ਹੋਲੀ ਮੌਕੇ ਭੁੱਲ ਕੇ ਵੀ ਨਾ ਕਰੋ ਇਹ ਕੰਮ

Thursday, Mar 01, 2018 - 10:30 PM (IST)

ਹੋਲੀ ਮੌਕੇ ਭੁੱਲ ਕੇ ਵੀ ਨਾ ਕਰੋ ਇਹ ਕੰਮ

ਨਵੀਂ ਦਿੱਲੀ— ਦੇਸ਼ ਭਰ 'ਚ ਇਕ ਮਾਰਚ ਦੀ ਰਾਤ ਹੋਲਿਕਾ ਦਹਿਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ 2 ਮਾਰਚ ਨੂੰ ਹੋਲੀ ਖੇਡੀ ਜਾਂਦੀ ਹੈ। ਸ਼ਾਸ਼ਤਰਾਂ ਮੁਤਾਬਕ ਹੋਲੀ ਦਾ ਬਹੁਤ ਮਹੱਤਵ ਹੈ। ਇਸ ਦਿਨ ਕੀਤੇ ਸ਼ੁਭ ਕੰਮਾਂ ਨਾਲ ਬਦਕਿਸਮਤੀ ਦੂਰ ਹੋ ਸਕਦੀ ਹੈ ਤੇ ਗਲਤ ਕੰਮਾਂ ਕਾਰਨ ਪਰੇਸ਼ਾਨੀਆਂ ਵਧ ਸਕਦੀਆਂ ਹਨ। ਇਸ ਲਈ ਹੋਲੀ ਮੌਕੇ ਗਲਤ ਕੰਮਾਂ ਤੋਂ ਬਚਣਾ ਚਾਹੀਦਾ ਹੈ। ਇਸ ਦਿਨ ਅਜਿਹੇ 4 ਕੰਮ ਹਨ ਜਿਨ੍ਹਾਂ ਤੋਂ ਹੋਲੀ ਵਾਲੇ ਜਿਨ ਪੁਰਸ਼ਾਂ ਤੇ ਔਰਤਾਂ ਨੂੰ ਬਚਣਾ ਚਾਹੀਦਾ ਹੈ। 
1. ਸ਼ਾਮ ਨੂੰ ਸੌਣ ਤੋਂ ਬਚੋ
ਕੁਝ ਵਿਸ਼ੇਸ਼ ਪਰਿਸਥਿਤੀਆਂ ਨੂੰ ਛੱਡ ਤੇ ਸ਼ਾਮ ਦੇ ਸਮੇਂ ਸੌਣ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਬੀਮਾਰ ਹੈ, ਬਜ਼ੁਰਗ ਹੈ ਜਾਂ ਕੋਈ ਔਰਤ ਗਰਭਵਤੀ ਹੈ ਤਾਂ ਉਹ ਦਿਨ ਵੇਲੇ ਜਾਂ ਸ਼ਾਮ ਵੇਲੇ ਸੌ ਸਕਦੇ ਹਨ। ਪਰ ਸਿਹਤਮੰਦ ਵਿਅਕਤੀ ਨੂੰ ਦਿਨ ਵੇਲੇ ਜਾਂ ਸ਼ਾਮ ਵੇਲੇ ਨਹੀਂ ਸੌਣਾ ਚਾਹੀਦਾ।
2. ਗੁੱਸੇ ਤੇ ਵਾਦ-ਵਿਵਾਦ ਤੋਂ ਬਚੋ
ਘਰ 'ਚ ਕਿਸੇ ਵੀ ਤਰ੍ਹਾਂ ਦਾ ਝਗੜਾ ਜਾਂ ਵਿਵਾਦ ਨਾ ਕਰੋ। ਘਰ ਦੇ ਸਾਰੇ ਮੈਂਬਰ ਪਿਆਰ ਨਾਲ ਰਹੋ ਤੇ ਖੁਸ਼ੀ ਦਾ ਮਾਹੌਲ ਬਣਾ ਕੇ ਰੱਖੋ। ਹੋਲੀ 'ਤੇ ਗੁੱਸਾ ਕਰਨ ਤੋਂ ਬਚਣਾ ਚਾਹੀਦਾ ਹੈ। ਜੋ ਲੋਕ ਇਸ ਦਿਨ ਗੁੱਸਾ ਕਰਦੇ ਹਨ ਉਹ ਲਕਸ਼ਮੀ ਦੀ ਕਿਰਪਾ ਨਹੀਂ ਹਾਸਲ ਕਰ ਪਾਉਂਦੇ।
3. ਨਸ਼ਾ ਨਾ ਕਰੋ
ਹੋਲੀ 'ਤੇ ਕਾਫੀ ਲੋਕ ਨਸ਼ੀਲੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਜਦਕਿ ਇਸ ਦਿਨ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਬਚਣਾ ਚਾਹੀਦਾ ਹੈ। ਮੰਨਣਾ ਹੈ ਕਿ ਜੋ ਲੋਕ ਇਸ ਦਿਨ ਨਸ਼ਾ ਕਰਦੇ ਹਨ, ਉਹ ਹਮੇਸ਼ਾ ਪਰੇਸ਼ਾਨੀਆਂ 'ਚ ਘਿਰੇ ਰਹਿੰਦੇ ਹਨ। ਨਸ਼ੇ ਦੇ ਕਾਰਨ ਘਰ 'ਚ ਸਾਂਤੀ ਭੰਗ ਹੋ ਸਕਦੀ ਹੈ ਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।
4. ਬਜ਼ੁਰਗਾਂ ਦਾ ਅਪਮਾਨ ਨਾ ਕਰੋ
ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਕਿਸੇ ਵੀ ਪਰਿਸਥਿਤੀ 'ਚ ਮਾਂ-ਪਿਓ ਜਾਂ ਕੋਈ ਹੋਰ ਬਜ਼ੁਰਗ ਸਾਡੇ ਕਾਰਨ ਉਦਾਸ ਨਾ ਹੋਵੇ। ਸਾਰਿਆਂ ਦਾ ਸਨਮਾਨ ਕਰੋ। ਜੋ ਲੋਕ ਮਾਤਾ-ਪਿਤਾ ਦਾ ਆਦਰ ਨਹੀਂ ਕਰਦੇ, ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਕਿਰਪਾ ਨਹੀਂ ਹੁੰਦੀ ਤੇ ਦਲਿਦਰਤਾ ਬਣੀ ਰਹਿੰਦੀ ਹੈ।


Related News