ਛੇੜਛਾੜ ਦੀ ਕੋਸ਼ਿਸ਼ ''ਚ ਤੇਜ਼ ਰਫ਼ਤਾਰ ਸਕੂਟੀ ਨਾਲ ਟਕਰਾਇਆ, ਫਿਰ ਹੋਇਆ ਗ੍ਰਿਫਤਾਰ (ਵੀਡੀਓ)
Saturday, Apr 21, 2018 - 10:06 AM (IST)

ਜੰਮੂ— ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ 'ਚ ਇਕ ਸ਼ਖਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਲੜਕੀ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸੇ ਦੌਰਾਨ ਛੇੜਛਾੜ ਦੀ ਯੋਜਨਾ ਬਣਾ ਰਿਹਾ ਵਿਅਕਤੀ ਤੇਜ਼ ਰਫਤਾਰ ਸਕੂਟੀ ਦੀ ਲਪੇਟ 'ਚ ਆ ਗਿਆ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਇਹ ਪੂਰੀ ਘਟਨਾ ਕੋਲ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।
#WATCH Doda: Man, along with his 2 accomplices, tried to stop a girl's two-wheeler, in an attempt to molest her. Girl lost control of her vehicle & fell down. Accused men have been nabbed by Police. #JammuAndKashmir pic.twitter.com/J7R7FYK0nn
— ANI (@ANI) April 20, 2018
ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋਸ਼ੀ ਵਿਅਕਤੀ ਆਪਣੇ 2 ਸਾਥੀਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਿਚ ਸੜਕ ਰੁਕ ਜਾਂਦਾ ਹੈ। ਇਸ ਤੋਂ ਬਾਅਦ ਸ਼ਖਸ ਸਕੂਟੀ 'ਤੇ ਆ ਰਹੀ ਲੜਕੀ ਵੱਲ ਵਧਦਾ ਹੈ। ਲੜਕੀ ਆਪਣੇ ਵੱਲ ਵਧਦੇ ਹੋਏ ਵਿਅਕਤੀ ਨੂੰ ਦੇਖ ਕੇ ਸਕੂਟੀ ਦਾ ਸੰਤੁਲਨ ਗਵਾ ਦਿੰਦੀ ਹੈ, ਜਿਸ ਤੋਂ ਬਾਅਦ ਉਹ ਤੇਜ਼ ਰਫਤਾਰ ਸਕੂਟੀ ਸਮੇਤ ਉਸ ਸ਼ਖਸ ਨਾਲ ਟਕਰਾ ਜਾਂਦੀ ਹੈ। ਕੰਟਰੋਲ ਗਵਾ ਦੇਣ ਕਾਰਨ ਲੜਕੀ ਵੀ ਸੜਕ 'ਤੇ ਡਿੱਗ ਜਾਂਦੀ ਹੈ। ਇਹੀ ਨਹੀਂ ਇਸ ਪੂਰੇ ਮਾਮਲੇ 'ਚ ਪੁਲਸ ਨੇ ਦੋਸ਼ੀ ਸ਼ਖਸ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਤੇਜ਼ ਰਫ਼ਤਾਰ ਸਕੂਟੀ ਤੋਂ ਡਿੱਗਣ ਤੋਂ ਲੜਕੀ ਨੂੰ ਵੀ ਸੱਟਾਂ ਲੱਗੀਆਂ ਹਨ।