ਮਹਾਰਾਸ਼ਟਰ ''ਚ ਸ਼ੁਰੂ ਹੋਵੇਗੀ ਸ਼ਰਾਬ ਦੀ ਹੋਮ ਡਿਲੀਵਰੀ

05/12/2020 8:24:55 PM

ਮੁੰਬਈ— ਕੋਰੋਨਾ ਮਹਾਮਾਰੀ ਦੇ ਵਿਚ ਮਹਾਰਾਸ਼ਟਰ 'ਚ ਸ਼ਰਾਬ ਦੀ ਹੋਮ ਡਿਲੀਵਰੀ ਹੋਣ ਜਾ ਰਹੀ ਹੈ। ਆਬਕਾਰੀ ਵਿਭਾਗ ਨੇ ਸੂਬੇ 'ਚ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦੀ ਆਗਿਆ ਦੇ ਦਿੱਤੀ ਹੈ। ਵਿਭਾਗ ਨੇ ਇਸ ਦੇ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਕੁਝ ਜਗ੍ਹਾਂ 'ਤੇ ਆਬਕਾਰੀ ਵਿਭਾਗ ਨੇ ਸ਼ਰਾਬ ਦੀ ਦੁਕਾਨਾਂ 'ਤੇ ਭੀੜ ਘੱਟ ਕਰਨ ਦੇ ਲਈ ਪ੍ਰਯੋਗ ਦੇ ਤੌਰ 'ਤੇ ਆਨਲਾਈਨ ਟੋਕਨ ਪ੍ਰਣਾਲੀ ਦੀ ਸ਼ੁਰੂਆਤ ਵੀ ਕੀਤੀ ਹੈ। ਲਾਕਡਾਊਨ ਦੇ ਕਾਰਨ ਆਰਥਿਕ ਗਤੀਵਿਧੀਆਂ ਬੰਦ ਹਨ ਤੇ ਸਰਕਾਰ ਦਾ ਖਜ਼ਾਨਾ ਵੀ ਖਾਲੀ ਹੋ ਰਿਹਾ ਹੈ। ਅਜਿਹੇ 'ਚ ਬੀਤੇ ਦਿਨੀਂ ਮਹਾਰਾਸ਼ਟਰ ਸਰਕਾਰ ਨੇ ਲਾਕਡਾਊਨ ਦੇ ਵਿਚ ਸ਼ਰਾਬ ਦੀ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਸੀ ਪਰ ਸ਼ਰਾਬ ਦੀ ਦੁਕਾਨਾਂ 'ਤੇ ਲੋਕਾਂ ਦੀ ਜ਼ਿਆਦਾ ਭੀੜ ਹੋਣ ਕਾਰਨ ਸੋਸ਼ਲ ਡਿਸਟੇਂਸਿੰਗ ਦੇ ਨਿਯਮਾਂ ਦੀਆਂ ਧੱਜੀਆਂ ਉੱਡ ਗਈਆਂ। ਇਸ ਤੋਂ ਬਾਅਦ ਸਰਕਾਰ ਨੇ ਦੁਕਾਨਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤਾ ਸੀ। ਹੁਣ ਮੰਗਲਵਾਰ ਨੂੰ ਮਹਾਰਾਸ਼ਟਰ ਆਬਕਾਰੀ ਵਿਭਾਗ ਨੇ ਕੁਝ ਦਿਸ਼ਾ ਨਿਰਦੇਸ਼ਾਂ ਤੇ ਸਾਵਧਾਨੀਆਂ ਦੇ ਨਾਲ ਸ਼ਰਾਬ ਦੀ ਹੋਮ ਡਿਲੀਵਰੀ ਦੀ ਆਗਿਆ ਦਿੱਤੀ ਹੈ, ਜਿਨ੍ਹਾ ਦਾ ਹੋਮ ਡਿਲੀਵਰੀ ਦੇ ਦੌਰਾਨ ਪਾਲਣ ਕੀਤਾ ਜਾਣਾ ਹੈ।
ਪੁਣੇ 'ਚ ਈ- ਟੋਕਨ ਪ੍ਰਣਾਲੀ ਦੀ ਸ਼ੁਰੂਆਤ
ਮਹਾਰਾਸ਼ਟਰ ਆਬਕਾਰੀ ਵਿਭਾਗ ਨੇ ਪੁਣੇ ਸ਼ਹਿਰ 'ਤ ਸ਼ਰਾਬ ਦੀ ਦੁਕਾਨਾਂ 'ਤੇ ਭੀੜ ਘੱਟ ਕਰਨ ਦੇ ਲਈ ਪ੍ਰਯੋਗ ਦੇ ਤੌਰ 'ਤੇ ਆਨਲਾਈਨ ਟੋਕਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਦੇ ਤਹਿਤ ਸੂਬੇ ਦੇ ਆਬਕਾਰੀ ਵਿਭਾਗ ਦੀ ਵੈੱਬਸਾਈਟ 'ਤੇ ਲੋਕ ਖੁਦ ਨੂੰ ਰਜਿਸਟਰ ਕਰਨ ਤੋਂ ਬਾਅਦ ਟੋਕਨ ਹਾਸਲ ਕਰਨਗੇ ਤੇ ਫਿਰ ਸ਼ਰਾਬ ਖਰੀਦਣ ਦੁਕਾਨ 'ਤੇ ਜਾ ਸਕਦੇ ਹਨ।


Gurdeep Singh

Content Editor

Related News