ਉਮੀਦ ਹੈ ਕੇਂਦਰ ਦੀ ਨਵੀਂ ਸਰਕਾਰ ਜੰਮੂ-ਕਸ਼ਮੀਰ ਨਾਲ ਕਰੇਗੀ ਨਿਆਂ : ਫਾਰੂਕ

Friday, May 24, 2019 - 12:38 AM (IST)

ਉਮੀਦ ਹੈ ਕੇਂਦਰ ਦੀ ਨਵੀਂ ਸਰਕਾਰ ਜੰਮੂ-ਕਸ਼ਮੀਰ ਨਾਲ ਕਰੇਗੀ ਨਿਆਂ : ਫਾਰੂਕ

ਸ਼੍ਰੀਨਗਰ, (ਭਾਸ਼ਾ)— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਉਮੀਦ ਪ੍ਰਗਟਾਈ ਹੈ ਕਿ ਕੇਂਦਰ ਵਿਚ ਬਣਨ ਵਾਲੀ ਨਵੀਂ ਸਰਕਾਰ ਜੰਮੂ-ਕਸਮੀਰ ਨਾਲ ਨਿਆਂ ਕਰੇਗੀ ਅਤੇ ਕਸ਼ਮੀਰ ਮੁੱਦੇ ਦੇ ਹੱਲ ਲਈ ਪਾਕਿਸਤਾਨ ਨਾਲ ਗੱਲਬਾਤ ਕਰੇਗੀ।
ਵੀਰਵਾਰ ਇਥੇ ਪਾਰਟੀ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਪਣੀ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਸ਼੍ਰੀਨਗਰ ਦੇ ਵੋਟਰਾਂ ਦਾ ਉਨ੍ਹਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਬਣਨ ਵਾਲੀ ਲੋਕ ਸਭਾ ਨੂੰ ਕਈ ਔਖੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੰਮੂ-ਕਸ਼ਮੀਰ ਬਾਰੇ ਕਈ ਅਹਿਮ ਮੁੱਦੇ ਉਸਦੇ ਸਾਹਮਣੇ ਪੇਸ਼ ਹੋਣਗੇ। ਧਾਰਾ 370 ਅਤੇ 35-ਏ ਨੂੰ ਹਟਾਉਣ ਬਾਰੇ ਭਾਜਪਾ ਦੇ ਇਰਾਦੇ ਨਾਲ ਸਾਨੂੰ ਸੰਘਰਸ਼ ਕਰਨਾ ਪਏਗਾ। ਭਾਜਪਾ ਵਾਲੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੰਡਣਾ ਚਾਹੁੰਦੇ ਹਨ। ਸਾਨੂੰ ਇਸ ਮੁੱਦੇ 'ਤੇ ਵੀ ਲੜਾਈ ਕਰਨੀ ਪਏਗੀ। ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਨਵੀਂ ਸਰਕਾਰ ਜੰਮੂ-ਕਸ਼ਮੀਰ ਨਾਲ ਇਨਸਾਫ ਕਰੇਗੀ ਤਾਂ ਜੋ ਸਭ ਵਧੀਆ ਜ਼ਿੰਦਗੀ ਬਿਤਾ ਸਕਣ।


author

KamalJeet Singh

Content Editor

Related News