ਕੋਰੋਨਾ ਫੈਲਾਉਣ ਪਿੱਛੇ ਅਮਰੀਕਾ ਦਾ ''ਹੱਥ'' ! ਟਾਪ ਸੀਕ੍ਰੇਟ ਡਾਕੂਮੈਂਟਸ ''ਚ ਹੋਏ ਸਨਸਨੀਖੇਜ਼ ਖ਼ੁਲਾਸੇ

Saturday, Jun 20, 2026 - 01:31 PM (IST)

ਕੋਰੋਨਾ ਫੈਲਾਉਣ ਪਿੱਛੇ ਅਮਰੀਕਾ ਦਾ ''ਹੱਥ'' ! ਟਾਪ ਸੀਕ੍ਰੇਟ ਡਾਕੂਮੈਂਟਸ ''ਚ ਹੋਏ ਸਨਸਨੀਖੇਜ਼ ਖ਼ੁਲਾਸੇ

ਇੰਟਰਨੈਸ਼ਨਲ ਡੈਸਕ- ਸਾਲ 2019 'ਚ ਕੋਰੋਨਾ ਮਹਾਮਾਰੀ, ਜਿਸ ਨੇ ਪੂਰੀ ਦੁਨੀਆ 'ਚ ਕਹਿਰ ਮਚਾਇਆ ਸੀ ਤੇ ਸਾਰੇ ਦੇਸ਼ਾਂ 'ਚ ਹੀ ਕੰਮ-ਕਾਜ ਤੋਂ ਲੈ ਕੇ ਆਵਾਜਾਈ ਤੱਕ ਠੱਪ ਕਰ ਕੇ ਲੋਕਾਂ ਨੂੰ ਘਰਾਂ 'ਚ ਕੈਦ ਹੋਣ ਲਈ ਮਜਬੂਰ ਕਰ ਦਿੱਤਾ ਸੀ, ਬਾਰੇ ਇਕ ਬਹੁਤ ਹੀ ਸਨਸਨੀਖੇਜ਼ ਦਾਅਵਾ ਸਾਹਮਣੇ ਆਇਆ ਹੈ।

ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਦੀ ਸਾਬਕਾ ਮੁਖੀ ਤੁਲਸੀ ਗਾਬਾਰਡ ਨੇ ਆਪਣੇ ਅਹੁਦੇ ਦੇ ਆਖ਼ਰੀ ਦਿਨ ਇੱਕ ਕਈ ਗੁਪਤ ਦਸਤਾਵੇਜ਼ ਜਾਰੀ ਕੀਤੇ ਹਨ, ਜਿਨ੍ਹਾਂ ਨੇ ਪੂਰੀ ਦੁਨੀਆ 'ਚ ਤੜਥੱਲੀ ਮਚਾ ਦਿੱਤੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਅਮਰੀਕਾ ਦੇ ਸਾਬਕਾ ਚੋਟੀ ਦੇ ਸਿਹਤ ਅਧਿਕਾਰੀ ਡਾ. ਐਂਥਨੀ ਫਾਉਚੀ 'ਤੇ ਗੰਭੀਰ ਦੋਸ਼ ਲਗਾਏ ਗਏ ਹਨ, ਜਿਸ ਨਾਲ ਕੋਵਿਡ-19 ਦੀ ਸ਼ੁਰੂਆਤ ਅਤੇ ਅਮਰੀਕਾ ਦੇ ਵੁਹਾਨ ਲੈਬ ਨਾਲ ਸਬੰਧਾਂ ਨੂੰ ਲੈ ਕੇ ਦੁਨੀਆ ਭਰ 'ਚ ਵੱਡੀ ਬਹਿਸ ਛਿੜ ਗਈ ਹੈ।

