ਬੁੱਧਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ ਐਲਾਨ
Tuesday, Oct 15, 2024 - 10:22 PM (IST)
ਨੈਸ਼ਨਲ ਡੈਸਕ- ਪੂਰੇ ਦੇਸ਼ 'ਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਵੱਖ-ਵੱਖ ਸੂਬਿਆਂ 'ਚ ਆਪਣੇ-ਆਪਣੇ ਸੱਭਿਆਚਾਰ ਦੇ ਅਨੁਸਾਰ ਤਿਉਹਾਰ ਮਨਾਏ ਜਾ ਰਹੇ ਹਨ। ਨਰਾਤਿਆਂ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਬੈਂਕ ਕਰਮਚਾਰੀਆਂ ਲਈ ਆਰ.ਬੀ.ਆਈ. (ਭਾਰਤੀ ਰਿਜ਼ਰਵ ਬੈਂਕ) ਨੇ ਛੁੱਟੀ ਦਾ ਐਲਾਨ ਕੀਤਾ ਹੈ।
ਆਰ.ਬੀ.ਆਈ. ਨੇ ਐਲਾਨ ਕੀਤਾ ਹੈ ਕਿ 16 ਅਕਤੂਬਰ 2024 ਨੂੰ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਬੈਂਕ ਬੰਦ ਰਹਿਣਗੇ। ਇਹ ਫੈਸਲਾ ਵਿਸ਼ੇਸ਼ ਤੌਰ 'ਤੇ ਕੋਲਕਾਤਾ ਅਤੇ ਤ੍ਰਿਪੁਰਾ 'ਚ ਲਕਸ਼ਮੀ ਪੂਜਾ ਦੇ ਤਿਉਹਾਰ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਲਕਸ਼ਮੀ ਪੂਜਾ ਦਾ ਤਿਉਹਾਰ ਧਨ ਅਤੇ ਖੁਸ਼ਹਾਲੀ ਦੀ ਦੇਵੀ ਲਕਸ਼ਮੀ ਨੂੰ ਸਮਰਪਿਤ ਹੈ ਅਤੇ ਇਸ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਹਨ ਅਤੇ ਵਿਸ਼ੇਸ਼ ਪੂਜਾ ਕਰਦੇ ਹਨ।
16 ਅਕਤੂਬਰ ਨੂੰ ਸਿਰਫ ਕੋਲਕਾਤਾ ਅਤੇ ਤ੍ਰਿਪੁਰਾ ਦੇ ਬੈਂਕਾਂ 'ਚ ਹੀ ਛੁੱਟੀ ਰਹੇਗੀ ਪਰ ਬਾਕੀ ਸੂਬਿਆਂ ਦੇ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਇਸ ਦਿਨ ਗਾਹਕਾਂ ਨੂੰ ਆਨਲਾਈਨ ਬੈਂਕਿੰਗ ਦੀਆਂ ਸਹੂਲਤਾਂ ਵੀ ਬਿਨਾਂ ਕਿਸੇ ਰੁਕਾਵਟ ਦੇ ਮਿਲਦੀਆਂ ਰਹਿਣਗੀਆਂ, ਜਿਸ ਨਾਲ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ। ਆਰ.ਬੀ.ਆਈ. ਦਾ ਇਹ ਫੈਸਲਾ ਸਪਸ਼ਟ ਰੂਪ ਨਾਲ ਦਰਸ਼ਾਉਂਦਾ ਹੈ ਕਿ ਤਿਉਹਾਰਾਂ ਦੌਰਾਨ ਸਥਾਨਕ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਸਨਮਾਨ ਕੀਤਾ ਗਿਆ ਹੈ। ਇਹ ਯਕੀਨੀ ਕਰਦਾ ਹੈ ਕਿ ਲੋਕ ਆਪਣੀਆਂ ਧਾਰਮਿਕ ਰਸਮਾਂ ਨੂੰ ਮਨਾਉਣ 'ਚ ਸਹਿਜ ਮਹਿਸੂਸ ਕਰ ਸਕਣ।