3 ਦਿਨਾਂ ਦੌਰੇ ’ਤੇ ਜੰਮੂ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪਹਾੜੀ ਭਾਈਚਾਰੇ ਨੂੰ ਦੇ ਸਕਦੇ ਹਨ ਸੌਗਾਤ

Wednesday, Oct 05, 2022 - 12:31 AM (IST)

ਜੰਮੂ (ਉਦੈ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਦੇਰ ਸ਼ਾਮ ਜੰਮੂ-ਕਸ਼ਮੀਰ ਦੇ 3 ਦਿਨਾਂ ਦੌਰੇ ’ਤੇ ਜੰਮੂ ਪੁੱਜੇ। ਕੇਂਦਰੀ ਮੰਤਰੀ ਅਮਿਤ ਸ਼ਾਹ ਰੈਲੀਆਂ ਨੂੰ ਸੰਬੋਧਨ ਕਰਨਗੇ। ਇਸ ਲਈ ਕਿਆਸ ਲਾਏ ਜਾ ਰਹੇ ਹਨ ਕਿ ਸ਼ਾਹ ਕਈ ਵੱਡੇ ਐਲਾਨ ਕਰ ਸਕਦੇ ਹਨ, ਜਿਸ 'ਚ ਪਹਾੜੀ ਭਾਈਚਾਰੇ ਪੱਛੜੀ ਜਾਤੀ ਦਾ ਰਿਜ਼ਰਵੇਸ਼ਨ ਵੀ ਸ਼ਾਮਲ ਹੈ। ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਖੇਤਰਾਂ ਦੀ ਹੱਦਬੰਦੀ ਹੋਣ ਅਤੇ ਹੱਦਬੰਦੀ ਕਮਿਸ਼ਨ ਦੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਪੱਛੜੀਆਂ ਜਨਜਾਤੀ ਲਈ 9 ਸੀਟਾਂ ਰਾਖਵੀਂਆਂ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਗੁੱਜਰ-ਬੱਕਰਵਾਲਿਆਂ ਤੋਂ ਇਲਾਵਾ ਪਹਾੜੀ ਭਾਸ਼ੀ ਵੀ ਵਿਧਾਨ ਸਭਾ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਇਹ ਵੀ ਪੜ੍ਹੋ : ਕੈਨੇਡਾ: ਕੈਲਗਰੀ 'ਚ ਮਾਲ ਨੇ ਦਿਨ ਸਮੇਂ ਸਕੂਲੀ ਵਿਦਿਆਰਥੀਆਂ ਦੇ ਦਾਖ਼ਲ ਹੋਣ ’ਤੇ ਲਾਈ ਪਾਬੰਦੀ

ਗੁੱਜਰ-ਬੱਕਰਵਾਲ ਭਾਈਚਾਰੇ ਨੂੰ ਰਾਜ ਸਭਾ 'ਚ ਨੁਮਾਇੰਦਗੀ ਪ੍ਰਦਾਨ ਕਰਨ ਤੋਂ ਬਾਅਦ ਹੁਣ ਪਹਾੜੀ ਭਾਸ਼ੀਆਂ ਨੂੰ ਰਾਖਵਾਂਕਰਨ ਪ੍ਰਦਾਨ ਕੀਤਾ ਜਾ ਸਕਦਾ ਹੈ, ਜਿਸ ਦਾ ਐਲਾਨ ਕੇਂਦਰੀ ਗ੍ਰਹਿ ਮੰਤਰੀ ਆਪਣੀ ਰਾਜੌਰੀ ਜਾਂ ਬਾਰਾਮੂਲਾ ਰੈਲੀ ਦੌਰਾਨ ਕਰ ਸਕਦੇ ਹਨ। ਜੰਮੂ-ਕਸ਼ਮੀਰ ਵਿਚ ਵੋਟਰ ਸੂਚੀਆਂ ਦੀ ਸੋਧ ਅਤੇ ਨਵੇਂ ਵੋਟ ਬਣਾਉਣ ਦਾ ਕੰਮ ਤੇਜ਼ੀ ’ਤੇ ਹੈ ਅਤੇ ਸੰਭਾਵਨਾ ਹੈ ਕਿ ਸਾਲ 2023 ਦੇ ਮਾਰਚ-ਅਪ੍ਰੈਲ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਅਜਿਹੇ 'ਚ ਮਿਸ਼ਨ 50 ਪਲੱਸ ਨੂੰ ਅੰਜ਼ਾਮ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਾੜੀਆਂ ਨੂੰ ਰਾਖਵਾਂਕਰਨ ਦੇ ਕੇ ਆਧਾਰ ਰੱਖਣਗੇ। ਪਹਾੜੀ ਭਾਸ਼ੀ ਭਾਈਚਾਰੇ ਦਾ ਰਾਜੌਰੀ, ਪੁੰਛ, ਬਾਰਾਮੂਲਾ 'ਚ ਕਾਫੀ ਆਧਾਰ ਹੈ।