ਜਾਰੀ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ, ਡਾ. ਫਾਉਚੀ ਨੇ ਚੀਨ ਦੀ 'ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ' (ਵੁਹਾਨ ਲੈਬ) ਨੂੰ ਖ਼ਤਰਨਾਕ 'ਗੇਨ-ਆਫ਼-ਫੰਕਸ਼ਨ' ਰਿਸਰਚ ਲਈ ਅਮਰੀਕੀ ਟੈਕਸ ਪੇਅਰਜ਼ ਦੇ ਲੱਖਾਂ ਡਾਲਰ ਦਿੱਤੇ ਸਨ। ਤੁਲਸੀ ਗਾਬਾਰਡ ਨੇ ਦੋਸ਼ ਲਗਾਇਆ ਹੈ ਕਿ ਡਾ. ਫਾਉਚੀ ਨੇ ਅਮਰੀਕੀ ਇੰਟੈਲੀਜੈਂਸ ਕਮਿਊਨਿਟੀ ਦੇ ਕੁਝ ਸਿਆਸੀ ਪ੍ਰਭਾਵ ਵਾਲੇ ਅਧਿਕਾਰੀਆਂ ਨਾਲ ਮਿਲ ਕੇ ਇਹ ਕੰਮ ਕੀਤਾ ਤਾਂ ਜੋ ਕੋਵਿਡ-19 ਵਾਇਰਸ ਦੇ ਲੈਬ 'ਚੋਂ ਲੀਕ ਹੋਣ ਦੀ ਥਿਊਰੀ ਨੂੰ ਲੋਕਾਂ ਸਾਹਮਣੇ ਤੋਂ ਰੋਕਿਆ ਜਾ ਸਕੇ।

ਜਾਰੀ ਦਸਤਾਵੇਜ਼ਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਡਾ. ਫਾਉਚੀ ਨੇ 3 ਜੂਨ 2024 ਨੂੰ ਕੋਰੋਨਾ ਮਹਾਂਮਾਰੀ ਬਾਰੇ ਬਣੀ ਹਾਊਸ ਸਿਲੈਕਟ ਸਬ-ਕਮੇਟੀ ਦੇ ਸਾਹਮਣੇ ਸਹੁੰ ਚੁੱਕ ਕੇ ਝੂਠ ਬੋਲਿਆ ਸੀ ਤੇ ਵੁਹਾਨ ਲੈਬ ਨੂੰ ਕਿਸੇ ਵੀ ਤਰ੍ਹਾਂ ਦੀ ਫੰਡਿੰਗ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ

ਤੁਲਸੀ ਗਾਬਾਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਅੱਜ, ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਵਜੋਂ ਆਪਣੇ ਆਖ਼ਰੀ ਦਿਨ, ਮੈਂ ਅਜਿਹੇ ਦਸਤਾਵੇਜ਼ ਜਾਰੀ ਕਰ ਰਹੀ ਹਾਂ ਜੋ ਇਸ ਗੱਲ ਤੋਂ ਪਰਦਾ ਉਠਾਉਂਦੇ ਹਨ ਕਿ ਕਿਵੇਂ ਡਾ. ਫਾਉਚੀ ਨੇ ਖ਼ਤਰਨਾਕ ਖੋਜਾਂ ਲਈ ਫੰਡ ਦਿੱਤੇ, ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ 2024 ਵਿੱਚ ਕਾਂਗਰਸ ਅੱਗੇ ਝੂਠ ਬੋਲਿਆ।" 

