ਹਰਿਆਣਾ ''ਚ ਅਮਿਤ ਸ਼ਾਹ ਦੇ ਦੌਰੇ ਦੀ ਸੁਰੱਖਿਆ ਲਈ ਅੱਜ ਪਹੁੰਚੇਗੀ NSG ਟੀਮ
Sunday, Feb 24, 2019 - 03:49 PM (IST)

ਹਿਸਾਰ- ਭਾਜਪਾ ਪ੍ਰਧਾਨ ਅਮਿਤ ਸ਼ਾਹ 25 ਫਰਵਰੀ ਨੂੰ ਵਰਕਰਾਂ ਦੀ ਕਾਨਫਰੰਸ 'ਚ ਭਾਗ ਲੈਣ ਲਈ ਹਿਸਾਰ ਪਹੁੰਚ ਰਹੇ ਹਨ। ਅਮਿਤ ਸ਼ਾਹ ਦੇ ਇਸ ਦੌਰੇ ਨੂੰ ਲੈ ਕੇ ਪੂਰੇ ਜ਼ਿਲੇ 'ਚ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੇ ਲਈ ਖੁਫੀਆ ਸਿਸਟਮ ਵੀ ਤਿਆਰ ਕੀਤਾ ਗਿਆ ਹੈ। ਦੌਰੇ ਤੋਂ ਇਕ ਦਿਨ ਪਹਿਲਾਂ ਐੱਨ. ਐੱਸ. ਜੀ. ਦੀ ਟੀਮ ਦਿੱਲੀ ਤੋਂ ਹਿਸਾਰ ਪਹੁੰਚ ਰਹੀ ਹੈ। ਟੀਮ ਪੁਰਾਣਾ ਸਰਕਾਰੀ ਕਾਲਜ ਮੈਦਾਨ 'ਚ ਪਹੁੰਚ ਤੇ ਸੁਰੱਖਿਆ ਵਿਵਸਥਾ ਦਾ ਜ਼ਾਇਜਾ ਲਵੇਗੀ ਅਤੇ ਰੂਟ ਮੈਪ ਬਣਾਵੇਗੀ। ਅਮਿਤ ਸ਼ਾਹ ਐੱਨ. ਐੱਸ. ਜੀ. ਕਮਾਂਡੋ ਦੇ ਸੁਰੱਖਿਆ ਘੇਰੇ 'ਚ ਪ੍ਰੋਗਰਾਮ ਵਾਲੇ ਸਥਾਨ 'ਤੇ ਪਹੁੰਚਣਗੇ। ਪ੍ਰੋਗਰਾਮ ਵਾਲੇ ਸਥਾਨ 'ਤੇ ਅਮਿਤ ਸ਼ਾਹ ਨੂੰ ਲਿਆਉਣ ਲਈ ਸਪੈਸ਼ਲ ਕਾਰ ਐੱਨ. ਐੱਸ. ਜੀ ਮੁਹੱਈਆ ਕਰਵਾਉਣਗੇ।
ਅਮਿਤ ਸ਼ਾਹ ਦੁਪਹਿਰ 12 ਵਜੇ ਹਿਸਾਰ ਪਹੁੰਚਣਗੇ। ਸਭ ਤੋਂ ਪਹਿਲਾਂ ਸ਼ਾਹ ਵਰਕਰਾਂ ਦੇ ਸੰਮੇਲਨ 'ਚ 8 ਹਜ਼ਾਰ ਵਰਕਰਾਂ ਨੂੰ ਲੋਕ ਸਭਾ ਚੋਣਾਂ 'ਚ ਜਿੱਤ ਦਾ ਮੰਤਰ ਦੇਣਗੇ। ਬੈਠਕ ਖਤਮ ਹੋਣ ਤੋਂ ਬਾਅਦ ਦੁਪਹਿਰ ਦੇ ਖਾਣੇ ਉਪਰੰਤ 8 ਜ਼ਿਲਿਆ ਦੇ ਜ਼ਿਲਾਂ ਪ੍ਰਧਾਨਾਂ, ਜ਼ਿਲਾ ਮਹਾਂਮੰਤਰੀ ਅਤੇ ਸੂਬਾ ਵਰਕਰਾਂ ਦੀ ਵੱਖਰੀ ਅਗਰਸੇਨ ਭਵਨ 'ਚ ਬੈਠਕ ਕਰਨਗੇ। ਇਸ ਬੈਠਕ 'ਚ ਲਗਭਗ 150 ਵਰਕਰ ਮੌਜੂਦ ਹੋਣਗੇ। ਇਨ੍ਹਾਂ ਵਰਕਰਾਂ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਵਿਧਾਨ ਸਭਾ ਚੋਣਾਂ ਦੇ ਨਾਲ ਲੋਕ ਸਭਾ ਚੋਣਾਂ ਕਰਵਾਉਣ 'ਤੇ ਵੀ ਵਿਚਾਰ ਹੋਵੇਗਾ। ਮੁੱਖ ਮੰਤਰੀ ਅਤੇ ਵਿੱਤ ਮੰਤਰੀ ਸ਼ਾਮਿਲ ਨਹੀਂ ਹੋਣਗੇ। ਇਸ ਤੋਂ ਇਲਾਵਾ ਵਰਕਰ ਸੰਮੇਲਨ ਦੇ ਦਿਨ ਸੂਬੇ ਦਾ ਬਜਟ ਪੇਸ਼ ਹੋਣ ਕਾਰਨ ਮੁੱਖ ਮੰਤਰੀ ਮਨੋਹਰ ਲਾਲ ਅਤੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਅਤੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ ਸ਼ਾਮਿਲ ਨਹੀਂ ਹੋਣਗੇ।