ਸਸਤੀਆਂ ਜਮੀਨਾਂ ਲੈਣ ਵਾਲੇ ਹਸਪਤਾਲ ਕੋਰੋਨਾ ਦਾ ਮੁਫਤ ਇਲਾਜ਼ ਵੀ ਕਰਨ

Thursday, May 28, 2020 - 12:31 AM (IST)

ਸਸਤੀਆਂ ਜਮੀਨਾਂ ਲੈਣ ਵਾਲੇ ਹਸਪਤਾਲ ਕੋਰੋਨਾ ਦਾ ਮੁਫਤ ਇਲਾਜ਼ ਵੀ ਕਰਨ

ਨਵੀਂ ਦਿੱਲੀ (ਭਾਸ਼ਾ)— ਦੇਸ਼ 'ਚ ਅਜਿਹੇ ਨਿੱਜੀ ਹਸਪਤਾਲ ਹਨ ਜਿਨ੍ਹਾਂ ਨੂੰ ਮੁਫਤ ਜਾਂ ਫਿਰ ਬਹੁਤ ਘੱਟ ਕੀਮਤਾਂ 'ਤੇ ਜ਼ਮੀਨ ਅਲਾਟ ਕੀਤੀ ਗਈ ਹੈ। ਇਸ ਚੈਰੀਟੇਬਲ ਹਸਪਤਾਲ ਨੂੰ ਕੋਰੋਨਾ ਮਰੀਜ਼ਾਂ ਦਾ ਮੁਫਤ ਇਲਾਜ਼ ਕਰਨਾ ਚਾਹੀਦਾ ਹੈ। ਕੇਂਦਰ ਅਜਿਹੇ ਨਿੱਜੀ ਹਸਪਤਾਲਾਂ ਦੀ ਪਹਿਚਾਣ ਕਰੇ ਜੋ ਮੁਫਤ ਜਾਂ ਘੱਟ ਖਰਚ 'ਚ ਇਲਾਜ਼ ਕਰ ਸਕਦੇ ਹਨ। ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ. ਏ. ਬੋਬਡੇ, ਜਸਟਿਸ ਏ. ਐੱਸ. ਬੋਪੰਨਾ ਤੇ ਜਸਟਿਸ ਰਿਸ਼ੀਕੇਸ਼ ਰਾਏ ਦੀ ਬੈਂਚ ਨੇ ਬੁੱਧਵਾਰ ਨੂੰ ਇਨ੍ਹਾਂ ਟਿੱਪਣੀਆਂ ਦੇ ਨਾਲ ਹੀ ਇਸ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਦੇ ਲਈ ਮੁਲਤਵੀ ਕਰ ਦਿੱਤੀ।
 


author

Gurdeep Singh

Content Editor

Related News