ਦਿੱਲੀ ਦੇ ਲੋਕ ‘ਆਪ ਨਿਰਭਰ’ ਤੇ ‘ਆਤਮ ਨਿਰਭਰ’ ’ਚੋਂ ਇਕ ਚੁਣਨ : ਅਮਿਤ ਸ਼ਾਹ

10/21/2022 11:56:24 AM

ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦਿੱਲੀ ਨੂੰ ‘ਆਪ’ ਨਿਰਭਰ ਬਣਾਉਣਾ ਚਾਹੁੰਦੀ ਹੈ ਜਦੋਂਕਿ ਭਾਜਪਾ ਰਾਸ਼ਟਰੀ ਰਾਜਧਾਨੀ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਚੋਣਾਂ ’ਚ ਦੋਵਾਂ ’ਚੋਂ ਇਕ ਨੂੰ ਚੁਣਨ ਦਾ ਸੱਦਾ ਦਿੱਤਾ।

ਸ਼ਾਹ ਨੇ ਇਥੇ ਤਹਿਖੰਡ ’ਚ ਕੂੜੇ ਤੋਂ ਬਿਜਲੀ ਬਣਾਉਣ ਦੇ ਪਲਾਂਟ (ਡਬਲਯੂ. ਟੀ. ਈ.) ਦਾ ਉਦਘਾਟਨ ਕਰਨ ਲਈ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੇ ਤਿੰਨ ਸਾਬਕਾ ਨਗਰ ਨਿਗਮਾਂ ਨਾਲ ਮਤਰੇਆ ਸਲੂਕ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਜਰੀਵਾਲ ਸਰਕਾਰ ’ਤੇ ਇਨ੍ਹਾਂ ਤਿੰਨਾਂ ਨਿਗਮਾਂ ਦਾ 40,000 ਕਰੋੜ ਰੁਪਏ ਬਕਾਇਆ ਹੈ। ਹੁਣ ਪੂਰਬੀ, ਉੱਤਰੀ ਅਤੇ ਦੱਖਣੀ ਦਿੱਲੀ ਨਗਰ ਨਿਗਮਾਂ ਨੂੰ ਇਕ ’ਚ ਮਿਲਾ ਕੇ ਇਕ ਕਰ ਦਿੱਤਾ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ‘‘ਅਗਲੀਆਂ ਦਿੱਲੀ ਨਗਰ ਨਿਗਮ ਚੋਣਾਂ ’ਚ ਲੋਕਾਂ ਨੂੰ ਚੁਣਨਾ ਹੋਵੇਗਾ ਕਿ ਉਹ ‘ਆਪ ਨਿਰਭਰ’ ਬਣਨਾ ਚਾਹੁੰਦੇ ਹਨ ਜਾਂ ਆਤਮ ਨਿਰਭਰ।’’ ਉਨ੍ਹਾਂ ‘ਆਪ’ ਸਰਕਾਰ ’ਤੇ ਇਸ਼ਤਿਹਾਰਬਾਜ਼ੀ ’ਤੇ ਵੱਡੀ ਰਕਮ ਖਰਚ ਕਰਨ ਦਾ ਦੋਸ਼ ਲਾਇਆ। 

ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਤੋਂ ਨਿਕਲਣ ਵਾਲੇ ਸਾਰੇ ਕੂੜੇ ਨੂੰ ਛੇਤੀ ਹੀ ਪ੍ਰੋਸੈੱਸ ਕੀਤਾ ਜਾਵੇਗਾ। ਇਸ ਤੋਂ ਬਾਅਦ ਦਿੱਲੀ ਕੂੜਾ ਮੁਕਤ ਆਧੁਨਿਕ ਸ਼ਹਿਰ ਬਣ ਜਾਵੇਗਾ। ਸ਼ਾਹ ਨੇ ਪਲਾਂਟ ਦੀ ਮਸ਼ੀਨ ਦਾ ਬਟਨ ਦਬਾ ਕੇ ਉਦਘਾਟਨ ਕੀਤਾ। 


Rakesh

Content Editor

Related News