ਹ‍ਿੰਸਾ ਤੋਂ ਬਾਅਦ ਗ੍ਰਹਿ ਮੰਤਰਾਲ‍ਾ ਦਾ ਫੈਸਲਾ- ਦਿੱਲੀ 'ਚ ਤਾਇਨਾਤ ਹੋਣਗੇ 1500 ਜਵਾਨ

01/26/2021 9:51:55 PM

ਨਵੀਂ ਦਿੱਲੀ - ਗਣਤੰਤਰ ਦਿਵਸ ਮੌਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਨੇ ਮਾਹੌਲ ਗਰਮ ਕਰ ਦਿੱਤਾ ਹੈ। ਮੰਗਲਵਾਰ ਸਵੇਰੇ ​ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਈ ਥਾਵਾਂ 'ਤੇ ਪੁਲਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਹੋਇਆ। ਪ੍ਰਦਰਸ਼ਨ ਇੰਨਾ ਜ਼ਬਰਦਸਤ ਹੋ ਗਿਆ ਕਿ ਪੁਲਸ ਨੂੰ ਕਿਸਾਨਾਂ 'ਤੇ ਕਾਬੂ ਪਾਉਣ ਲਈ ਹੰਝੂ ਗੈਸ ਦੇ ਗੋਲੇ ਤੱਕ ਦਾਗਣੇ ਪਏ। ਉਥੇ ਹੀ ਗ੍ਰਹਿ ਮੰਤਰਾਲਾ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਦੋ ਘੰਟੇ ਤੱਕ ਬੈਠਕ ਚੱਲੀ।
ਇਹ ਵੀ ਪੜ੍ਹੋ- ਰੇਲਵੇ ਨੇ ਦਿੱਤੀ ਰਾਹਤ, ਦਿੱਲੀ 'ਚ ਅੱਜ ਰਾਤ 9 ਵਜੇ ਤੱਕ ਟਰੇਨ ਛੁੱਟਣ 'ਤੇ ਰਿਫੰਡ ਹੋਵੇਗਾ ਪੈਸਾ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੱਤਕਾਲ ਪ੍ਰਭਾਵ ਨਾਲ ਉਨ੍ਹਾਂ ਸੰਵੇਦਨਸ਼ੀਲ ਥਾਵਾਂ 'ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਨਿਰਦੇਸ਼ ਦਿੱਤੇ, ਜਿੱਥੇ ਅੱਜ ਹਿੰਸਾ ਹੋਈ ਹੈ। ਇਸ ਬੈਠਕ ਵਿੱਚ ਆਈ.ਬੀ. ਚੀਫ ਦੇ ਨਾਲ ਗ੍ਰਹਿ ਮੰਤਰਾਲਾ ਦੇ ਚੋਟੀ ਦੇ ਅਧਿਕਾਰੀ ਅਤੇ ਦਿੱਲੀ ਪੁਲਸ ਕਮਿਸ਼ਨਰ ਮੌਜੂਦ ਰਹੇ। ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤਾ ਗਿਆ ਦਿੱਲੀ ਵਿੱਚ ਕਾਨੂੰਨ ਵਿਵਸਥਾ ਕਾਇਮ ਕਰਨਾ ਪਹਿਲ ਹੈ। ਉਥੇ ਹੀ ਅੱਜ ਨਾਂਗਲੋਈ, ਆਈ.ਟੀ.ਓ. ਅਤੇ ਗਾਜ਼ੀਪੁਰ ਜਿੱਥੇ ਅੰਦੋਲਨ ਹਿੰਸਕ ਹੋਇਆ, ਉੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ। ਦੱਸ ਦਈਏ ਕਿ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਦਾ ਅੰਦੋਲਨ ਹਿੰਸਕ ਹੁੰਦਾ ਜਾ ਰਿਹਾ ਹੈ। ਹਾਲਾਂਕਿ ਕਿਸਾਨ ਨੇਤਾ ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਹਿੰਸਕ ਅੰਦੋਲਨਕਾਰੀ ਉਨ੍ਹਾਂ ਦੇ ਨਹੀਂ ਹਨ। ਇਸ ਵਿੱਚ ਵੱਡੀ ਖ਼ਬਰ ਇਹ ਵੀ ਹੈ ਕਿ ਲਾਲ ਕਿਲ੍ਹੇ 'ਤੇ ਅੰਦੋਲਨਕਾਰੀਆਂ 'ਤੇ ਕਾਬੂ ਪਾਉਣ ਲਈ ਵਾਧੂ ਫੋਰਸ ਭੇਜੀ ਜਾ ਰਹੀ ਹੈ। ਹੁਕਮ ਦਿੱਤੇ ਗਏ ਹਨ ਕਿ ਕਿਸਾਨਾਂ ਨੂੰ ਉੱਥੋਂ ਕੱਢਣ ਤੋਂ ਬਾਅਦ ਕਿਲ੍ਹੋ ਦੇ ਗੇਟ ਬੰਦ ਕਰ ਦਿੱਤੇ ਜਾਣ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News