ਗ੍ਰਹਿ ਮੰਤਰਾਲੇ ਨੇ ਅੰਬੇਡਕਰ ਜਯੰਤੀ ਮੌਕੇ ਸੂਬਿਆਂ ਨੂੰ ਸੁਰੱਖਿਆ ਵਧਾਉਣ ਦਾ ਦਿੱਤਾ ਹੁਕਮ

Friday, Apr 13, 2018 - 01:02 AM (IST)

ਗ੍ਰਹਿ ਮੰਤਰਾਲੇ ਨੇ ਅੰਬੇਡਕਰ ਜਯੰਤੀ ਮੌਕੇ ਸੂਬਿਆਂ ਨੂੰ ਸੁਰੱਖਿਆ ਵਧਾਉਣ ਦਾ ਦਿੱਤਾ ਹੁਕਮ

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਅੰਬੇਡਕਰ ਜੈਯੰਤੀ ਤੋਂ ਪਹਿਲਾਂ ਵੀਰਵਾਰ ਨੂੰ ਸਾਰੇ ਸੂਬਿਆਂ ਨੂੰ ਸੁਰੱਖਿਆ ਵਧਾਉਣ ਅਤੇ ਇਸ ਦੌਰਾਨ ਹਿੰਸਾ ਭੜਕਾਉਣ ਵਾਲੀ ਕਿਸੇ ਵੀ ਸੰਭਾਵੀ ਕੋਸ਼ਿਸ਼ 'ਤੇ ਨਜ਼ਰ ਰੱਖਣ ਨੂੰ ਕਿਹਾ ਹੈ। ਗ੍ਰਹਿ ਮੰਤਰਾਲੇ ਨੇ ਜ਼ਿਲਾ ਮੈਜਿਸਟ੍ਰੇਟ ਅਤੇ ਪੁਲਸ ਅਧਿਕਾਰੀਆਂ ਨੂੰ ਆਪਣੇ-ਆਪਣੇ ਕਾਰਜ ਖੇਤਰ 'ਚ ਸ਼ਾਂਤੀ ਸੁਨਿਸਚਿਤ ਕਰਨ ਅਤੇ ਹਿੰਸਾ 'ਤੇ ਨਜ਼ਰ ਰੱਖਣ ਨੂੰ ਵੀ ਕਿਹਾ ਹੈ।
2 ਹਫਤਿਆਂ ਅੰਦਰ ਗ੍ਰਹਿ ਮੰਤਰਾਲੇ ਨੇ ਤੀਜੀ ਵਾਰ ਸਲਾਹ-ਮਸ਼ਵਰਾ ਜਾਰੀ ਕੀਤਾ ਹੈ। ਪਹਿਲਾ ਮਸ਼ਵਰਾ ਐੱਸ.ਸੀ./ਐੱਸ. ਟੀ. ਐਕਟ ਨੂੰ ਕਥਿਤ ਤੌਰ 'ਤੇ ਕਮਜ਼ੋਰ ਕੀਤੇ ਜਾਣ ਦੇ ਵਿਰੋਧ 'ਚ 2 ਅਪ੍ਰੈਲ ਨੂੰ ਹੋਏ ਭਾਰਤ ਬੰਦ ਤੋਂ ਪਹਿਲਾਂ ਅਤੇ ਦੂਜਾ ਮਸ਼ਵਰਾਂ ਨੌਕਰੀਆਂ ਅਤੇ ਸਿੱਖਿਆ 'ਚ ਜਾਤੀ ਆਧਾਰਿਤ ਰਿਜ਼ਰਵੇਸ਼ਨ ਖਿਲਾਫ 10 ਅਪ੍ਰੈਲ ਨੂੰ ਬੁਲਾਈ ਗਈ ਹੜਤਾਲ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ। ਇਹ ਤੀਜਾ ਮਸ਼ਵਰਾ 2 ਅਪ੍ਰੈਲ ਨੂੰ ਹੋਏ ਭਾਰਤ ਬੰਦ ਦੌਰਾਨ ਵੱਖ-ਵੱਖ ਹਿੱਸਿਆਂ 'ਚ ਹੋਈ ਹਿੰਸਾ ਨੂੰ ਧਿਆਨ 'ਚ ਰੱਖਦੇ ਹੋਏ ਜਾਰੀ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਤਰਾਲਾ ਨੇ 14 ਅਪ੍ਰੈਲ ਨੂੰ ਅੰਬੇਡਕਰ ਜੈਯੰਤੀ ਮੌਕੇ ਸਾਵਧਾਨੀ ਦੇ ਤੌਰ 'ਤੇ ਸੂਬਿਆਂ ਨੂੰ ਇਹ ਮਸ਼ਵਰਾ ਜਾਰੀ ਕੀਤਾ ਹੈ।



 


Related News