ਤਹਿਸੀਲਦਾਰ ਦੀ ਸਰਕਾਰੀ ਨੇ ਕੀਤਾ ਖ਼ੌਫ਼ਨਾਕ ਕਾਰਾ, ਮਾਮਲਾ ਜਾਣ ਕੰਬ ਜਾਵੇਗੀ ਰੂਹ
Saturday, Dec 21, 2024 - 05:50 AM (IST)
ਨੈਸ਼ਨਲ ਡੈਸਕ- ਬਹਿਰਾਈਚ ਜ਼ਿਲ੍ਹੇ ’ਚ ਨਾਨਪਾਰਾ ਦੇ ਤਹਿਸੀਲਦਾਰ ਦੀ ਸਰਕਾਰੀ ਗੱਡੀ ਨੇ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਮਗਰੋਂ ਲਾਸ਼ ਨੂੰ ਕਥਿਤ ਤੌਰ ’ਤੇ 30 ਕਿਲੋਮੀਟਰ ਤੱਕ ਘਸੀਟਿਆ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਦੀ ਪਛਾਣ ਨਰਿੰਦਰ ਕੁਮਾਰ ਹਲਦਾਰ (35) ਵਜੋਂ ਹੋਈ ਹੈ, ਜੋ ਕਿ ਪਯਾਗਪੁਰ ਦਾ ਰਹਿਣ ਵਾਲਾ ਸੀ। ਉਹ ਆਪਣੀ ਭਤੀਜੀ ਨੂੰ ਛੱਡ ਕੇ ਘਰ ਪਰਤ ਰਿਹਾ ਸੀ। ਵੀਰਵਾਰ ਸ਼ਾਮ ਨੂੰ ਨਾਨਪਾਰਾ-ਬਹਿਰਾਈਚ ਰੋਡ ’ਤੇ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਦਹਿਲ ਗਿਆ ਪੰਜਾਬ, ਸਾਬਕਾ ਇੰਸਪੈਕਟਰ ਦਾ ਗੋਲ਼ੀਆਂ ਮਾਰ ਕੇ ਕੀਤਾ ਕ/ਤਲ
ਹਲਦਾਰ ਦੀ ਲਾਸ਼ ਗੱਡੀ ’ਚ ਫਸ ਗਈ ਅਤੇ ਕਾਫੀ ਦੂਰ ਤੱਕ ਘਿਸੜਦੀ ਹੋਈ ਨਾਨਪਾਰਾ ਤਹਿਸੀਲ ’ਚ ਪਹੁੰਚ ਗਈ। ਜ਼ਿਲ੍ਹਾ ਅਧਿਕਾਰੀ ਮੋਨਿਕਾ ਰਾਣੀ ਨੇ ਗੱਡੀ ਵਿਚ ਬੈਠੇ ਨਾਇਬ ਤਹਿਸੀਲਦਾਰ ਸ਼ੈਲੇਸ਼ ਅਵਸਥੀ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਪੁਲਸ ਨੇ ਘਟਨਾ ਸਬੰਧੀ ਐੱਫ.ਆਈ.ਆਰ. ਦਰਜ ਕਰ ਕੇ ਸਰਕਾਰੀ ਵਾਹਨ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਫ਼ੈਲਿਆ ਜਾਨਲੇਵਾ ਬਿਮਾਰੀ ਦਾ ਕਹਿਰ, ਪਤਾ ਲੱਗਣ ਤੱਕ ਹੋ ਜਾਂਦੀ ਹੈ 'ਬਹੁਤ ਦੇਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e