ਹਸਪਤਾਲ ਦੇ ICU ''ਚ ਲੱਗੀ ਅੱਗ, ਪਈਆਂ ਭਾਜੜਾਂ
Sunday, Mar 16, 2025 - 10:20 AM (IST)

ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ ਸਥਿਤ ਇਕ ਹਸਪਤਾਲ ਦੀ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) 'ਚ ਅੱਗ ਲੱਗਣ ਕਾਰਨ ਦਹਿਸ਼ਤ ਫੈਲ ਗਈ। ਹਾਲਾਂਕਿ ਕੁਝ ਦੇਰ ਦੀ ਕੋਸ਼ਿਸ਼ ਤੋਂ ਬਾਅਦ ਉੱਥੇ ਦਾਖ਼ਲ ਲਗਭਗ 16 ਮਹਿਲਾ ਮਰੀਜ਼ਾਂ ਨੂੰ ਸੁਰੱਖਿਅਤ ਕੱਢ ਕੇ ਹੋਰ ਵਾਰਡ 'ਚ ਸ਼ਿਫਟ ਕੀਤਾ ਗਿਆ। ਹਸਪਤਾਲ ਪ੍ਰਸ਼ਆਸਨ ਅਨੁਸਾਰ ਸ਼ਨੀਵਾਰ ਦੇਰ ਰਾਤ ਇੱਥੇ ਕਮਲਾਰਾਜਾ ਮਹਿਲਾ ਹਸਪਤਾਲ ਦੇ ਆਈ.ਸੀ.ਯੂ. 'ਚ ਲੱਗੇ ਏਅਰ ਕੰਡੀਸ਼ਨਰ (ਏਸੀ) 'ਚ ਅਚਾਨਕ ਹੋਏ ਸ਼ਾਰਟ ਸਰਕਿਟ ਕਾਰਨ ਅੱਗ ਲੱਗਣ ਦੇ ਨਾਲ ਹੀ ਧੂੰਆਂ ਫੈਲ ਗਿਆ।
ਇਹ ਵੀ ਪੜ੍ਹੋ : ਹੁਣ Voter ID ਵੀ ਹੋਵੇਗੀ Aadhar ਨਾਲ ਲਿੰਕ, ਚੋਣ ਕਮਿਸ਼ਨ ਕਰ ਰਿਹਾ ਤਿਆਰੀ
ਉੱਥੇ ਮੌਜੂਦ ਕਰਮਚਾਰੀਆਂ ਨੇ ਤੁਰੰਤ ਆਈ.ਸੀ.ਯੂ. 'ਚ ਦਾਖ਼ਲ ਲਗਭਗ 16 ਮਹਿਲਾ ਮਰੀਜ਼ਾਂ ਨੂੰ ਹੋਰ ਵਾਰਡ 'ਚ ਸ਼ਿਫਟ ਕੀਤਾ ਅਤੇ ਨਾਲ ਹੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕੁਝ ਦੇਰ ਬਾਅਦ ਅੱਗ 'ਤੇ ਵੀ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਆਈ.ਸੀ.ਯੂ. ਦੇ ਵੱਡੇ ਹਿੱਸੇ ਨੂੰ ਕਾਫ਼ੀ ਨੁਕਸਾਨ ਪਹੁੰਚ ਚੁੱਕਿਆ ਸੀ। ਸੂਚਨਾ ਮਿਲਦੇ ਹੀ ਹਸਪਤਾਲ ਪ੍ਰਸ਼ਾਸਨ ਨਾਲ ਜੁੜੇ ਅਧਿਕਾਰੀਆਂ ਦੇ ਨਾਲ ਹੀ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਦੱਸਿਆ ਗਿਆ ਹੈ ਕਿ ਇਸ ਹਸਪਤਾਲ 'ਚ ਮੁੱਖ ਰੂਪ ਨਾਲ ਔਰਤਾਂ ਅਤੇ ਬੱਚਿਆਂ ਦਾ ਇਲਾਜ ਹੁੰਦਾ ਹੈ ਅਤੇ ਆਈ.ਸੀ.ਯੂ. 'ਚ ਮੁੱਖ ਰੂਪ ਨਾਲ ਡਿਲਿਵਰੀ ਨਾਲ ਜੁੜੀਆਂ ਔਰਤਾਂ ਦਾਖ਼ਲ ਸਨ। ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਹੋਰ ਸਥਾਨ 'ਤੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8