19 ਜਨਵਰੀ ਤਕ ਛੁੱਟੀਆਂ ਦਾ ਐਲਾਨ, ਸਕੂਲ-ਕਾਲਜ ਸਭ ਕੁਝ ਰਹੇਗਾ ਬੰਦ
Monday, Jan 13, 2025 - 01:39 PM (IST)

ਵੈਬ ਡੈਸਕ : ਇਸ ਸਮੇਂ ਦੇਸ਼ 'ਚ ਠੰਡ ਦੇ ਨਾਲ-ਨਾਲ ਸੀਤ ਲਹਿਰ ਦਾ ਪ੍ਰਕੋਪ ਵੀ ਜਾਰੀ ਹੈ। ਅਜਿਹੇ ਵਿੱਚ ਨਿੱਕੇ-ਨਿੱਕੇ ਬਾਲਾਂ ਨੂੰ ਸਵੇਰੇ ਸਕੂਲ ਜਾਣਾ ਪੈਂਦਾ ਹੈ। ਮੌਸਮ ਵਿਭਾਗ ਵਲੋਂ ਹਾਲੇ ਵੀ ਸ਼ੀਤ ਲਹਿਰ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਕੁਝ ਇਲਾਕਿਆਂ ਅੰਦਰ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।
ਰਾਜਸਥਾਨ ਦੇ ਜੈਪੁਰ, ਦੌਸਾ, ਸੀਕਰ, ਨਾਗੌਰ, ਬੂੰਦੀ, ਬਾੜਮੇਰ, ਜੈਸਲਮੇਰ, ਜੋਧਪੁਰ, ਪਾਲੀ, ਬੇਵਰ, ਧੌਲਪੁਰ, ਝਾਲਾਵਾੜ ਜ਼ਿਲ੍ਹਿਆਂ ਵਿੱਚ 13 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਤਾਮਿਲਨਾਡੂ ਵਿੱਚ, ਪੋਂਗਲ ਦੇ ਮੌਕੇ 'ਤੇ 14 ਤੋਂ 19 ਜਨਵਰੀ ਤੱਕ ਸਕੂਲ ਅਤੇ ਕਾਲਜਾਂ ਸਮੇਤ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਵਿੱਚ ਵੀ 13 ਜਨਵਰੀ ਦੀ ਸਕੂਲਾਂ ਵਿੱਚ ਛੁੱਟੀ ਹੈ ਤੇ 14 ਜਨਵਰੀ ਨੂੰ ਸ੍ਰੀ ਮੁਕਸਤਰ ਸਾਹਿਬ ਜ਼ਿਲੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।