ਨਸ਼ੇੜੀ ਡਾਕਟਰ ਨੇ ਨਸ਼ੇ ਦੇ ਸਰੂਰ ''ਚ ਕਰ ''ਤਾ ਗਰਭਵਤੀ ਦਾ ਆਪਰੇਸ਼ਨ, ਹੋਈ ਮੌਤ
Friday, Sep 11, 2026 - 01:04 PM (IST)
ਸ਼ਾਹਜਹਾਂਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ 'ਚ ਇਕ ਡਾਕਟਰ ਨੇ ਨਸ਼ੇ ਦੀ ਹਾਲਤ 'ਚ ਗਰਭਵਤੀ ਔਰਤ ਆਪਰੇਸ਼ਨ ਕੀਤਾ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਬਰੇਲੀ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 2 ਡਾਕਟਰਾਂ ਵਿਰੁੱਧ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਚੱਲ ਰਹੀ ਹੈ।
ਸ਼ਾਹਜਹਾਂਪੁਰ ਦਿਹਾਤੀ ਖੇਤਰ ਦੀ ਵਧੀਕ ਪੁਲਸ ਸੁਪਰਡੈਂਟ (ਏਐਸਪੀ) ਦੀਕਸ਼ਾ ਭੰਵਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੁਵਾਯਾਂ ਥਾਣਾ ਖੇਤਰ ਦੇ ਕਕਰਾਹਾ ਪਿੰਡ ਦੀ ਰਹਿਣ ਵਾਲੀ ਜੂਲੀ (22) ਨੂੰ ਜਣੇਪੇ ਦੀ ਦਰਦ ਹੋਈ ਤਾਂ ਪਰਿਵਾਰ ਵਾਲੇ ਉਸ ਨੂੰ ਨਿੱਜੀ ਐਂਬੂਲੈਂਸ 'ਤੇ ਸਰਕਾਰੀ ਹਸਪਤਾਲ ਲਿਜਾ ਰਹੇ ਸਨ। ਉਨ੍ਹਾਂ ਅਨੁਸਾਰ, ਜਦੋਂ ਐਂਬੂਲੈਂਸ ਪੁਵਾਯਾਂ ਪਹੁੰਚੀ ਤਾਂ ਡਰਾਈਵਰ ਨੇ ਇਕ ਨਿੱਜੀ ਹਸਪਤਾਲ ਦੇ ਸਾਹਮਣੇ ਰੁਕ ਕੇ ਮਰੀਜ਼ ਨੂੰ ਉੱਥੇ ਦਿਖਾਉਣ ਲਈ ਕਿਹਾ।
ਭੰਵਰੇ ਨੇ ਦਰਜ ਐੱਫਆਈਆਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਸਪਤਾਲ 'ਚ ਮੌਜੂਦ ਡਾਕਟਰ ਫਿਰੋਜ਼ ਨੇ ਤੁਰੰਤ ਸ਼ਹਿਰ ਦੇ ਇਕ ਡਾਕਟਰ ਨੂੰ ਬੁਲਾ ਲਿਆ। ਦੋਸ਼ ਹੈ ਕਿ ਬੁਲਾਇਆ ਗਿਆ ਡਾਕਟਰ ਨਸ਼ੇ 'ਚ ਸੀ, ਫਿਰ ਵੀ ਉਸ ਨੇ ਜੂਲੀ ਦਾ ਆਪਰੇਸ਼ਨ ਕੀਤਾ ਅਤੇ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਬਰੇਲੀ ਲਿਜਾਣ ਲਈ ਕਿਹਾ। ਏਐੱਸਪੀ ਨੇ ਕਿਹਾ ਕਿ ਔਰਤ ਦੀ ਬਰੇਲੀ ਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਪੁਲਸ ਨੇ ਵੀਰਵਾਰ ਸ਼ਾਮ ਨੂੰ ਨਿੱਜੀ ਹਸਪਤਾਲ ਦੇ ਡਾਕਟਰ ਫਿਰੋਜ਼ ਅਤੇ ਜੂਲੀ ਦਾ ਆਪਰੇਸ਼ਨ ਕਰਨ ਵਾਲੇ ਡਾਕਟਰ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 105 (ਗੈਰ-ਇਰਾਦਤਨ ਕਤਲ) ਦੇ ਤਹਿਤ ਐੱਫਆਈਆਰ ਦਰਜ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
