ਉਮੀਦ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ''ਚ ਵਿਰੋਧੀ ਧਿਰ ਲਈ ਹੋਣਗੇ ਬਿਹਤਰ ਨਤੀਜੇ : ਮਹਿਬੂਬਾ ਮੁਫ਼ਤੀ
Sunday, Dec 03, 2023 - 04:34 PM (IST)
ਸ਼੍ਰੀਨਗਰ (ਭਾਸ਼ਾ)- ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਪੱਸ਼ਟ ਜਿੱਤ ਵੱਲ ਵਧਣ ਦਰਮਿਆਨ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਉਮੀਦ ਜਤਾਈ ਕਿ 2024 ਦੀਆਂ ਲੋਕ ਸਭਾ ਚੋਣਾਂ 'ਚ ਵਿਰੋਧਈ ਦਲਾਂ ਲਈ ਨਤੀਜੇ ਬਿਹਤਰ ਹੋਣਗੇ। ਮੁਫ਼ਤੀ ਨੇ ਕੁਪਵਾੜਾ 'ਚ ਪਾਰਟੀ ਦੇ ਇਕ ਪ੍ਰੋਗਰਾਮ ਤੋਂ ਵੱਖ ਪੱਤਰਕਾਰਾਂ ਨੂੰ ਕਿਹਾ ਕਿ ਵਿਰੋਧੀ ਦਲਾਂ ਨੂੰ ਜਾਂਚ ਏਜੰਸੀਆਂ ਅਤੇ ਚੋਣ ਕਮਿਸ਼ਨ ਸਮੇਤ ਸਰਕਾਰ ਦੀ ਤਾਕਤ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ,''ਮੈਂ ਉਮੀਦ ਕਰਦੀ ਹਾਂ ਕਿ 2024 (ਲੋਕ ਸਭਾ ਚੋਣ) 'ਚ ਨਤੀਜੇ ਬਿਹਤਰ ਰਹਿਣਗੇ (ਵਿਰੋਈ ਧਿਰ ਲਈ)। ਅੱਜ ਜਦੋਂ ਚੋਣ ਹੁੰਦੀਆਂ ਹਨ ਤਾਂ ਇਕ ਪਾਸੇ ਵਿਰੋਧੀ ਧਿਰ ਹੁੰਦਾ ਹੈ ਅਤੇ ਦੂਜੇ ਪਾਸੇ ਸਰਕਾਰ ਦੀ ਤਾਕਤ, ਏਜੰਸੀਆਂ, ਪੈਸਾ ਅਤੇ ਚੋਣ ਕਮਿਸ਼ਨ ਹੁੰਦਾ ਹੈ।''
ਇਹ ਵੀ ਪੜ੍ਹੋ : ਰਾਜਸਥਾਨ 'ਚ ਅਸ਼ੋਕ ਗਹਿਲੋਤ ਨੂੰ ਲੈ ਡੁੱਬੇ ਇਹ 5 ਵੱਡੇ ਮੁੱਦੇ? ਨਤੀਜਿਆਂ ਵਿਚਾਲੇ ਉੱਠ ਰਹੇ ਸਵਾਲ
ਕਮਿਸ਼ਨ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਭਾਜਪਾ ਮੱਧ ਪ੍ਰਦੇਸ਼ ਦੀਆਂ 230 ਸੀਟਾਂ 'ਚੋਂ 166, ਛੱਤੀਸਗੜ੍ਹ ਦੀਆਂ 90 ਸੀਟਾਂ 'ਚੋਂ 54 ਅਤੇ ਰਾਜਸਥਾਨ ਦੀਆਂ 199 ਸੀਟਾਂ 'ਚੋਂ 111 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਉਨ੍ਹਾਂ ਨੇ ਜੰਮੂ ਕਸ਼ਮੀਰ 'ਚ ਚੋਣਾਂ 'ਚ ਦੇਰੀ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੁਪਵਾੜਾ ਆਈ ਹੈ। ਉਨ੍ਹਾਂ ਕਿਹਾ,''ਮੈਂ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਆਈ ਹਾਂ। ਅਸੀਂ ਚੋਣਾਂ ਬਾਰੇ ਕਦੇ ਹੋਰ ਗੱਲ ਕਰਾਂਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8