ਪੱਛੜੇ ਵਰਗ ਕਮਿਸ਼ਨ ਦੇ ਮੁਖੀ ਦਾ ਖੁਲਾਸਾ, ਪੱਛਮੀ ਬੰਗਾਲ ’ਚ ਵੱਡੀ ਗਿਣਤੀ ’ਚ ਹਿੰਦੂਆਂ ਨੇ ਕਬੂਲ ਕੀਤਾ ਇਸਲਾਮ

06/09/2023 1:26:47 PM

ਨਵੀਂ ਦਿੱਲੀ, (ਏ. ਐੱਨ. ਆਈ.)- ਰਾਸ਼ਟਰੀ ਹੋਰ ਪੱਛੜੇ ਵਰਗ ਕਮਿਸ਼ਨ (ਓ. ਬੀ. ਸੀ.) ਦੇ ਪ੍ਰਧਾਨ ਹੰਸਰਾਜ ਅਹੀਰ ਨੇ ਵੀਰਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ’ਚ ਹਿੰਦੂਆਂ ਨੇ ਵੱਡੇ ਪੱਧਰ ’ਤੇ’ ਇਸਲਾਮ ਧਰਮ ਅਪਣਾ ਲਿਆ ਹੈ। ਪੱਛੜੇ ਵਰਗ ਬਾਡੀ ਦੇ ਮੁਖੀ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਤੋਂ ਪੱਛਮੀ ਬੰਗਾਲ ’ਚ ਪ੍ਰਵਾਸ ਕਰਨ ਵਾਲੇ ਮੁਸਲਮਾਨਾਂ ਨੂੰ ਵੀ ਓ. ਬੀ. ਸੀ. ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।

ਹੰਸਰਾਜ ਅਹੀਰ ਨੇ ਕਿਹਾ ਕਿ ਕਮਿਸ਼ਨ ਨੇ ਇਸ ਸਾਲ 25 ਫਰਵਰੀ ਨੂੰ ਪੱਛਮੀ ਬੰਗਾਲ ਦਾ ਦੌਰਾ ਕੀਤਾ ਸੀ। ਕਮਿਸ਼ਨ ਨੇ ਆਪਣੀ ਜਾਂਚ ’ਚ ਪਾਇਆ ਕਿ ਪੱਛਮੀ ਬੰਗਾਲ ਦੀ ਸਰਕਾਰੀ ਸੰਸਥਾ ਦੇ ਕਲਚਰਲ ਰਿਸਰਚ ਇੰਸਟੀਊਟ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ’ਚ ਹਿੰਦੂਆਂ ਨੇ ਵੱਡੇ ਪੱਧਰ ’ਤੇ ਇਸਲਾਮ ਕਬੂਲ ਕਰ ਲਿਆ ਹੈ। ਅਹੀਰ ਨੇ ਅੱਗੇ ਖੁਲਾਸਾ ਕੀਤਾ ਕਿ ਪੱਛਮੀ ਬੰਗਾਲ ਸਰਕਾਰ ਨੇ ਕੁਰੈਸ਼ੀ ਮੁਸਲਿਮ ਜਾਤ ਨੂੰ ਓ. ਬੀ. ਸੀ. ਦੀ ਕੇਂਦਰੀ ਸੂਚੀ ’ਚ ਸ਼ਾਮਲ ਕਰਨ ਲਈ ਰਾਸ਼ਟਰੀ ਪੱਛੜੇ ਵਰਗ ਕਮਿਸ਼ਨ ਨੂੰ ਇਕ ਪ੍ਰਸਤਾਵ ਭੇਜਿਆ ਹੈ। ਉਂਝ ਪੱਛਮੀ ਬੰਗਾਲ ਸਰਕਾਰ ਕੁਰੈਸ਼ੀ ਮੁਸਲਿਮ ਨੂੰ ਇਕ ਜਾਤ ਦੇ ਰੂਪ ’ਚ ਨਹੀਂ ਮੰਨਦੀ ਹੈ ਅਤੇ ਇਸ ਨੂੰ ਓ. ਬੀ. ਸੀ. ਦੀ ਸੂਬਾਈ ਸੂਚੀ ’ਚ ਸ਼ਾਮਲ ਨਹੀਂ ਕੀਤਾ ਹੈ ਪਰ ਅਜਿਹਾ ਕੇਂਦਰ ਨੂੰ ਪ੍ਰਸਤਾਵ ਭੇਜਿਆ ਹੈ।


Rakesh

Content Editor

Related News