ਮੌਲਾਨਾ ਬਦਰੂਦੀਨ ਦੇ ਵਿਵਾਦਿਤ ਬੋਲ- ਹਿੰਦੂ ਗੈਰ ਕਾਨੂੰਨੀ ਢੰਗ ਨਾਲ ਰੱਖਦੇ ਹਨ 2-3 ‘ਪਤਨੀਆਂ’

Saturday, Dec 03, 2022 - 11:10 AM (IST)

ਨਵੀਂ ਦਿੱਲੀ (ਏਜੰਸੀ)- ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਏ.ਆਈ.ਯੂ.ਡੀ.ਐੱਫ.) ਦੇ ਪ੍ਰਧਾਨ ਮੌਲਾਨਾ ਬਦਰੂਦੀਨ ਅਜਮਲ ਨੇ ਆਬਾਦੀ ’ਚ ਵਾਧੇ ਨੂੰ ਲੈ ਕੇ ਹਿੰਦੂਆਂ ’ਤੇ ਵਾਦ ਵਿਵਾਦ ਵਾਲੀ ਟਿੱਪਣੀ ਕੀਤੀ ਹੈ। ਉਨ੍ਹਾਂ ਹਿੰਦੂਆਂ ’ਤੇ ਵਿਆਹ ਤੋਂ ਪਹਿਲਾਂ ਹੀ 2-3 ‘ਪਤਨੀਆਂ’ ਨੂੰ ਗੈਰ-ਕਾਨੂੰਨੀ ਢੰਗ ਨਾਲ ਰੱਖਣ ਦਾ ਦੋਸ਼ ਲਾਇਆ। ਇਸ ਦੇ ਨਾਲ ਹੀ ਮੌਲਾਨਾ ਅਜਮਲ ਨੇ ਇਹ ਵੀ ਕਿਹਾ ਕਿ ਹਿੰਦੂ 40 ਸਾਲ ਤੋਂ ਬਾਅਦ ਵਿਆਹ ਕਰਦੇ ਹਨ। ਅਜਿਹੀ ਹਾਲਤ ’ਚ ਉਨ੍ਹਾਂ ਦਾ ਬੱਚਾ ਕਿੱਥੋਂ ਪੈਦਾ ਹੋਵੇਗਾ? ਉਨ੍ਹਾਂ ਨੂੰ ਸਾਡੇ ਮੁਸਲਮਾਨਾਂ ਕੋਲੋਂ ਸਿੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ : JNU 'ਚ ਕੰਧਾਂ 'ਤੇ ਲਿਖੇ ਨਾਅਰੇ ਕਿਸੇ ਸਾਜਿਸ਼ ਦਾ ਹਿੱਸਾ : ਅਨਿਲ ਵਿਜ

ਜਦੋਂ ਮੌਲਾਨਾ ਬਦਰੂਦੀਨ ਅਜਮਲ ਨੂੰ ਆਬਾਦੀ ’ਚ ਵਾਧੇ ’ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਆਬਾਦੀ ਨੂੰ ਕੰਟਰੋਲ ਕਰਨ ਦੀ ਬਜਾਏ ਇਸ ਨੂੰ ਵਧਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਸਲਮਾਨਾਂ ਨੂੰ 18 ਸਾਲ ਦੀ ਉਮਰ ’ਚ ਕੁੜੀਆਂ ਦੇ ਵਿਆਹ ਦੀ ਇਜਾਜ਼ਤ ਦਿੱਤੀ ਹੈ ਤੇ ਇਸ ਉਮਰ ’ਚ ਵਿਆਹ ਕਰ ਵੀ ਦਿੱਤੇ ਜਾਂਦੇ ਹਨ ਪਰ ਹਿੰਦੂਆਂ 'ਚ ਲੋਕ 40-40 ਸਾਲ ਤੱਕ ਵਿਆਹ ਨਹੀਂ ਕਰਦੇ। ਵਿਆਹ ਤੋਂ ਪਹਿਲਾਂ ਹੀ 2-3 ‘ਪਤਨੀਆਂ’ ਗੈਰ-ਕਾਨੂੰਨੀ ਢੰਗ ਨਾਲ ਰੱਖਦੇ ਹਨ। ਇਹ ਬੱਚੇ ਪੈਦਾ ਨਹੀਂ ਹੋਣ ਦਿੰਦੇ ਤਾਂ ਜੋ ਖ਼ਰਚੇ ਬਚ ਸਕਣ। 40 ਸਾਲ ਦਾ ਹੋਣ ਪਿੱਛੋਂ ਬੱਚਾ ਪੈਦਾ ਕਰਨ ਦੀ ਸ਼ਕਤੀ ਨਹੀਂ ਰਹਿੰਦੀ। ਇਸ ਤੋਂ ਬਾਅਦ ਮੌਲਾਨਾ ਨੇ ਕਿਹਾ ਕਿ ਜਦੋਂ ਇਹ ਸਥਿਤੀ ਰਹੇਗੀ ਤਾਂ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਹਿੰਦੂਆਂ ਦੀ ਆਬਾਦੀ ਵਧੇਗੀ?

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News