ਗ੍ਰਹਿ ਮੰਤਰਾਲਾ ਨੇ ਓਡੀਸ਼ਾ ''ਚ ਰੱਥ ਯਾਤਰਾ ਲਈ ਰੱਥ ਉਸਾਰੀ ਦੀ ਦਿੱਤੀ ਆਗਿਆ

05/08/2020 1:13:08 AM

ਨਵੀਂ ਦਿੱਲੀ (ਭਾਸ਼ਾ) : ਕੇਂਦਰੀ ਗ੍ਰਹਿ ਮੰਤਰਾਲਾ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਪੁਰੀ ‘ਚ ਰੱਥ ਯਾਤਰਾ ਕੱਢਣ ‘ਤੇ ਫੈਸਲਾ ਓਡੀਸ਼ਾ ਸਰਕਾਰ ਕੋਵਿਡ-19 ਦੇ ਮੌਜੂਦਾ ਹਾਲਾਤ ਨੂੰ ਦੇਖ ਕੇ ਲਵੇਗੀ, ਹਾਲਾਂਕਿ ਮੰਤਰਾਲਾ ਨੇ ਯਾਤਰਾ ਲਈ ਰੱਥ ਉਸਾਰੀ ਦੀ ਮਨਜ਼ੂਰੀ ਦੇ ਦਿੱਤੀ।
ਓਡੀਸ਼ਾ ਸਰਕਾਰ ਨੂੰ ਲਿਖੇ ਪੱਤਰ ‘ਚ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਸ਼ਰਤਾਂ ਪੂਰੀਆਂ ਹੋਣ ਦੇ ਨਾਲ ‘ਰੱਥ ਕਲਾ ‘ਚ ਰੱਥ ਉਸਾਰੀ ਲਈ ਇਜਾਜ਼ਤ ਦੇ ਦਿੱਤੀ ਗਈ ਹੈ, ਜੋ ਜਗੰਨਾਥ ਮੰਦਰ ਦਫ਼ਤਰ ਅਤੇ ਸ਼੍ਰੀ ਨਾਹਰ ਮਹਲ ਦੇ ਸਾਹਮਣੇ ਗ੍ਰਾਂਡ ਰੋਡ ਦੇ ਦੋਵੋਂ ਪਾਸੇ ਸਥਿਤ ਹੈ। ਮੰਤਰਾਲਾ ਨੇ ਕਿਹਾ ਕਿ ‘ਰੱਥ ਕਲਾ ‘ਚ ਕੋਈ ਧਾਰਮਿਕ ਸਮਾਗਮ ਨਹੀਂ ਹੋਣਾ ਚਾਹੀਦਾ ਹੈ ਅਤੇ ਇਹ ਸਥਾਨ ਪੂਰੀ ਤਰ੍ਹਾਂ ਵੱਖ ਰਹਿਣਾ ਚਾਹੀਦਾ ਹੈ। ਪੱਤਰ ‘ਚ ਕਿਹਾ ਗਿਆ ਹੈ ਕਿ ਸਲਾਨਾ ਰੱਥ ਯਾਤਰਾ ਕੱਢਣ ਦਾ ਫੈਸਲਾ ਰਾਜ ਸਰਕਾਰ ਉਸ ਸਮੇਂ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਲਵੇਗੀ। ਲਾਕਡਾਊਨ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਲੋਕਾਂ ਦਾ ਇਕੱਠਾ ਹੋਣਾ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ।

 


Inder Prajapati

Content Editor

Related News