ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ 151 ਪੁਲਸ ਮੁਲਾਜ਼ਮਾਂ ਨੂੰ ਦਿੱਤੇ ਗਏ 'ਕੇਂਦਰੀ ਗ੍ਰਹਿ ਮੰਤਰੀ ਮੈਡਲ'
Friday, Aug 12, 2022 - 02:49 PM (IST)
ਨਵੀਂ ਦਿੱਲੀ (ਵਾਰਤਾ)- ਅਪਰਾਧਕ ਮਾਮਲਿਆਂ ਦੀ ਜਾਂਚ ਦੇ ਕੰਮ 'ਚ ਸ਼ਾਨਦਾਰ ਯੋਗਤਾ ਦਾ ਪ੍ਰਦਰਸ਼ਨ ਕਰਨ ਵਾਲੇ 151 ਪੁਲਸ ਮੁਲਾਜ਼ਮਾਂ ਨੂੰ ਸਾਲ 2022 ਲਈ 'ਕੇਂਦਰੀ ਗ੍ਰਹਿ ਮੰਤਰੀ ਮੈਡਲ ਫ਼ਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ' ਨਾਲ ਸਨਮਾਨਤ ਕੀਤਾ ਗਿਆ ਹੈ। ਅਪਰਾਧ ਦੀ ਜਾਂਚ 'ਚ ਉੱਚ ਪੇਸ਼ੇਵਰ ਮਾਨਕਾਂ ਨੂੰ ਉਤਸ਼ਾਹ ਦੇਣ ਅਤੇ ਜਾਂਚ 'ਚ ਅਜਿਹੀ ਉੱਤਮਤਾ ਨੂੰ ਮਾਨਤਾ ਦੇਣ ਦੇ ਮਕਸਦ ਨਾਲ 2018 'ਚ ਇਸ ਮੈਡਲ ਦੀ ਸਥਾਪਨਾ ਕੀਤੀ ਗਈ ਸੀ।
ਗ੍ਰਹਿ ਮੰਤਰਾਲਾ ਦੇ ਇਕ ਬਿਆਨ ਅਨੁਸਾਰ, ਇਨ੍ਹਾਂ ਪੁਰਸਕਾਰਾਂ ਨੂੰ ਪ੍ਰਾਪਤ ਕਰਨ ਵਾਲੇ ਮੁਲਾਜ਼ਮਾਂ 'ਚ ਸੀ.ਬੀ.ਆਈ. ਦੇ 15, ਦਿੱਲੀ ਪੁਲਸ ਦੇ 6, ਨਸ਼ੀਲੇ ਪਦਾਰਥ ਕੰਟਰੋਲ ਬਿਊਰੋ ਦੇ 5, ਮਹਾਰਾਸ਼ਟਰ ਪੁਲਸ ਦੇ 11, ਮੱਧ ਪ੍ਰਦੇਸ਼ ਪੁਲਸ ਅਤੇ ਉੱਤਰ ਪ੍ਰਦੇਸ਼ ਦੇ 10-10, ਕੇਰਲ ਪੁਲਸ, ਰਾਜਸਥਾਨ ਪੁਲਸ ਅਤੇ ਪੱਛਮੀ ਬੰਗਾਲ ਪੁਲਸ ਦੇ 8-8 ਮੁਲਾਜ਼ਮ, ਹਰਿਆਣਾ ਤੋਂ ਚਾਰ, ਹਿਮਾਚਲ ਅਤੇ ਪੰਜਾਬ ਤੋਂ ਇਕ-ਇਕ ਮੁਲਾਜ਼ਮ ਸ਼ਾਮਲ ਹਨ। ਸਨਮਾਨਤ ਅਧਿਕਾਰੀਆਂ ਦੀ ਸੂਚੀ 'ਚ 28 ਮਹਿਲਾ ਅਧਿਕਾਰੀ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