ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਫਿਰ ਹਸਪਤਾਲ 'ਚ ਹੀ ਹੋਇਆ ਵਿਆਹ

Saturday, Jan 12, 2019 - 12:34 PM (IST)

ਪ੍ਰੇਮੀ ਜੋੜੇ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਫਿਰ ਹਸਪਤਾਲ 'ਚ ਹੀ ਹੋਇਆ ਵਿਆਹ

ਤੇਲੰਗਾਨਾ— ਇੱਥੋਂ ਦੇ ਵਿਕਾਰਾਬਾਦ ਦੇ ਇਕ ਹਸਪਤਾਲ 'ਚ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਦਰਅਸਲ ਪਹਿਲਾਂ ਲੜਕੇ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਨਾਰਾਜ਼ ਹੋ ਕੇ ਦੋਹਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਬਾਅਦ 'ਚ ਇਲਾਜ ਦੌਰਾਨ ਦੋਹਾਂ ਪਰਿਵਾਰਾਂ ਨੇ ਵਿਆਹ ਦੀ ਸਹਿਮਤੀ ਜ਼ਾਹਰ ਕੀਤੀ ਅਤੇ ਫਿਰ ਹਸਪਤਾਲ 'ਚ ਹੀ ਧੂਮਧਾਮ ਨਾਲ ਦੋਹਾਂ ਦਾ ਵਿਆਹ ਹੋ ਗਿਆ। ਇਕ ਜੋੜੇ ਦਾ ਨਿਕਾਹ ਕਰਵਾਇਆ ਗਿਆ। ਇਕ ਰਿਪੋਰਟ ਅਨੁਸਾਰ 19 ਸਾਲਾ ਰੇਸ਼ਮਾ ਅਤੇ 21 ਸਾਲਾ ਨਵਾਜ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਕਿਉਂਕਿ ਦੋਹਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਰੇਸ਼ਮਾ ਅਤੇ ਨਵਾਜ ਦਾ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਦੇ ਖਿਲਾਫ ਸੀ ਅਤੇ ਵੱਖ ਹੋਣ ਦੇ ਡਰ ਕਾਰਨ ਦੋਹਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੋਹਾਂ ਦੇ ਇਸ ਕਦਮ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਨਿਕਾਹ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤੋਂ ਬਾਅਦ ਦੋਹਾਂ ਦਾ ਨਿਕਾਹ ਹਸਪਤਾਲ 'ਚ ਹੀ ਕਰਵਾਇਆ ਗਿਆ।PunjabKesari
ਵਿਕਾਰਾਬਾਦ ਪੁਲਸ ਅਨੁਸਾਰ ਰੇਸ਼ਮਾ ਬੇਗਮ ਅਤੇ ਨਵਾਜ ਦੋਵੇਂ ਹੀ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਦੋਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਪਰ ਪਰਿਵਾਰ ਵਾਲੇ ਵਿਆਹ ਲਈ ਤਿਆਰ ਨਹੀਂ ਹੋਏ। ਇਸ ਤੋਂ ਬਾਅਦ ਰੇਸ਼ਮਾ ਨੇ ਕੀਟਨਾਸ਼ਕ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮਿਲਣ 'ਤੇ ਪਰਿਵਾਰ ਵਾਲੇ ਉਸ ਨੂੰ ਸਥਾਨਕ ਹਸਪਤਾਲ ਲੈ ਗਏ।
ਪੁਲਸ ਅਨੁਸਾਰ ਇੱਥੋਂ ਰੇਸ਼ਮਾ ਨੂੰ ਵਿਕਾਰਾਬਾਦ ਦੇ ਇਕ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ। ਦੂਜੇ ਪਾਸੇ ਹਸਪਤਾਲ 'ਚ ਰੇਸ਼ਮਾ ਨੂੰ ਇਸ ਹਾਲਤ 'ਚ ਦੇਖ ਕੇ ਨਵਾਜ ਨੇ ਵੀ ਕੀਟਨਾਸ਼ਕ ਖਾ ਲਈ। ਇਸ ਤੋਂ ਬਾਅਦ ਉਸ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਦੋਹਾਂ ਦੀ ਹਾਲਤ ਦੇਖ ਕੇ ਪਰਿਵਾਰ ਵਾਲੇ ਵਿਆਹ ਲਈ ਮੰਨ ਗਏ। ਇਸ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਨਾਲ ਹਸਪਤਾਲ 'ਚ ਹੀ ਦੋਹਾਂ ਦਾ ਵਿਆਹ ਕਰ ਦਿੱਤਾ ਗਿਆ।


author

DIsha

Content Editor

Related News