ਸਾੜੀ ''ਤੇ ਰਾਮਾਇਣ ਉਕੇਰਨ ''ਚ ਬੁਨਕਰ ਨੂੰ ਮਿਲੀ ਡਾਕਟਰੇਟ ਦੀ ਮਾਨਦ ਉਪਾਧੀ

Thursday, Nov 23, 2017 - 03:23 PM (IST)

ਸਾੜੀ ''ਤੇ ਰਾਮਾਇਣ ਉਕੇਰਨ ''ਚ ਬੁਨਕਰ ਨੂੰ ਮਿਲੀ ਡਾਕਟਰੇਟ ਦੀ ਮਾਨਦ ਉਪਾਧੀ

ਕ੍ਰਿਸ਼ਨਾਨਗਰ (ਪੱਛਮੀ ਬੰਗਾਲ)— ਨਾਦੀਆ ਜ਼ਿਲੇ ਦੇ ਬਿਰੇਨ ਕੁਮਾਰ ਬਸਾਕ ਨੇ 20 ਸਾਲ ਪਹਿਲਾਂ 6 ਗਜ ਦੀ ਇਕ ਸਾੜੀ ਬੁਨੀ ਸੀ, ਜਿਸ 'ਤੇ ਉਨ੍ਹਾਂ ਨੇ ਰਾਮਾਇਣ ਦੇ 7 ਖੰਡ ਉਕੇਰੇ ਸਨ। ਬ੍ਰਿਟੇਨ ਦੀ ਇਕ ਯੂਨੀਵਰਸਿਟੀ ਨੇ ਉਨ੍ਹਾਂ ਦੇ ਇਸ ਕੰਮ ਲਈ ਉਨ੍ਹਾਂ ਨੂੰ ਡਾਕਟਰੇਟ ਦੀ ਮਾਨਦ ਉਪਾਧੀ (ਆਨਰੇਰੀ ਡਾਕਟਰੇਟ) ਨਾਲ ਸਨਮਾਨਤ ਕੀਤਾ ਹੈ। ਨਾਦੀਆ ਦੇ ਫੁਲੀਆ ਇਲਾਕੇ ਦੇ ਹਥਕਰਘਾ ਬੁਨਕਰ ਬਸਾਕ ਨੂੰ ਬ੍ਰਿਟੇਨ ਦੀ ਵਰਲਡ ਰਿਕਾਰਡ ਯੂਨੀਵਰਸਿਟੀ ਨੇ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਤ ਕੀਤਾ ਹੈ। ਇਸ ਆਟੋਨੋਮਸ ਸੰਸਥਾ ਦੀ ਸਥਾਪਨਾ ਵਿਸ਼ਵ ਦੀਆਂ ਰਿਕਾਰਡ ਕਿਤਾਬਾਂ ਦੇ ਸਮੂਹ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੂੰ ਨਵੀਂ ਦਿੱਲੀ 'ਚ ਪਿਛਲੇ ਹਫਤੇ ਹੋਏ ਇਕ ਸਮਾਰੋਹ 'ਚ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਬਸਾਕ ਨੇ ਦੱਸਿਆ ਕਿ ਧਾਗਿਆਂ 'ਚ ਰਾਮਾਇਣ ਦੀ ਕਥਾ ਉਕੇਰਨ ਦੀ ਤਿਆਰੀ 'ਚ ਉਨ੍ਹਾਂ ਨੂੰ ਇਕ ਸਾਲ ਦਾ ਸਮਾਂ ਲੱਗਾ, ਜਦੋਂ ਕਿ 2 ਸਾਲ ਉਸ ਨੂੰ ਬਣਨ 'ਚ ਲੱਗੇ। ਉਨ੍ਹਾਂ ਨੇ 1996 'ਚ ਇਸ ਨੂੰ ਤਿਆਰ ਕੀਤ ਾਸੀ।
ਉਨ੍ਹਾਂ ਨੇ ਦੱਸਿਆ,''ਕੋਈ ਕਥਾ ਕਹਿਣ ਵਾਲੀ ਇਹ ਆਪਣੀ ਤਰ੍ਹਾਂ ਦੀ ਪਹਿਲੀ ਸਾੜੀ ਹੈ। ਪਿਛਲੇ ਸਾਲ ਜਦੋਂ ਮੁੱਖ ਮੰਤਰੀ ਇੰਗਲੈਂਡ ਦੀ ਯਾਤਰਾ 'ਤੇ ਸਨ ਤਾਂ ਉਹ ਹੋਰ ਸਾੜੀਆਂ ਨਾਲ ਇਸ ਨੂੰ ਵੀ ਪ੍ਰਦਰਸ਼ਨ ਲਈ ਲੈ ਗਏ ਸਨ। ਹਾਲਾਂਕਿ ਬਸਾਕ ਦੀ 6 ਗਜ ਦੀ ਇਹ ਜਾਦੂਈ ਕਲਾਕ੍ਰਿਤੀ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਰਾਸ਼ਟਰੀ ਪੁਰਸਕਾਰ, ਨੈਸ਼ਨਲ ਮੇਰਿਟ ਸਰਟੀਫਿਕੇਟ ਐਵਾਰਡ, ਸੰਤ ਕਬੀਰ ਐਵਾਰਡ ਦਿਵਾ ਚੁਕੀ ਹੈ। ਇਸ ਤੋਂ ਇਲਾਵਾ ਲਿਮਕਾ ਬੁੱਕ ਆਫ ਰਿਕਾਰਡ, ਇੰਡੀਅਨ ਬੁੱਕ ਆਫ ਰਿਕਾਰਡਜ਼ ਅਤੇ ਵਰਲਡ ਯੂਨਿਕ ਰਿਕਾਰਡਜ਼ 'ਚ ਵੀ ਉਨ੍ਹਾਂ ਦਾ ਨਾਂ ਦਰਜ ਹੈ। ਬਸਾਕ ਦੇ ਬੇਟੇ ਅਭਿਨਵ ਬਸਾਕ ਦਾ ਕਹਿਣਾ ਹੈ ਕਿ ਹੁਣ ਇਹ ਸਾੜੀ ਆਪਣੀ ਚਮਕ ਗਵਾਉਣ ਲੱਗੀ ਹੈ ਅਤੇ ਉਹ ਇਸ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ 'ਚ ਹਨ। ਮੁੰਬਈ ਦੀ ਇਕ ਕੰਪਨੀ ਨੇ ਸਾਲ 2004 'ਚ ਬਸਾਕ ਨੂੰ ਇਸ ਸਾੜੀ ਦੇ ਬਦਲੇ 8 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਬਸਾਕ ਨੇ ਠੁਕਰਾ ਦਿੱਤਾ। ਹੁਣ ਬਸਾਕ ਦੀ ਯੋਜਨਾ ਰਵਿੰਦਰਨਾਥ ਠਾਕੁਰ ਦੇ ਜੀਵਨ ਨੂੰ ਉਕੇਰਨ ਦੀ ਹੈ ਅਤੇ ਇਸ ਲਈ ਉਹ ਤਿਆਰੀ ਕਰ ਰਹੇ ਹਨ।


Related News