿਕਸਿਤ ਨਹੀਂ ਕੀਤਾ ਗਿਆ ਅਤੇ ਨਾ ਹੀ ਸੂਬਾ ਸਰਕਾਰ ਨੇ ਇਸ ਵੱਲ ਧਿਆਨ ਦਿੱਤਾ ਹੈ। ਪੰਜਾਬ ਦੇ ਸਭ ਪਿੰਡ ਇੱਥੋਂ ਦੀ ਗੌਰਵਮਈ ਰਵਾਇਤੀ ਸੱਭਿਆਚਾਰਕ ਵਿਰਾਸਤ ਨਾਲ ਭਰਪੂਰ ਹਨ।

ਚੁਣੌਤੀਆਂ  

ਪੇਂਡੂ ਸੈਰ-ਸਪਾਟਾ ਕਿਸਾਨਾਂ ਲਈ ਨਾ ਸਿਰਫ ਆਮਦਨ ਦਾ ਇਕ ਵਾਧੂ ਨਵਾਂ ਸੋਮਾ ਹੋ ਸਕਦਾ ਹੈ ਸਗੋਂ ਇਹ ਫਸਲ ਬੀਜਣ, ਉਸ ਦੀ ਸੇਵਾ ਸੰਭਾਲ, ਵਾਢੀ ਕਰਨ ਅਤੇ ਮੰਡੀਆਂ ਤੱਕ ਸਹੀ ਮੁੱਲ ਮਿਲਣ ਦੇ ਮੁਕਾਬਲੇ ’ਚ ਕਿਤੇ ਵੱਧ ਸੁਰੱਖਿਅਤ ਅਤੇ ਵਧੀਆ ਹੈ। ਰਵਾਇਤੀ ਖੇਤੀਬਾੜੀ ਤੋਂ ਪੇਂਡੂ ਸੈਰ-ਸਪਾਟੇ ਵੱਲ ਵਧਣਾ ਅਤੇ ਸੈਲਾਨੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਕਿਸਾਨਾਂ ਲਈ ਕਾਫੀ ਚੁਣੌਤੀ ਭਰਿਆ ਹੈ। ਸਰਕਾਰ ਕੋਲੋਂ ਮਦਦ ਦੀ ਲੋੜ ਹੈ ਕਿ ਇਨ੍ਹਾਂ ਸਭ ਚੁਣੌਤੀਆਂ ਤੋਂ ਪਾਰ ਪਾਉਣ ’ਚ ਕਿਸਾਨਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਬਸਿਡੀ ਯੋਜਨਾ ਨਾਲ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਉਹ ਸੈਲਾਨੀਆਂ ਦੀ ਲੋੜ ਦੇ ਸੋਮੇ ਆਸਾਨੀ ਨਾਲ ਜੁਟਾ ਸਕਣ।

ਇਹ ਵੀ ਪੜ੍ਹੋ : ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਅਖ਼ੀਰ ਗਲ ਲਾਈ ਮੌਤ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਅੱਗੋਂ ਦਾ ਰਾਹ  

ਪੰਜਾਬ ਦੇ ਸਾਰੇ 148 ਬਲਾਕਾਂ ’ਚ ਪੰਜਾਬ ਹੈਰੀਟੇਜ ਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੂੰ ਪੇਂਡੂ ਸੈਰ-ਸਪਾਟਾ ਕਲੱਸਟਰ ਬਣਾਉਣਾ ਚਾਹੀਦਾ ਹੈ। ਪੇਂਡੂ ਸੈਰ-ਸਪਾਟੇ ਨੂੰ ਸਿੱਧੇ ਨਿਸ਼ਾਨੇ ਵਾਲੀ ਨੀਤੀ ਅਤੇ ਸਬਸਿਡੀ, ਸਥਾਨਕ ਸੋਮਿਆਂ ਦੀ ਵਰਤੋਂ ਪੇਂਡੂ ਆਮਦਨ ਵਧਾਉਣ ਲਈ ਜ਼ਰੂਰੀ ਹੈ। ਸਰਕਾਰ ਸਹਿਯੋਗ ਕਰੇ ਤਾਂ ਕਿਸਾਨ ਆਪਣੇ ਖੇਤਾਂ ਨੂੰ ਬਰਾਬਰ ਦੇ ਸੈਲਾਨੀ ਕੇਂਦਰਾਂ ’ਚ ਬਦਲ ਕੇ ਆਮਦਨ ਦੇ ਵਾਧੂ ਸੋਮੇ ਜੁਟਾ ਸਕਦੇ ਹਨ।
ਉਮੀਦ ਹੈ ਕਿ ਜੀ-20 ਦੇਸ਼ਾਂ ਦੀ ਮੇਜ਼ਬਾਨੀ ਨਾਲ ਪੰਜਾਬ ਆਪਣੇ ਪੇਂਡੂ ਇਲਾਕਿਆਂ ਦੀ ਸੈਰ-ਸਪਾਟੇ ਦੀ ਸਮਰੱਥਾ ਦਾ ਜ਼ੋਰਦਾਰ ਪ੍ਰਦਰਸ਼ਨ ਕਰ ਕੇ ਇੱਥੇ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਪ੍ਰੇਰਿਤ ਹੋਵੇਗਾ। (ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਹਨ)।ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)

 

ਇਹ ਵੀ ਪੜ੍ਹੋ : '6.5 ਬੈਂਡ ਵਾਲੀ ਕੁੜੀ ਚਾਹੀਦੀ', ਜਦ ਇਸ਼ਤਿਹਾਰ ਵੇਖ ਮਾਪਿਆਂ ਨੇ ਕੀਤਾ ਧੀ ਦਾ ਵਿਆਹ ਤਾਂ ਸੱਚਾਈ ਜਾਣ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 

 


author

Anuradha

Content Editor

Related News