ਸਰਕਾਰੀ ਹਸਪਤਾਲ 'ਚ ਵੱਡਾ ਕਾਂਡ ! ਪੋਸਟਮਾਰਟਮ ਲਈ ਆਈ ਲਾਸ਼ ਨੂੰ ਨੋਚ-ਨੋਚ ਖਾ ਗਿਆ ਕੁੱਤਾ

Sunday, May 11, 2025 - 11:57 AM (IST)

ਸਰਕਾਰੀ ਹਸਪਤਾਲ 'ਚ ਵੱਡਾ ਕਾਂਡ ! ਪੋਸਟਮਾਰਟਮ ਲਈ ਆਈ ਲਾਸ਼ ਨੂੰ ਨੋਚ-ਨੋਚ ਖਾ ਗਿਆ ਕੁੱਤਾ

ਨਰਮਦਾਪੁਰਮ- ਮੱਧ ਪ੍ਰਦੇਸ਼ ਦੇ ਨਰਮਦਾਪੁਰਮ 'ਚ ਇਕ ਸਰਕਾਰੀ ਹਸਪਤਾਲ 'ਚ ਇਕ ਕੁੱਤੇ ਨੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਲਾਸ਼ ਨੂੰ ਨੋਚ ਖਾਧਾ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਦੇ ਆਦੇਸ਼ ਦਿੱਤੇ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਜ਼ਿਲ੍ਹਾ ਹਸਪਤਾਲ 'ਚ ਹੋਈ। ਹਸਪਤਾਲ ਦੇ ਸਿਵਲ ਸਰਜਨ ਸੁਧੀਰ  ਵਿਜੇਵਰਗੀਯ ਨੇ ਦੱਸਿਆ ਕਿ ਪਾਲਨਪੁਰ ਕੋਲ ਹਾਦਸੇ 'ਚ ਮਾਰੇ ਗਏ ਨਿਖਿਲ ਚੌਰਸੀਆ (21) ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੱਖ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 'ਮੋਟਾ-ਮੋਟਾ' ਕਹਿ ਕੇ ਉਡਾਇਆ ਮਜ਼ਾਕ, ਗੁੱਸੇ 'ਚ ਆਏ ਨੌਜਵਾਨ ਨੇ 2 ਨੂੰ ਮਾਰ'ਤੀਆਂ ਗੋਲ਼ੀਆਂ

ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਸੁਰੱਖਿਆ ਗਾਰਡ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਭਰੋਸਾ ਦਿੱਤਾ ਕਿ ਹਸਪਤਾਲ 'ਚ ਸੁਰੱਖਿਆ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕੇ ਜਾਣਗੇ। ਮ੍ਰਿਤਕ ਵਿਅਕਤੀ ਦੇ ਚਚੇਰੇ ਭਰਾ ਅੰਕਿਤ ਗੋਹਿਲੇ ਨੇ ਦੱਸਿਆ ਕਿ ਉਹ ਪਾਣੀ ਪੀਣ ਲਈ ਬਾਹਰ ਗਿਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਇਕ ਕੁੱਤਾ ਲਾਸ਼ ਤੋਂ ਮਾਸ ਦਾ ਟੁਕੜਾ ਲੈ ਕੇ ਦੌੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਹਸਪਤਾਲ ਪ੍ਰਬੰਧਨ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News