ਇੰਸਟਾਗ੍ਰਾਮ ''ਤੇ ਅਮਿਤ ਸ਼ਾਹ ਦੇ ਫੋਲੋਅਰਜ਼ ਦੀ ਗਿਣਤੀ ਇਕ ਕਰੋੜ ਦੇ ਪਾਰ, ਭਾਜਪਾ ਨੇਤਾਵਾਂ ਨੇ ਦੱਸੀ ਪ੍ਰਸ਼ੰਸਕ ਵਧਣ ਦੀ ਵਜ੍ਹਾ

Friday, Dec 29, 2023 - 05:11 PM (IST)

ਨਵੀਂ ਦਿੱਲੀ (ਭਾਸ਼ਾ)- ਸੋਸ਼ਲ ਮੀਡੀਆ ਮੰਚ 'ਇੰਸਟਾਗ੍ਰਾਮ' 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਫੋਲੋਅਰਜ਼ ਦੀ ਗਿਣਤੀ ਇਕ ਕਰੋੜ ਤੋਂ ਵੱਧ ਹੋ ਗਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਤਰਾਂ ਦਾ ਕਹਿਣਾ ਹੈ ਕਿ ਸੰਸਦ 'ਚ ਕੁਝ ਮਹੱਤਵਪੂਰਨ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਉਨ੍ਹਾਂ ਦੇ ਫੋਲੋਅਰਜ਼ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ। ਪਾਰਟੀ ਦੇ ਮੁੱਖ ਰਣਨੀਤੀਕਾਰ ਕਹੇ ਜਾਣ ਵਾਲੇ ਸ਼ਾਹ ਦੇ ਸੋਸ਼ਲ ਮੀਡੀਆ 'ਐਕਸ' 'ਤੇ 3.41 ਕਰੋੜ, ਇੰਸਟਾਗ੍ਰਾਮ 'ਤੇ 1.07 ਕਰੋੜ ਅਤੇ ਫੇਸਬੁੱਕ 'ਤੇ 1.5 ਕਰੋੜ ਫੋਲੋਅਰਜ਼ ਹਨ। 

ਇਹ ਵੀ ਪੜ੍ਹੋ : ਡਿਊਟੀ ਪੂਰੀ ਹੋਣ ’ਤੇ ਜਹਾਜ਼ਾਂ ਨੂੰ ਜੈਪੁਰ ’ਚ ਹੀ ਛੱਡ ਗਏ ਪਾਇਲਟ-ਸਟਾਫ਼, 800 ਯਾਤਰੀ ਫਸੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਅਮਿਤ ਸ਼ਾਹ ਹੀ ਅਜਿਹੇ ਨੇਤਾ ਹਨ, ਜਿਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਫੋਲੋਅਰਜ਼ ਹਨ। ਉੱਥੇ ਹੀ ਵਿਰੋਧੀ ਨੇਤਾ ਵਜੋਂ ਸਭ ਤੋਂ ਵੱਧ ਦਿਖਾਈ ਦੇਣ ਵਾਲੇ ਰਾਹੁਲ ਗਾਂਧੀ ਦੇ ਫੇਸਬੁੱਕ 'ਤੇ 68 ਲੱਖ, ਇੰਸਟਾਗ੍ਰਾਮ 'ਤੇ 51 ਲੱਖ ਅਤੇ 'ਐਕਸ' 'ਤੇ 2.47 ਕਰੋੜ ਫੋਲੋਅਰਜ਼ ਹਨ। ਭਾਜਪਾ ਨੇਤਾਵਾਂ ਨੇ ਕਿਹਾ ਕਿ 2014 'ਚ ਸ਼ਾਹ ਦੇ ਭਾਜਪਾ ਪ੍ਰਧਾਨ ਬਣਨ ਅਤੇ ਇਸ ਤੋਂ ਬਾਅਦ ਲੋਕ ਸਭਾ ਚੋਣਾਂ 'ਚ ਭਾਰੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਫੋਲੋਅਰਜ਼ ਦੀ ਗਿਣਤੀ 'ਚ ਲਗਾਤਾਰ ਵਾਧਾ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਜਪਾ ਪ੍ਰਧਾਨ ਰਹਿੰਦੇ ਹੋਏ ਪਾਰਟੀ ਨੇ 2019 'ਚ ਵੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ। ਸ਼ਾਹ ਸਾਲ 2019 'ਚ ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ 'ਚ ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਵਜੋਂ ਸ਼ਾਮਲ ਹੋਏ ਅਤੇ ਧਾਰਾ 370 ਨੂੰ ਰੱਦ ਕਰਨ ਸਮੇਤ ਸਰਕਾਰ ਦੇ ਕੁਝ ਸਭ ਤੋਂ ਮੁੱਖ ਅਤੇ ਸਿਧਾਂਤਿਕ ਕਦਮ ਚੁੱਕਣ 'ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


DIsha

Content Editor

Related News