ਫਲਾਈਟ ''ਚ ਭਾਰਤੀ ਨੌਜਵਾਨ ਦਾ ਖ਼ੌਫ਼ਨਾਕ ਕਾਰਾ ! ''ਕਾਂਟੇ'' ਨਾਲ 2 ਮੁੰਡਿਆਂ ''ਤੇ ਕਰ''ਤਾ ਹਮਲਾ
Wednesday, Oct 29, 2025 - 09:29 AM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਅਟਾਰਨੀ ਦਫ਼ਤਰ ਦੇ ਅਨੁਸਾਰ ਇਕ ਭਾਰਤੀ ਯਾਤਰੀ ਨੇ ਅਮਰੀਕਾ ਦੀ ਇਕ ਫਲਾਈਟ ਵਿਚ 2 ਨਾਬਾਲਗ ਮੁੰਡਿਆਂ ’ਤੇ ਕਾਂਟੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ।
ਇਹ ਘਟਨਾ 25 ਅਕਤੂਬਰ ਨੂੰ ਵਾਪਰੀ। ਅਧਿਕਾਰੀਆਂ ਦੇ ਅਨੁਸਾਰ ਲੁਫਥਾਂਸਾ ਏਅਰਲਾਈਨਜ਼ ਦੀ ਉਡਾਣ ਸ਼ਿਕਾਗੋ ਤੋਂ ਜਰਮਨੀ ਦੇ ਫ੍ਰੈਂਕਫਰਟ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਜਹਾਜ਼ ਨੂੰ ਡਾਇਵਰਟ ਕਰ ਦਿੱਤਾ ਗਿਆ ਅਤੇ ਬੋਸਟਨ ਲੋਗਨ ਹਵਾਈ ਅੱਡੇ ’ਤੇ ਉਤਾਰਿਆ ਗਿਆ।
ਇਹ ਵੀ ਪੜ੍ਹੋ- ਭਾਰਤ ਤੇ ਰੂਸ ਨੇ ਇਕ ਵਾਰ ਫ਼ਿਰ ਮਿਲਾਇਆ 'ਹੱਥ ' ! ਮਾਸਕੋ 'ਚ ਇਤਿਹਾਸਕ ਡੀਲ 'ਤੇ ਹੋਏ ਦਸਤਖ਼ਤ
28 ਸਾਲਾ ਭਾਰਤੀ ਨਾਗਰਿਕ ਦਾ ਨਾਂ ਪ੍ਰਨੀਤ ਕੁਮਾਰ ਉਸੀਰੀਪੱਲੀ ਹੈ। ਜਾਣਕਾਰੀ ਅਨੁਸਾਰ ਖਾਣਾ ਪਰੋਸਣ ਤੋਂ ਬਾਅਦ ਇਕ ਮੁੰਡਾ ਵਿਚਕਾਰਲੀ ਸੀਟ ’ਤੇ ਸੌਂ ਰਿਹਾ ਸੀ। ਜਦੋਂ ਉਹ ਜਾਗਿਆ, ਤਾਂ ਉਸ ਨੇ ਉਸੀਰੀਪੱਲੀ ਨੂੰ ਆਪਣੇ ਸਾਹਮਣੇ ਕਾਂਟੇ ਨਾਲ ਖੜ੍ਹਾ ਦੇਖਿਆ।
ਮੁੰਡੇ ਨੇ ਦੋਸ਼ ਲਾਇਆ ਕਿ ਉਸੀਰੀਪੱਲੀ ਨੇ ਕਾਂਟੇ ਨਾਲ ਉਸ ਦੇ ਖੱਬੇ ਕਾਲਰਬੋਨ ’ਤੇ ਹਮਲਾ ਕੀਤਾ। ਫਿਰ ਉਸ ਨੇ ਇਕ ਹੋਰ ਮੁੰਡੇ ਦੇ ਸਿਰ ਦੇ ਪਿਛਲੇ ਹਿੱਸੇ ’ਚ ਕਾਂਟੇ ਨਾਲ ਵਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਦੂਜੇ ਮੁੰਡੇ ਦੇ ਸਿਰ ਦੇ ਪਿਛਲੇ ਹਿੱਸੇ ਵਿਚ ਡੂੰਘਾ ਜ਼ਖ਼ਮ ਹੋ ਗਿਆ ਹੈ। ਉਸ ’ਤੇ ਇਕ ਮਹਿਲਾ ਯਾਤਰੀ ਨੂੰ ਥੱਪੜ ਮਾਰਨ ਅਤੇ ਚਾਲਕ ਦਲ ਦੇ ਇਕ ਮੈਂਬਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ।
ਇਹ ਵੀ ਪੜ੍ਹੋ- ਰੇਡ ਮਾਰਨ ਗਈ ਪੁਲਸ ਟੀਮ ਨੇ ਚਲਾ'ਤੀਆਂ ਤਾੜ-ਤਾੜ ਗੋਲ਼ੀਆਂ, 4 ਮੁਲਾਜ਼ਮਾਂ ਸਮੇਤ 64 ਲੋਕਾਂ ਦੀ ਮੌਤ
