ਚਿੱਤਰਕਾਰ ਤੈਯਬ ਮਹਿਤਾ ਦੀ ਪੇਂਟਿੰਗ ‘ਰਿਕਸ਼ਾ ਪੁਲਰ’ 69.1 ਕਰੋੜ ਰੁਪਏ ’ਚ ਵਿਕੀ

Tuesday, Oct 13, 2026 - 03:00 PM (IST)

ਚਿੱਤਰਕਾਰ ਤੈਯਬ ਮਹਿਤਾ ਦੀ ਪੇਂਟਿੰਗ ‘ਰਿਕਸ਼ਾ ਪੁਲਰ’ 69.1 ਕਰੋੜ ਰੁਪਏ ’ਚ ਵਿਕੀ

ਨਵੀਂ ਦਿੱਲੀ (ਏਜੰਸੀ) - ਭਾਰਤੀ ਚਿੱਤਰਕਾਰ ਤੈਯਬ ਮਹਿਤਾ ਦੀ 2002 ਦੀ ਪੇਂਟਿੰਗ ‘ਰਿਕਸ਼ਾ ਪੁਲਰ’ ਆਰਟ ਪਲੇਟਫਾਰਮ ‘ਵੋਲਟੇ ਉਨਾ’ ਦੀ ਪਹਿਲੀ ਨਿਲਾਮੀ ਵਿਚ 69.1 ਕਰੋੜ ਰੁਪਏ ਵਿਚ ਵਿਕੀ ਅਤੇ ਮਹਿਤਾ ਦੀ ਪੇਂਟਿੰਗ ਦੀ ਨਿਲਾਮੀ ਦਾ ਇਕ ਵਿਸ਼ਵ ਰਿਕਾਰਡ ਵੀ ਬਣਿਆ। ਇਹ ਨਿਲਾਮੀ ਰੁਪਏ ਵਿਚ ਵਿਕਣ ਵਾਲੀ ਚੌਥੀ ਸਭ ਤੋਂ ਮਹਿੰਗੀ ਭਾਰਤੀ ਕਲਾਕ੍ਰਿਤੀ ਬਣ ਗਈ ਹੈ।

ਇਹ ਵੀ ਪੜ੍ਹੋ : ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ ਬਿਆਨ

ਇਹ ਵਿਕਰੀ ਮਹਿਤਾ ਦੇ ਪਿਛਲੇ ਨਿਲਾਮੀ ਰਿਕਾਰਡ ਤੋਂ ਵੀ ਅੱਗੇ ਨਿਕਲ ਗਈ। ਤੈਯਬ ਮਹਿਤਾ ਦੇ ਕਰੀਅਰ ਦੇ ਆਖਰੀ ਦਹਾਕੇ ਵਿਚ ਕੈਨਵਸ ’ਤੇ ਐਕ੍ਰਿਲਿਕ ਨਾਲ ਬਣਾਈ ਗਈ ਇਹ ਪੇਂਟਿੰਗ ਇਕ ਰਿਕਸ਼ਾ-ਚਾਲਕ ਨੂੰ ਦਰਸਾਉਂਦੀ ਹੈ—ਇਕ ਅਜਿਹਾ ਕਿਰਦਾਰ ਜਿਸ ਨੂੰ ਇਸ ਆਧੁਨਿਕ ਭਾਰਤੀ ਚਿੱਤਰਕਾਰ ਨੇ ਆਪਣੇ ਪੂਰੇ ਕਰੀਅਰ ਦੌਰਾਨ ਵਾਰ-ਵਾਰ ਚਿਤਰਿਤ ਕੀਤਾ। ਵੋਲਟੇ ਉਨਾ ਦੇ ਸੰਸਥਾਪਕ ਤੁਸ਼ਾਰ ਜੀਵਰਾਜਕਾ ਨੇ ਇਕ ਬਿਆਨ ਵਿਚ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਦੁਨੀਆ ਭਰ ਦੇ ਸਭ ਤੋਂ ਗੰਭੀਰ ਅਤੇ ਸਮਝਦਾਰ ਸੰਗ੍ਰਹਿਕਰਤਾਵਾਂ ਨੂੰ ਤੈਯਬ ਮਹਿਤਾ ਦੀ ਪੇਂਟਿੰਗ ਦਿਖਾ ਕੇ ਉਸ ਦਾ ਸਨਮਾਨ ਕਰ ਸਕੇ।

ਇਹ ਵੀ ਪੜ੍ਹੋ : ਮਸਕਟ ਤੋਂ ਆਏ ਯਾਤਰੀ ਦੀਆਂ ਜੁਰਾਬਾਂ 'ਚ 85.76 ਲੱਖ ਦਾ ਸੋਨਾ; ਦਿੱਲੀ ਏਅਰਪੋਰਟ ’ਤੇ ਪਈਆਂ ਭਾਜੜਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News