ਸਨਸਨੀਖੇਜ਼ ਵਾਰਦਾਤ ; ਨੌਜਵਾਨ ਨੇ ਪਹਿਲਾਂ ਦਾਤੀ ਨਾਲ ਵੱਢੀ ਭਾਬੀ, ਫ਼ਿਰ ਹੱਥ ''ਚ ਸਿਰ ਫੜ ਪਿੰਡ ਦਾ ਲਾਇਆ ਗੇੜਾ

Saturday, May 31, 2025 - 03:43 PM (IST)

ਸਨਸਨੀਖੇਜ਼ ਵਾਰਦਾਤ ; ਨੌਜਵਾਨ ਨੇ ਪਹਿਲਾਂ ਦਾਤੀ ਨਾਲ ਵੱਢੀ ਭਾਬੀ, ਫ਼ਿਰ ਹੱਥ ''ਚ ਸਿਰ ਫੜ ਪਿੰਡ ਦਾ ਲਾਇਆ ਗੇੜਾ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਸੂਬੇ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ ਭਾਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹੀ ਨਹੀਂ, ਇਸ ਮਗਰੋਂ ਉਹ ਉਸ ਦਾ ਸਿਰ ਵੱਢ ਕੇ ਹੱਥ 'ਚ ਫੜ ਸਾਰੇ ਪਿੰਡ 'ਚ ਘੁੰਮਦਾ ਰਿਹਾ। 

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਵਿਅਕਤੀ ਨੂੰ ਆਪਣੀ ਭਾਬੀ ਦੇ ਕੱਟੇ ਹੋਏ ਸਿਰ ਨਾਲ ਘੁੰਮਦੇ ਹੋਏ ਫੜਿਆ ਗਿਆ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਸੰਤੀ ਇਲਾਕੇ 'ਚ ਪੈਂਦੇ ਭਰਤਗੜ੍ਹ ਵਿੱਚ ਉਕਤ ਵਿਅਕਤੀ ਨੂੰ ਆਪਣੀ ਭਾਬੀ ਦੇ ਕਤਲ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 'ਭਾਰੀ ਬਾਰਿਸ਼ ਮਗਰੋਂ ਆਉਣ ਵਾਲਾ ਹੈ ਹੜ੍ਹ, ਘਰੋਂ ਨਾ ਨਿਕਲਣ ਲੋਕ !', ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਇਸ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਸਥਾਨਕ ਲੋਕਾਂ ਨੇ ਦਿੱਤੀ, ਜਿਨ੍ਹਾਂ ਫ਼ੋਨ ਕਰ ਕੇ ਪੁਲਸ ਨੂੰ ਦੱਸਿਆ ਕਿ ਇਕ ਵਿਅਕਤੀ ਇਲਾਕੇ 'ਚ ਇਕ ਔਰਤ ਦਾ ਸਿਰ ਹੱਥ 'ਚ ਫੜ ਕੇ ਘੁੰਮ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦਾ ਬੀਤੀ ਰਾਤ ਆਪਣੀ ਭਾਬੀ ਨਾਲ ਝਗੜਾ ਹੋਇਆ ਸੀ। 

ਇਸ ਮਗਰੋਂ ਗੁੱਸੇ 'ਚ ਆ ਕੇ ਉਸ ਨੇ ਆਪਣੀ ਭਾਬੀ ਦਾ ਦਾਤੀ ਵਰਗੀ ਚੀਜ਼ ਨਾਲ ਸਿਰ ਵੱਢ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਇੱਕ ਫੋਰੈਂਸਿਕ ਟੀਮ ਉਸ ਜਗ੍ਹਾ ਦਾ ਦੌਰਾ ਕਰ ਰਹੀ ਹੈ ਜਿੱਥੇ ਉਕਤ ਵਾਰਦਾਤ ਵਾਪਰੀ ਸੀ। ਉਨ੍ਹਾਂ ਕਿਹਾ ਕਿ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮੁਲਜ਼ਮ ਤੋਂ ਵਾਰਦਾਤ ਤੌਰਾਨ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਘਰ ਛੱਡ ਆਸ਼ਕ ਨਾਲ ਰਹਿ ਰਹੀ ਸੀ ਪਤਨੀ ; ਗੁੱਸੇ 'ਚ ਪਤੀ ਨੇ ਦੋਵਾਂ ਨੂੰ ਦਿੱਤੀ ਰੂਹ ਕੰਬਾਊ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News