ਜ਼ਿਕਰਯੋਗ ਹੈ ਕਿ ਤੁਲਸੀ ਗਾਬਾਰਡ ਨੇ ਆਪਣੇ ਪਤੀ ਨੂੰ ਹੱਡੀਆਂ ਦਾ ਕੈਂਸਰ ਹੋਣ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਤੇ ਆਪਣੇ ਅਹੁਦੇ ਦੇ ਆਖ਼ਰੀ ਦਿਨ ਜਾਰੀ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ ਨੇ ਵੱਡੀ ਚਰਚਾ ਛੇੜ ਦਿੱਤੀ ਹੈ। ਫਿਲਹਾਲ ਇਨ੍ਹਾਂ ਦੋਸ਼ਾਂ 'ਤੇ ਅਜੇ ਤੱਕ ਡਾ. ਫਾਉਚੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹਾਲਾਂਕਿ, 2024 ਦੀ ਸੁਣਵਾਈ ਦੌਰਾਨ ਡਾ. ਫਾਉਚੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (NIH) ਨੇ ਵੁਹਾਨ ਲੈਬ 'ਚ 'ਗੇਨ-ਆਫ਼-ਫੰਕਸ਼ਨ' ਰਿਸਰਚ ਲਈ ਕੋਈ ਫੰਡ ਨਹੀਂ ਦਿੱਤਾ ਅਤੇ ਜਿਨ੍ਹਾਂ ਵਾਇਰਸਾਂ 'ਤੇ ਉੱਥੇ ਖੋਜ ਹੋ ਰਹੀ ਸੀ, ਉਹ ਜੈਨੇਟਿਕ ਤੌਰ 'ਤੇ ਕੋਵਿਡ-19 ਦੇ ਵਾਇਰਸ (SARS-CoV-2) ਨਾਲੋਂ ਬਿਲਕੁਲ ਵੱਖਰੇ ਸਨ।

ਪੂਰੀ ਦੁਨੀਆ 'ਚ ਕਹਿਰ ਮਚਾਉਣ ਵਾਲਾ ਕੋਰੋਨਾ ਵਾਇਰਸ ਆਖ਼ਿਰ ਪੈਦਾ ਕਿੱਥੇ ਹੋਇਆ, ਇਸ ਮੁੱਦੇ ਨੂੰ ਲੈ ਕੇ ਅਮਰੀਕੀ ਜਾਂਚ ਏਜੰਸੀਆਂ ਵੀ ਵੰਡੀਆਂ ਹੋਈਆਂ ਹਨ, ਜਿੱਥੇ ਐੱਫ.ਬੀ.ਆਈ. (FBI) ਅਤੇ ਸੀ.ਆਈ.ਏ. (CIA) ਵਰਗੀਆਂ ਏਜੰਸੀਆਂ ਵੀ ਲੈਬ-ਲੀਕ ਦੀ ਸੰਭਾਵਨਾ ਜਤਾਉਂਦੀਆਂ ਰਹੀਆਂ ਹਨ, ਉੱਥੇ ਹੀ ਕਈ ਹੋਰ ਏਜੰਸੀਆਂ ਇਸ ਵਾਇਰਸ ਨੂੰ ਕੁਦਰਤੀ ਤੌਰ 'ਤੇ ਜਾਨਵਰਾਂ ਤੋਂ ਇਨਸਾਨਾਂ 'ਚ ਫੈਲਿਆ ਮੰਨਦੀਆਂ ਹਨ। ਫਿਲਹਾਲ ਇਸ ਮਾਮਲੇ ਦਾ ਅਸਲ ਸੱਚ ਕੀ ਹੈ, ਇਹ ਤਾਂ ਹਾਲੇ ਰਹੱਸ ਹੀ ਬਣਿਆ ਹੋਇਆ ਹੈ, ਪਰ ਤੁਲਸੀ ਵੱਲੋਂ ਜਾਰੀ ਕੀਤੇ ਗਏ ਨਵੇਂ ਦਸਤਾਵੇਜ਼ਾਂ ਨੇ ਇਸ ਮੁੱਦੇ ਵੱਲ ਪੂਰੀ ਦੁਨੀਆ ਦਾ ਧਿਆਨ ਜ਼ਰੂਰ ਦਿਵਾਇਆ ਹੈ।

ਇਹ ਵੀ ਪੜ੍ਹੋ- AP ਢਿੱਲੋਂ ਦੇ ਘਰ ਗੋਲ਼ੀਆਂ ਚਲਾਉਣ ਵਾਲਾ ਕੈਨੇਡਾ ਤੋਂ ਹੋਵੇਗਾ ਡਿਪੋਰਟ ! ਖ਼ੁਦ ਕਬੂਲਿਆ ਵੱਡਾ ਗੁਨਾਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News