ਹੋਲੀ ’ਤੇ ਭਾਰਤੀ ਫ਼ੌਜ ਨੇ ਨੇਪਾਲੀ ਫ਼ੌਜ ਨੂੰ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ ਤੋਹਫ਼ੇ ’ਚ ਦਿੱਤੀਆਂ
Monday, Mar 29, 2021 - 11:38 AM (IST)
![ਹੋਲੀ ’ਤੇ ਭਾਰਤੀ ਫ਼ੌਜ ਨੇ ਨੇਪਾਲੀ ਫ਼ੌਜ ਨੂੰ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ ਤੋਹਫ਼ੇ ’ਚ ਦਿੱਤੀਆਂ](https://static.jagbani.com/multimedia/2021_3image_11_37_295472770nepal.jpg)
ਕਾਠਮੰਡੂ (ਭਾਸ਼ਾ) : ਭਾਰਤੀ ਫ਼ੌਜ ਨੇ ਭਾਰਤ ਵਿਚ ਬਣੇ ਕੋਵਿਡ-19 ਰੋਕੂ ਟੀਕੇ ਦੀਆਂ 1 ਲੱਖ ਖ਼ੁਰਾਕਾਂ ਐਤਵਾਰ ਨੂੰ ਨੇਪਾਲ ਦੀ ਫ਼ੌਜ ਨੂੰ ਤੋਹਫ਼ੇ ਵਜੋਂ ਦਿੱਤੀਆਂ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
Nepal: Indian Army gifted 1 lakh doses of Made in India COVID19 vaccine to Nepal Army yesterday.#VaccineMaitri pic.twitter.com/B3Z6kyefmt
— ANI (@ANI) March 28, 2021
ਏਅਰ ਇੰਡੀਆ ਦਾ ਜਹਾਜ਼ ਟੀਕੇ ਦੀਆਂ ਖ਼ੁਰਾਕਾਂ ਲੈ ਕੇ ਇੱਥੇ ਪਹੁੰਚਿਆ ਅਤੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈਅੱਡੇ ’ਤੇ ਨੇਪਾਲੀ ਫ਼ੌਜ ਦੇ ਆਪਣੇ ਹਮ-ਰੁਤਬਾ ਨੂੰ ਟੀਕੇ ਦੀਆਂ ਖ਼ੁਰਾਕਾਂ ਸੌਂਪੀਆਂ। ਕਾਠਮੰਡੂ ਵਿਚ ਭਾਰਤੀ ਦੂਤਾਵਾਸ ਦੇ ਸੂਤਰਾਂ ਨੇ ਦੱਸਿਆ, ‘ਭਾਰਤੀ ਫ਼ੌਜ ਨੇ ਭਾਰਤ ਵਿਚ ਬਣੇ ਕੋਵਿਡ-10 ਟੀਕੇ ਦੀਆਂ 1 ਲੱਖ ਖ਼ੁਰਾਕਾਂ ਨੇਪਾਲ ਦੀ ਫ਼ੌਜ ਨੂੰ ਤੋਹਫ਼ੇ ਵਿਚ ਦਿੱਤੀਆਂ ਹਨ ਅਤੇ ਇਹ ਬੱਲ ਲਈ ਮਦਦਗਾਰ ਹੋਣਗੀਆਂ।’ ਇਸ ਤੋਂ ਪਹਿਲਾਂ ਜਨਵਰੀ ਵਿਚ ਭਾਰਤ ਨੇ ਨੇਪਾਲ ਨੂੰ ਟੀਕ ਦੀਆਂ 10 ਲੱਖ ਖ਼ੁਰਾਕਾਂ ਉਪਲੱਬਧ ਕਰਾਈਆਂ ਸਨ।
ਇਹ ਵੀ ਪੜ੍ਹੋ: ਕੁਸ਼ਤੀ ਸਿੱਖਣ ਲਈ 14 ਸਾਲਾ ਖਿਡਾਰਣ ਨਾਲ ਕੋਚ ਨੇ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।