ਸਰਕਾਰੀ ਮੁਲਾਜ਼ਮਾਂ ਦੀ ਵਧ ਜਾਵੇਗੀ ਤਨਖਾਹ! ਜਲਦ ਵਧ ਸਕਦੈ ਇਹ ਭੱਤਾ

Monday, May 04, 2026 - 03:07 PM (IST)

ਸਰਕਾਰੀ ਮੁਲਾਜ਼ਮਾਂ ਦੀ ਵਧ ਜਾਵੇਗੀ ਤਨਖਾਹ! ਜਲਦ ਵਧ ਸਕਦੈ ਇਹ ਭੱਤਾ

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਲੱਖਾਂ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਹਾਲ ਹੀ ਵਿੱਚ ਹੋਏ 2 ਫੀਸਦੀ ਵਾਧੇ ਤੋਂ ਬਾਅਦ, ਹੁਣ ਜੁਲਾਈ 2026 ਤੋਂ ਮਹਿੰਗਾਈ ਭੱਤੇ (DA) ਵਿੱਚ 3 ਫੀਸਦੀ ਹੋਰ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮਹਿੰਗਾਈ ਭੱਤਾ 60 ਫੀਸਦੀ ਤੋਂ ਵਧ ਕੇ 63 ਫੀਸਦੀ ਹੋ ਜਾਵੇਗਾ।

ਕਿਉਂ ਵਧ ਸਕਦਾ ਹੈ DA?
ਮਹਿੰਗਾਈ ਭੱਤੇ 'ਚ ਇਸ ਸੰਭਾਵਿਤ ਵਾਧੇ ਪਿੱਛੇ AICPI-IW (ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ) ਦੇ ਤਾਜ਼ਾ ਅੰਕੜੇ ਹਨ। ਇਹ ਅੰਕੜੇ ਉਦਯੋਗਿਕ ਕਰਮਚਾਰੀਆਂ ਲਈ ਮਹਿੰਗਾਈ ਦੇ ਪੱਧਰ ਨੂੰ ਦਰਸਾਉਂਦੇ ਹਨ ਅਤੇ ਇਸੇ ਆਧਾਰ 'ਤੇ ਸਰਕਾਰ ਤੈਅ ਕਰਦੀ ਹੈ ਕਿ ਡੀਏ 'ਚ ਕਿੰਨਾ ਵਾਧਾ ਕੀਤਾ ਜਾਣਾ ਚਾਹੀਦਾ ਹੈ।

ਕੈਲਕੂਲੇਸ਼ਨ ਕੀ ਕਹਿੰਦੀ ਹੈ?
ਆਲ ਇੰਡੀਆ NPS ਐਂਪਲੌਇਜ਼ ਫੈਡਰੇਸ਼ਨ (AINPSEF) ਦੇ ਰਾਸ਼ਟਰੀ ਪ੍ਰਧਾਨ ਡਾ. ਮਨਜੀਤ ਸਿੰਘ ਪਟੇਲ ਅਨੁਸਾਰ, ਮਾਰਚ 2026 ਤੱਕ ਦੇ ਅੰਕੜਿਆਂ ਮੁਤਾਬਕ CPI-IW 0.6 ਅੰਕ ਵਧ ਕੇ 149.1 'ਤੇ ਪਹੁੰਚ ਗਿਆ ਹੈ। ਇਸ ਵਾਧੇ ਦੇ ਆਧਾਰ 'ਤੇ...
ਮਹਿੰਗਾਈ ਭੱਤੇ ਦੀ ਗਣਨਾ ਦਾ ਸਕੋਰ ਫਿਲਹਾਲ 61.94 ਫੀਸਦੀ ਤੱਕ ਪਹੁੰਚ ਚੁੱਕਾ ਹੈ।
ਜੇਕਰ ਅਪ੍ਰੈਲ, ਮਈ ਅਤੇ ਜੂਨ ਵਿੱਚ ਵੀ ਸੂਚਕਾਂਕ ਇਸੇ ਤਰ੍ਹਾਂ ਵਧਦਾ ਹੈ ਜਾਂ ਸਥਿਰ ਵੀ ਰਹਿੰਦਾ ਹੈ, ਤਾਂ ਇਹ ਸਕੋਰ 63.63 ਫੀਸਦੀ ਤੱਕ ਜਾ ਸਕਦਾ ਹੈ।
ਨਿਯਮਾਂ ਅਨੁਸਾਰ ਦਸ਼ਮਲਵ ਤੋਂ ਬਾਅਦ ਵਾਲੇ ਅੰਕ ਨੂੰ ਛੱਡ ਕੇ, ਜੁਲਾਈ 2026 ਤੋਂ ਡੀਏ 63 ਫੀਸਦੀ ਹੋਣ ਦਾ ਪੂਰਾ ਅਨੁਮਾਨ ਹੈ।

ਕਿੰਨੇ ਲੋਕਾਂ ਨੂੰ ਹੋਵੇਗਾ ਫਾਇਦਾ?
ਇਸ ਫੈਸਲੇ ਨਾਲ ਕੇਂਦਰ ਸਰਕਾਰ ਦੇ ਲਗਭਗ 49 ਲੱਖ ਕਰਮਚਾਰੀਆਂ ਅਤੇ 69 ਲੱਖ ਪੈਨਸ਼ਨਰਾਂ ਨੂੰ ਸਿੱਧਾ ਲਾਭ ਮਿਲੇਗਾ। ਜ਼ਿਕਰਯੋਗ ਹੈ ਕਿ ਜਨਵਰੀ 2026 ਤੋਂ ਲਾਗੂ ਹੋਇਆ 60 ਫੀਸਦੀ ਡੀਏ, ਕਰਮਚਾਰੀਆਂ ਨੂੰ ਮਈ ਦੀ ਤਨਖਾਹ ਵਿੱਚ 4 ਮਹੀਨਿਆਂ ਦੇ ਬਕਾਏ (Arrears) ਸਮੇਤ ਮਿਲਣ ਵਾਲਾ ਹੈ।

ਹਾਲਾਂਕਿ, ਇਹ ਵਾਧਾ ਪੂਰੀ ਤਰ੍ਹਾਂ ਅਗਲੇ ਤਿੰਨ ਮਹੀਨਿਆਂ (ਅਪ੍ਰੈਲ, ਮਈ ਤੇ ਜੂਨ) ਦੇ ਅੰਕੜਿਆਂ 'ਤੇ ਨਿਰਭਰ ਕਰੇਗਾ। ਜੇਕਰ ਮਹਿੰਗਾਈ ਘਟਦੀ ਹੈ ਤਾਂ ਡੀਏ 'ਚ ਵਾਧਾ ਉਮੀਦ ਤੋਂ ਘੱਟ ਵੀ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News