ਰਾਜਪਾਲ ਦੇ ਗ੍ਰਹਿ ਮੰਤਰੀ ਸੜਕ ਦੁਰਘਟਨਾ ''ਚ ਜ਼ਖਮੀ

06/24/2018 1:46:09 PM

ਜੈਪੁਰ— ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਸੜਕ ਦੁਰਘਟਨਾ 'ਚ ਜ਼ਖਮੀ ਹੋ ਗਏ। ਦੁਰਘਟਨਾ 'ਚ ਜ਼ਖਮੀ ਕਟਾਰੀਆ ਨੂੰ ਤੁਰੰਤ ਹੀ ਮਹਾਤਮਾ ਗਾਂਧੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਛੁਟੱੀ ਦੇ ਦਿੱਤੀ ਹੈ। ਕਟਾਰੀਆ ਦੇ ਨੱਕ 'ਤੇ ਸੱਟ ਲੱਗਣ ਦੇ ਕਾਰਨ ਡਾਕਟਰਾਂ ਨੇ ਸੀਟੀ ਸਕੈਨ ਵੀ ਕੀਤਾ। ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਮੰਤਰੀ ਮੰਡਲ ਦੇ ਹੋਰ ਮੈਂਬਰਾਂ ਦੇ ਵੀ ਹਾਦਸੇ ਦੀ ਜਾਣਕਾਰੀ ਮਿਲਣ 'ਤੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲਈ।
ਪੁਲਸ ਮੁਤਾਬਕ ਕਟਾਰੀਆ ਸਨੀਵਾਰ ਰਾਤ ਲਗਭਗ 11 ਵਜੇ ਕੋਟਾ ਤੋਂ ਜੈਪੁਰ ਵੱਲ ਆ ਰਹੇ ਸਨ, ਉਦੋਂ ਹੀ ਸ਼ਿਵਦਾਸਪੁਰਾ ਟੋਲ ਨਾਕੇ ਕੋਲ ਉਨ੍ਹਾਂ ਦੀ ਕਾਰ ਅੱਗੇ ਚੱਲ ਰਹੀ ਪਾਇਲਟ ਗੱਡੀ ਨਾਲ ਟਕਰਾ ਗਈ। ਇਸ ਹਾਦਸੇ 'ਚ ਕਟਾਰੀਆ ਦੇ ਚਿਹਰੇ ਅਤੇ ਨੱਕ ਕੋਲ ਸੱਟ ਲੱਗੀ। ਹਾਦਸਾ ਉਸ ਸਮੇਂ ਹੋਇਆ, ਜਦੋਂ ਉਨ੍ਹਾਂ ਦੇ ਅੱਗੇ ਚੱਲ ਰਹੀ ਪਾਇਲਟ ਕਾਰ ਦੇ ਚਾਲਕ ਨੇ ਟੋਲ ਨਾਕੇ 'ਤੇ ਲੱਗੇ ਸਪੀਡ ਬ੍ਰੇਕਰ 'ਤੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਨਾਲ ਪਿੱਛੇ ਆ ਰਹੀ ਕਾਰ ਟਕਰਾ ਗਈ।


Related News