''ਹਾਰਨ ਨਾਟ ਓਕੇ'' ਮੁਹਿੰਮ ਤਹਿਤ ਸ਼ਿਮਲੇ ''ਚ ਵਾਹਨ ਡਰਾਈਵਰਾਂ ਨੂੰ ਕੀਤਾ ਜਾਗਰੂਕ

11/07/2019 2:45:08 PM

ਸ਼ਿਮਲਾ—ਸੂਬਾ ਸਰਕਾਰ ਵੱਲੋਂ ਡਰਾਈਵਰਾਂ ਨੂੰ ਜਾਗਰੂਕ ਕਰਨ ਲਈ ਸ਼ਿਮਲਾ 'ਚ 'ਹਾਰਨ ਨਾਟ ਓਕੇ' (Horn Not OK) ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਵਾਤਾਵਰਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ 4 ਤੋਂ 20 ਨਵੰਬਰ ਤੱਕ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ 'ਹਾਰਨ ਨਾਟ ਓਕੇ' ਮੁਹਿੰਮ ਨੂੰ ਚਲਾਏਗਾ। ਦੱਸ ਦੇਈਏ ਕਿ ਇਸ ਮੁਹਿੰਮ ਦੀ ਸੋਮਵਾਰ (4 ਨਵੰਬਰ) ਤੋਂ ਸ਼ੁਰੂਆਤ ਕੀਤੀ ਗਈ ਹੈ।

ਇਸ ਮੁਹਿੰਮ ਤਹਿਤ ਸੂਬੇ ਭਰ ਦੇ ਵਾਹਨ ਡਰਾਈਵਰਾਂ ਨੂੰ ਹਾਰਨ ਘੱਟ ਤੋਂ ਘੱਟ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਸ਼ਿਮਲੇ 'ਚ ਸਿਵਲ ਡਿਫੈਂਸ ਸੁਸਾਇਟੀ ਨੇ ਪੈਂਫਲੇਟ ਦੇ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਵੀ ਸਵੇਰ ਦੀ ਪ੍ਰਰਾਰਥਨਾ ਸਭਾ ਦੌਰਾਨ ਸ਼ੌਰ ਪ੍ਰਦੂਸ਼ਣ ਦੇ ਸੰਬੰਧੀ ਲੈਕਚਰ ਦਿੱਤੇ ਜਾਣਗੇ, ਤਾਂ ਕਿ ਬੱਚੇ ਆਪਣੇ ਪਰਿਵਾਰਾਂ ਨੂੰ ਹਾਰਨ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕਰ ਸਕਣ।

ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸੀਨੀਅਰ ਵਿਗਿਆਨਿਕ ਸਹਾਇਕ ਰਵੀ ਸ਼ਰਮਾ ਨੇ ਦੱਸਿਆ ਹੈ ਕਿ ਵਾਹਨ ਡਰਾਈਵਰਾਂ ਨੂੰ ਸ਼ੋਰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਸੰਬੰਧੀ ਜਾਗਰੂਕ ਕੀਤਾ ਜਾਵੇਗਾ। ਰਵੀ ਸ਼ਰਮਾ ਨੇ ਦੱਸਿਆ ਹੈ ਕਿ ਆਵਾਜਾਈ ਪੁਲਸ ਇਸ ਦੌਰਾਨ ਸ਼ਿਮਲਾ ਸ਼ਹਿਰ ਅਤੇ ਨੇੜੇ ਦੇ ਇਲਾਕਿਆਂ 'ਚ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲੇ ਵਾਹਨ ਡਰਾਈਵਰਾਂ ਦੇ ਚਲਾਨ ਵੀ ਕੱਟੇਗੀ। ਇਸ ਤੋਂ ਪਹਿਲਾਂ ਇਲਾਕੇ 'ਚ ਟੈਕਸੀ ਅਤੇ ਟਰੱਕ ਯੂਨੀਅਨਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਜਾਗਰੂਕਤਾ ਸਮੱਗਰੀ ਅਤੇ ਸਪੀਕਰ ਵੀ ਵੰਡੇ ਜਾਣਗੇ।

 

 


Iqbalkaur

Content Editor

Related News