ਹਰਿਆਣਾ ’ਚ ਖ਼ੌਫਨਾਕ ਵਾਰਦਾਤ: 3 ਬੱਚਿਆਂ ਸਣੇ ਮਾਂ-ਬਾਪ ਨੇ ਕੀਤੀ ਖ਼ੁਦਕੁਸ਼ੀ

Wednesday, Sep 29, 2021 - 03:09 PM (IST)

ਹਰਿਆਣਾ ’ਚ ਖ਼ੌਫਨਾਕ ਵਾਰਦਾਤ: 3 ਬੱਚਿਆਂ ਸਣੇ ਮਾਂ-ਬਾਪ ਨੇ ਕੀਤੀ ਖ਼ੁਦਕੁਸ਼ੀ

ਪਲਵਲ (ਹਰੀਓਮ)— ਹਰਿਆਣਾ ਦੇ ਪਲਵਲ ’ਚ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਘਰ ’ਚ ਇਕ ਹੀ ਪਰਿਵਾਰ ਦੇ 5 ਜੀਆਂ ਵਲੋਂ ਖ਼ੁਦਕੁਸ਼ੀ ਕਰ ਲਈ ਗਈ। ਪੁਲਸ ਨੇ 5 ਲਾਸ਼ਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ’ਚੋਂ 4 ਦੀ ਮੌਤ ਜ਼ਹਿਰ ਨਾਲ ਜਦਕਿ ਇਕ ਦੀ ਮੌਤ ਫਾਹੇ ਨਾਲ ਲਟਕ ਕੇ ਹੋਈ ਹੈ। ਜਾਣਕਾਰੀ ਮੁਤਾਬਕ ਪਲਵਲ ਦੇ ਔਰੰਗਾਬਾਦ ਪਿੰਡ ਦੀ ਇਹ ਘਟਨਾ ਹੈ, ਜਿਸ ਵਿਚ ਪਰਿਵਾਰ ਦੇ ਮੁਖੀਆ ਸਮੇਤ 5 ਜੀਆਂ ਦੀ ਮੌਤ ਹੋਈ ਹੈ। ਇਸ ’ਚ ਘਰ ਦੇ ਮਖੀਆ ਦੀ ਪਤਨੀ, 2 ਬੱਚੇ, ਇਕ ਭਤੀਜੀ ਸ਼ਾਮਲ ਹੈ। ਮਿ੍ਰਤਕਾਂ ਦੀ ਪਹਿਚਾਣ 33 ਸਾਲਾ ਨਰੇਸ਼, 30 ਸਾਲਾ ਨਰੇਸ਼ ਦੀ ਪਤਨੀ ਆਰਤੀ, 7 ਸਾਲਾ ਪੁੱਤਰ ਸੰਜੇ, 9 ਸਾਲਾ ਧੀ ਭਾਵਨਾ ਅਤੇ 11 ਸਾਲਾ ਭਤੀਜੀ ਰਵਿਤਾ ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ :  ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ, ਪਤੀ ਨੇ ਬੱਚਿਆਂ ਨੂੰ ਦਰੱਖ਼ਤ ਨਾਲ ਲਟਕਾ ਕੇ ਫਿਰ ਕੀਤੀ ਖ਼ੁਦਕੁਸ਼ੀ

ਓਧਰ ਸਥਾਨਕ ਲੋਕਾਂ ਨੇ ਦੱਸਿਆ ਕਿ ਸਵੇਰੇ ਜਦੋਂ ਕੋਈ ਨਹੀਂ ਉਠਿਆ ਤਾਂ ਆਂਢ-ਗੁਆਂਢ ਦੇ ਲੋਕਾਂ ਨੇ ਜਗਾਉਣ ਲਈ ਦਰਵਾਜ਼ਾ ਖੜਕਾਇਆ ਸੀ ਪਰ ਕਿਸੇ ਤਰ੍ਹਾਂ ਦੀ ਕੋਈ ਹਲ-ਚਲ ਨਹੀਂ ਹੋਈ। ਜਿਸ ਤੋਂ ਬਾਅਦ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਇਸ ਮਾਮਲੇ ਵਿਚ ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੁਖੀਆ ਨਰੇਸ਼  ਅਤੇ ਉਸ ਦੀ ਪਤਨੀ ਆਰਤੀ ਮਿ੍ਰਤਕਾਂ ਵਿਚ ਸ਼ਾਮਲ ਹੈ। ਨਰੇਸ਼ ਦੇ ਪਿਤਾ ਨੇ ਦੱਸਿਆ ਕਿ ਨਰੇਸ਼ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ’ਚ ਹੋਟਲ ਸ਼ੁਰੂ ਕੀਤਾ ਸੀ ਪਰ ਤਿੰਨ ਮਹੀਨਿਆਂ ਤੋਂ ਹੀ ਕਰਜ਼ ਦੇ ਬੋਝ ਹੇਠਾਂ ਦੱਬ ਗਿਆ, ਜਿਸ ਦੇ ਚੱਲਦੇ ਉਹ ਆਰਥਿਕ ਰੂਪ ਤੋਂ ਪਰੇਸ਼ਾਨ ਸੀ।

ਇਹ ਵੀ ਪੜ੍ਹੋ :  ਪੁੱਤਾਂ ਨੂੰ ਮਾਂ ਦੀ ਜੁਦਾਈ ਬਰਦਾਸ਼ਤ ਨਹੀਂ, ਘਰ ਦੇ ਬਾਹਰ ਪਤੀ ਨੇ ਬਣਵਾਇਆ ‘ਪਤਨੀ ਦਾ ਮੰਦਰ’

ਜਾਣਕਾਰੀ ਮੁਤਾਬਕ ਨਰੇਸ਼ ਦੇ ਗ਼ਲ ’ਤੇ ਫੰਦੇ ਦੇ ਨਿਸ਼ਾਨ ਹਨ ਜਦਕਿ ਬਾਕੀ ਲਾਸ਼ਾਂ ਦੇ ਸਰੀਰ ’ਤੇ ਸੱਟ ਦੇ ਨਿਸ਼ਾਨ ਨਹੀਂ ਹਨ। ਇੰਝ ਜਾਪ ਰਿਹਾ ਹੈ ਕਿ ਮਿ੍ਰਤਕ ਨਰੇਸ਼ ਨੇ ਪਹਿਲਾਂ ਪਰਿਵਾਰ ਦੇ ਜੀਆਂ ਨੂੰ ਜ਼ਹਿਰ ਦਿੱਤੀ ਅਤੇ ਫਿਰ ਫੰਦੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਫ਼ਿਲਹਾਲ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਜਾਵੇਗਾ। ਇਸ ਰਿਪੋਰਟ ਦੇ ਆਉਣ ਮਗਰੋਂ ਹੀ ਪੂਰੀ ਤਸਵੀਰ ਕੁਝ ਸਾਫ਼ ਹੋ ਸਕੇਗੀ।

ਇਹ ਵੀ ਪੜ੍ਹੋ :  ਮੌਤ ਦੇ 16 ਸਾਲ ਬਾਅਦ ਹੋਵੇਗਾ ਸ਼ਹੀਦ ਫ਼ੌਜੀ ਦਾ ਅੰਤਿਮ ਸੰਸਕਾਰ, ਬਰਫ਼ ’ਚ ਦੱਬੀ ਮਿਲੀ ਮ੍ਰਿਤਕ ਦੇਹ


author

Tanu

Content Editor

Related News