ਅਯੁੱਧਿਆ: 67 ਏਕੜ 'ਚ ਬਣੇਗੀ ਹਾਈਟੈੱਕ ਸਿਟੀ

Wednesday, Nov 20, 2019 - 12:41 PM (IST)

ਅਯੁੱਧਿਆ—ਅਯੁੱਧਿਆ 'ਚ ਰਾਮ ਜਨਮਭੂਮੀ ਅਤੇ ਨੇੜੇ ਦੀ 67 ਏਕੜ ਜ਼ਮੀਨ ਵਿਕਸਿਤ ਕਰਨ ਦਾ ਖਾਕਾ ਤਿਆਰ ਹੈ। ਪੂਰਾ ਖੇਤਰ ਹਾਈਟੈੱਕ ਸਿਟੀ ਦੇ ਤੌਰ 'ਤੇ ਵਿਕਸਿਤ ਹੋਵੇਗਾ। ਸਖਤ ਸੁਰੱਖਿਆ 'ਚ ਗ੍ਰੀਨ ਬੈਲਟ ਦੇ ਵਿਚਾਲੇ ਜਨਮ ਭੂਮੀ 'ਤੇ ਰਾਮਲੱਲਾ ਬਿਰਾਜਮਾਣ ਹੋਣਗੇ। ਵਿਹਿਪ ਦੇ ਇੱਕ ਸੀਨੀਅਰ ਨੇਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਸੰਗਠਨ ਦੇ ਮਾਡਲ 'ਤੇ ਬਣਨ ਵਾਲੇ ਮੰਦਰ ਦੇ ਗਰਭਗ੍ਰਹਿ ਅਤੇ ਰਾਮਦਰਬਾਰ ਦਾ ਮੂੰਹ ਪੂਰਬ ਵੱਲ ਹੋਵੇਗਾ। ਮੰਦਰ ਦੇ ਦਰਬਾਰ ਤੋਂ ਸਿੱਧਾ ਹਨੂੰਮਾਨਗੜੀ ਦੇ ਦਰਸ਼ਨ ਹੋਣਗੇ। ਪ੍ਰਸਤਾਵਿਤ ਮੰਦਰ ਦੀ ਉਚਾਈ 145 ਫੁੱਟ ਹੈ। ਪੂਰੇ ਖੇਤਰ ਨੂੰ 'ਰਾਮਕੋਟ' ਨਾਂ ਦਿੱਤਾ ਗਿਆ ਹੈ। ਸ਼ਰਧਾਲੂਆਂ ਅਤੇ ਪੂਰੇ ਖੇਤਰ ਦੀ ਸੁਰੱਖਿਆ 'ਤੇ ਵਿਸ਼ੇਸ ਧਿਆਨ ਦਿੱਤਾ ਗਿਆ ਹੈ।

ਟਰੱਸਟ ਲੈਂਡਸਕੇਪ ਇੱਕਠੇ ਸਾਹਮਣੇ ਲਿਆਉਣ ਦੀ ਤਿਆਰੀ-
ਮੰਦਰ ਨਿਰਮਾਣ ਲਈ ਬਣਨ ਵਾਲੇ ਟਰੱਸਟ ਦੇ ਐਲਾਨ ਦੇ ਨਾਲ ਹੀ ਟਰੱਸਟ ਨੂੰ ਜ਼ਮੀਨ ਸੌਂਪਣ ਦੀ ਪ੍ਰਕਿਰਿਆ ਅਤੇ 67 ਏਕੜ ਜ਼ਮੀਨ ਵਿਕਸਿਤ ਕਰਨ ਦਾ ਬਲੂਪ੍ਰਿੰਟ ਸਾਹਮਣੇ ਲਿਆਉਣ ਦੀ ਤਿਆਰੀ ਹੈ। 67 ਏਕੜ 'ਚ 3 ਪਿੰਡਾਂ ਦੀ ਜ਼ਮੀਨ ਹੈ। ਇਹ ਪਿੰਡ ਜਵਾਲਾਪੁਰ, ਰਾਮਕੋਟ ਅਤੇ ਅਵਧਖਾਸ ਹਨ। ਗਰਭਗ੍ਰਹਿ ਦਾ ਹਿੱਸਾ ਰਾਮਕੋਟ 'ਚ ਹੈ। ਇਸ ਲਈ ਪੂਰੇ ਖੇਤਰ ਨੂੰ ਰਾਮਕੋਟ ਦੀ ਪਰੰਪਰਾਗਤ ਪਹਿਚਾਣ ਦੇਣ ਦਾ ਪ੍ਰਸਤਾਵ ਹੈ। ਟਰੱਸਟ ਦੇ ਗਠਨ, ਲੈਂਡ ਸਕੇਪ ਅਤੇ ਜ਼ਮੀਨ ਸੌਂਪਣ ਦੀ ਪ੍ਰਕਿਰਿਆ ਦੇ ਕਾਨੂੰਨੀ ਪਹਿਲੂਆਂ 'ਤੇ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਰਾਮ ਮੰਦਰ 'ਚ ਟਰੱਸਟ ਨੂੰ ਹਰ ਚੀਜ਼ ਨਵੇਂ ਸਿਰਿਓ ਤਿਆਰ ਕਰਨੀ ਹੈ ਜਦਕਿ ਬਾਕੀ ਮੰਦਰਾਂ ਦੀ ਵਿਵਸਥਾ ਟਰੱਸਟ ਨੂੰ ਸੌਂਪੀ ਗਈ ਸੀ।

ਵੈਸ਼ਨਵ ਰਾਮਾਨੰਦੀ ਵਿਧੀ-
ਟਰੱਸਟ ਦੇ ਗਠਨ ਦੇ ਨਾਲ ਹੀ ਬਾਅਦ 'ਚ ਉੱਠਣ ਵਾਲੇ ਸਵਾਲਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਵਿਹਿਪ ਅਹੁਦੇਦਾਰ ਨੇ ਕਿਹਾ ਹੈ ਕਿ ਅਸਥਾਈ ਮੰਦਰ 'ਚ ਵੈਸ਼ਨਵ ਰਾਮਾਨੰਦੀ ਵਿਧੀ ਨਾਲ ਪੂਜਾ ਹੋ ਰਹੀ ਹੈ। ਇਹ ਅੱਗੇ ਵੀ ਜਾਰੀ ਰਹੇਗੀ। 1994 'ਚ ਹਾਈਕੋਰਟ ਨੇ ਵੀ ਵੈਸ਼ਨਵ ਰਾਮਾਨੰਦੀ ਵਿਧੀ ਨਾਲ ਪੂਜਾ ਕਰਨ ਦਾ ਫੈਸਲਾ ਕੀਤਾ ਸੀ। ਉੱਤਰ ਪ੍ਰਦੇਸ਼ ਸਰਕਾਰ ਨੇ ਅਯੁੱਧਿਆ ਦੇ ਵਿਕਾਸ ਲਈ ਮਹਾਯੋਜਨਾ 2031 'ਤੇ ਕੰਮ ਸ਼ੁਰੂ ਕੀਤਾ ਹੈ। 


Iqbalkaur

Content Editor

Related News