ਗੰਨਾ ਕਾਸ਼ਤਕਾਰਾਂ ਲਈ ਮੋਦੀ ਸਰਕਾਰ ਦੀ ਵੱਡੀ ਸੌਗਾਤ! PM ਮੋਦੀ ਨੇ ਦੱਸਿਆ ''ਇਤਿਹਾਸਕ''

Thursday, Feb 22, 2024 - 12:54 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਨਾ ਖਰੀਦ ਦੀ ਕੀਮਤ 'ਚ ਇਤਿਹਾਸਕ ਵਾਧੇ ਨੂੰ ਕੇਂਦਰੀ ਮੰਤਰੀਮੰਡਲ ਤੋਂ ਮਿਲੀ ਮਨਜ਼ੂਰੀ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਅਗਵਾਈ 'ਚ ਕੇਂਦਰ ਸਰਕਾਰ ਕਿਸਾਨਾਂ ਦੇ ਕਲਿਆਣ ਨਾਲ ਜੁੜੇ ਹਰ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ 'ਚ ਕਿਹਾ,''ਦੇਸ਼ਭਰ ਦੇ ਆਪਣੇ ਕਿਸਾਨ ਭਰਾ-ਭੈਣਾਂ ਦੇ ਕਲਿਆਣ ਨਾਲ ਜੁੜੇ ਹਰ ਸੰਕਲਪ ਨੂੰ ਪੂਰਾ ਕਰਨ ਲਈ ਸਾਡੀ ਸਰਕਾਰ ਵਚਨਬੱਧ ਹੈ। ਇਸੇ ਕੜੀ 'ਚ ਗੰਨਾ ਖਰੀਦ ਦੀ ਕੀਮਤ 'ਚ ਇਤਿਹਾਸਕ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ।''

PunjabKesari

ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕਰੋੜਾਂ ਗੰਨਾ ਉਤਪਾਦਕ ਕਿਸਾਨਾਂ ਨੂੰ ਲਾਭ ਹੋਵੇਗਾ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ 'ਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਚੀਨੀ ਮੌਸਮ 2024-25 ਲਈ ਚੀਨੀ ਦੀ 10.25 ਫੀਸਦੀ ਵਸੂਲੀ ਦਰ 'ਤੇ ਗੰਨੇ ਦਾ ਉੱਚਿਤ ਅਤੇ ਲਾਭਕਾਰੀ ਮੁੱਲ (ਐੱਫ.ਆਰ.ਪੀ.) 340 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮਨਜ਼ੂਰੀ ਦੇ ਦਿੱਤੀ। ਸਰਕਾਰ ਅਨੁਸਾਰ ਇਹ ਗੰਨੇ ਦੀ ਇਤਿਹਾਸਕ ਕੀਮਤ ਹੈ ਜੋ ਚਾਲੂ ਮੌਸਮ 2023-24 ਲਈ ਗੰਨੇ ਦੇ ਐੱਫ.ਆਰ.ਪੀ. ਤੋਂ ਲਗਭਗ 8 ਫੀਸਦੀ ਵੱਧ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News