ਇਹ ਵੀ ਪੜ੍ਹੋ : ਉੱਤਰਾਖੰਡ 'ਚ ਵਾਪਰਿਆ ਵੱਡਾ ਹਾਦਸਾ : ਪੌੜੀ ਗੜ੍ਹਵਾਲ 'ਚ ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕ ਸਨ ਸਵਾਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 3 ਦਿਨਾਂ ਜੰਮੂ-ਕਸ਼ਮੀਰ ਯਾਤਰਾ ਤੋਂ ਪਹਿਲਾਂ ਸੁਰੱਖਿਆ ਵਿਵਸਥਾ ਨੂੰ ਸਖ਼ਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਾਹ ਦੇ ਦੌਰੇ ਦੇ ਮੱਦੇਨਜ਼ਰ ਕਈ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਅਤੇ ਹਵਾਈ ਨਿਗਰਾਨੀ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀਨਗਰ-ਬਾਰਾਮੂਲਾ-ਕੁਪਵਾੜਾ ਰਾਜਮਾਰਗ ਸਮੇਤ ਕਈ ਥਾਵਾਂ ’ਤੇ ਗਸ਼ਤ ਵਧਾ ਦਿੱਤੀ ਗਈ ਹੈ।

ਸ਼੍ਰੀ ਮਾਤਾ ਵੈਸ਼ਣੋ ਦੇਵੀ ਦੀਆਂ ਪਿੰਡੀਆਂ ਦੇ ਕਰਨਗੇ ਦਰਸ਼ਨ

ਸ਼ਾਹ ਨੇ ਮੰਗਲਵਾਰ ਨੂੰ ਸ਼੍ਰੀ ਮਾਤਾ ਵੈਸ਼ਣੋ ਦੇਵੀ ਗੁਫ਼ਾ 'ਚ ਪਵਿੱਤਰ ਪਿੰਡੀਆਂ ਦੇ ਦਰਸ਼ਨਾਂ ਤੋਂ ਬਾਅਦ ਰਾਜੌਰੀ 'ਚ ਜਨਸਭਾ ਨੂੰ ਸੰਬੋਧਨ ਕੀਤਾ, ਜਦਕਿ ਬੁੱਧਵਾਰ ਨੂੰ ਬਾਰਾਮੂਲਾ 'ਚ ਜਨ ਸਭਾ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਕਸ਼ਮੀਰ 'ਚ ਵੀ ਉਹ ਬੁੱਧੀਮਾਨ ਨਾਗਰਿਕਾਂ ਅਤੇ ਸੁਰੱਖਿਆ ਫੋਰਸਾਂ ਦੇ ਮੁਖੀਆਂ ਨਾਲ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈਣਗੇ। ਜੰਮੂ ਤੇ ਟੈਕ੍ਰੀਕਲ ਏਅਰਪੋਰਟ ’ਤੇ ਕੇਂਦਰੀ ਗ੍ਰਹਿ ਮੰਤਰੀ ਦਾ ਉਪ-ਰਾਜਪਾਲ ਮਨੋਜ ਸਿਨਹਾ ਸਮੇਤ ਭਾਜਪਾ ਨੇਤਾਵਾਂ ਅਤੇ ਸੁਰੱਖਿਆ ਫੋਰਸਾਂ ਦੇ ਮੁਖੀਆਂ ਨੇ ਸਵਾਗਤ ਕੀਤਾ। ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਰਾਜੌਰੀ, ਬਾਰਾਮੂਲਾ ਵਿਚ ਟ੍ਰੈਫਿਕ ਰੂਪ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।


Mandeep Singh

Content Editor

Related News