ਸਰਕਾਰੀ ਹਸਪਤਾਲ ''ਚ ਸਭ ਤੋਂ ਭਾਰੀ ਬੱਚੀ ਨੇ ਲਿਆ ਜਨਮ, ਡਾਕਟਰ ਵੀ ਰਹਿ ਗਏ ਹੈਰਾਨ

Monday, Jul 21, 2025 - 12:57 PM (IST)

ਸਰਕਾਰੀ ਹਸਪਤਾਲ ''ਚ ਸਭ ਤੋਂ ਭਾਰੀ ਬੱਚੀ ਨੇ ਲਿਆ ਜਨਮ, ਡਾਕਟਰ ਵੀ ਰਹਿ ਗਏ ਹੈਰਾਨ

ਇੰਦੌਰ- ਇੰਦੌਰ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 5.4 ਕਿਲੋਗ੍ਰਾਮ ਵਜਨ ਵਾਲੇ ਨਵਜਾਤ ਬੱਚੀ ਨੇ ਜਨਮ ਲਿਆ ਹੈ। 24 ਸਾਲਾ ਰੀਤਾ ਨਾਂ ਦੀ ਔਰਤ ਨੇ ਸਿਜੇਰੀਅਨ ਆਪੇਰਸ਼ਨ ਰਾਹੀਂ 5 ਕਿਲੋ 430 ਗ੍ਰਾਮ ਦੇ ਬੱਚੇ ਨੂੰ ਜਨਮ ਦਿੱਤਾ ਹੈ। ਆਮ ਤੌਰ 'ਤੇ ਨਵਜਾਤ ਬੱਚਿਆਂ ਦਾ ਵਜਨ 2.5 ਤੋਂ 3.5 ਕਿਲੋ ਦੇ ਵਿਚਕਾਰ ਹੁੰਦਾ ਹੈ, ਪਰ ਇਹ ਮਾਮਲਾ ਨਾ ਸਿਰਫ਼ ਅਸਧਾਰਣ ਹੈ, ਸਗੋਂ ਡਾਕਟਰਾਂ ਲਈ ਵੀ ਹੈਰਾਨੀਜਨਕ ਹੈ। ਉੱਥੇ ਹੀ ਹੁਣ ਤੱਕ ਮੱਧ ਪ੍ਰਦੇਸ਼ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਜਨਮਿਆ ਸਭ ਤੋਂ ਭਾਰੀ ਬੱਚਾ ਹੈ। 

ਚੀਫ਼ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀਐੱਮਐੱਚਓ) ਡਾ. ਮਾਧਵ ਹਾਸਾਨੀ ਨੇ ਦੱਸਿਆ ਕਿ ਔਰਤ ਦੀ ਸਥਿਤੀ ਬੇਹੱਦ ਗੰਭੀਰ ਸੀ। ਰੀਤਾ ਦੀ ਉਮਰ 24 ਸਾਲ ਹੈ ਪਰ ਉਸ ਦਾ ਭਾਰ 90 ਕਿਲੋ ਤੋਂ ਵੱਧ ਹੈ ਅਤੇ ਉਹ ਹਾਈ ਬਲੱਡ ਪ੍ਰੈਸ਼ਰ, ਪ੍ਰੀ-ਐਕਲੇਮਪਸੀਆ ਅਤੇ ਸਰੀਰ 'ਚ ਸੋਜ ਵਰਗੀਆਂ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ। ਇਸ ਤੋਂ ਇਲਾਵਾ ਬੱਚੇ ਦਾ ਆਕਾਰ ਆਮ ਨਾਲੋਂ ਵੱਡਾ ਸੀ, ਜੋ ਕਿ ਗੰਭੀਰ ਮੈਡੀਕਲ ਸਥਿਤੀ ਮੰਨੀ ਜਾਂਦੀ ਹੈ। 

ਮਾਹਿਰਾਂ ਨੇ ਤੁਰੰਤ ਸਿਜੇਰੀਅਨ ਆਪਰੇਸ਼ਨ ਦਾ ਫ਼ੈਸਲਾ ਲਿਆ। ਇਸਤਰੀ ਰੋਗ ਮਾਹਿਰ ਡਾ. ਕੋਮਲ ਵਿਜੇਵਰਗੀਆ ਅਤੇ ਐਨੇਸਥੀਸੀਆ ਮਾਹਿਰ ਡਾ. ਸੁਨੀਤਾ ਭਟਨਾਗਰ ਦੀ ਟੀਮ ਨੇ ਆਪਰੇਸ਼ਨ ਸਫ਼ਲਤਾਪੂਰਵਕ ਪੂਰਾ ਕੀਤਾ। ਆਪਰੇਸ਼ਨ ਤੋਂ ਬਾਅਦ ਮਾਂ ਅਤੇ ਬੱਚੀ ਦੋਵੇਂ ਸਿਹਤਮੰਦ ਹਨ। ਹਸਪਤਾਲ ਪ੍ਰਸ਼ਾਸਨ ਅਨੁਸਾਰ ਇਸ ਰਿਕਾਰਡ ਨੂੰ ਹੁਣ ਰਾਜ ਪੱਧਰ 'ਤੇ ਦਰਜ ਕੀਤਾ ਜਾਵੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਮਾਂ ਅਤੇ ਬੱਚੀ ਦੋਵਾਂ ਦੀ ਸਥਿਤੀ ਆਮ ਅਤੇ ਸਥਿਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News