ਹਿੰਦੂ ਤਖ਼ਤ ਨੇ UNO ਨੂੰ ਕੀਤੀ ਕੈਨੇਡਾ ਸ਼ਿਕਾਇਤ, ਵਿਦਿਆਰਥੀਆਂ ਲਈ ਜਾਰੀ ਕੀਤੀ ਹੈਲਪਲਾਈਨ

09/26/2023 5:25:27 PM

ਜਲੰਧਰ (ਨਰਿੰਦਰ ਮੋਹਨ) : ਸ਼੍ਰੀ ਹਿੰਦੂ ਤਖ਼ਤ ਨੇ ਸੰਯੁਕਤ ਰਾਸ਼ਟਰ ਸੰਘ (ਯੂ. ਐੱਨ. ਓ.) ਨੂੰ ਪੱਤਰ ਲਿਖ ਕੇ ਕੈਨੇਡਾ ’ਚ ਰਹਿ ਰਹੇ ਭਾਰਤੀਆਂ ਅਤੇ ਪੰਜਾਬ ਸਮੇਤ ਭਾਰਤ ਤੋਂ ਕੈਨੇਡਾ ਪੜ੍ਹਨ ਲਈ ਗਏ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੈਨੇਡਾ ’ਤੇ ਦਬਾਅ ਪਾਉਣ ਲਈ ਕਿਹਾ ਹੈ।

ਹਿੰਦੂ ਸੰਗਠਨ ਵਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨੀ ਸਮਰਥਕਾਂ ਦੇ ਸਹਿਯੋਗ ਨਾਲ ਚੱਲ ਰਹੀ ਟਰੂਡੋ ਸਰਕਾਰ ਹੁਣ ਉਸ ਖਾਲਿਸਤਾਨੀ ਗੁਰਪਤਵੰਤ ਪੰਨੂ ਖਿਲਾਫ਼ ਕਾਰਵਾਈ ਕਰਨ ਦੀ ਹਿੰਮਤ ਨਹੀਂ ਦਿਖਾ ਰਹੀ, ਜਿਸ ਨੇ ਕੈਨੇਡਾ ਤੋਂ ਹਿੰਦੂਆਂ ਨੂੰ ਦੇਸ਼ ਛੱਡਣ ਲਈ ਕਿਹਾ ਸੀ। ਸ਼੍ਰੀ ਹਿੰਦੂ ਤਖ਼ਤ ਨੇ ਕੈਨੇਡਾ ਵਿਚ ਰਹਿੰਦੇ ਹਿੰਦੂਆਂ ਅਤੇ ਵਿਦਿਆਰਥੀਆਂ ਲਈ ਇਕ ਮੁਫ਼ਤ ਕਾਨੂੰਨੀ ਹੈਲਪਲਾਈਨ ਵੀ ਜਾਰੀ ਕੀਤੀ ਹੈ ਤਾਂ ਜੋ ਉਹ ਕਿਸੇ ਵੀ ਮੁਸ਼ਕਲ ਦੀ ਸਥਿਤੀ ਵਿਚ ਸਹਾਇਤਾ ਪ੍ਰਾਪਤ ਕਰ ਸਕਣ। ਇਸ ਦੇ ਲਈ ਵਕੀਲਾਂ ਦਾ ਇਕ ਪੈਨਲ ਵੀ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ICP ਅਟਾਰੀ 'ਤੇ 11 ਸਾਲ ਬਾਅਦ ਵੀ ਨਹੀਂ ਲੱਗਿਆ ਟਰੱਕ ਸਕੈਨਰ, ਗ੍ਰਹਿ ਮੰਤਰੀ ਸ਼ਾਹ ਅੱਗੇ ਵਪਾਰੀ ਚੁੱਕਣਗੇ ਮੁੱਦਾ

ਸ਼੍ਰੀ ਹਿੰਦੂ ਤਖ਼ਤ ਦੇ ਕੌਮੀ ਪ੍ਰਧਾਨ ਸ਼੍ਰੀ ਪ੍ਰਵੀਨ ਅਤੇ ਪੰਜਾਬ ਦੇ ਪ੍ਰਧਾਨ ਵਿਜੇ ਸਿੰਘ ਭਾਰਦਵਾਜ ਨੇ ਦੱਸਿਆ ਕਿ ਜੀ-20 ਵਿਚ ਭਾਰਤ ਦੀ ਮੇਜ਼ਬਾਨੀ ਤੇ ਭੂਮਿਕਾ ਤੋਂ ਪਾਕਿਸਤਾਨ, ਚੀਨ ਤੇ ਕੈਨੇਡਾ ਖਿਝ ਗਏ ਸਨ ਅਤੇ ਉਸ ਤੋਂ ਬਾਅਦ ਹੀ ਕੈਨੇਡਾ ’ਚ ਆਪਣੀ ਲੋਕਪ੍ਰਿਯਤਾ ਵਿਚ ਕਮੀ ਝੱਲ ਰਹੇ ਜਸਟਿਨ ਟਰੂਡੋ ਨੇ ਅਜਿਹੀ ਖੇਡ ਖੇਡੀ ਹੈ। ਸੰਯੁਕਤ ਰਾਸ਼ਟਰ ਸੰਘ ਨੂੰ ਲਿਖੇ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਭਾਰਤ ਨੂੰ ਤੋੜਨ ਵਾਲੀਆਂ ਸ਼ਕਤੀਆਂ ਨੂੰ ਪਨਾਹ ਦੇ ਰਹੀ ਹੈ ਅਤੇ ਉਸ ਨੇ ਕੈਨੇਡਾ ’ਚ ਅਜਿਹੇ 8 ਵੱਡੇ ਲੋਕਾਂ ਨੂੰ ਪਨਾਹ ਦਿੱਤੀ ਹੋਈ ਹੈ ਜਿਨ੍ਹਾਂ ਵਿਰੁੱਧ ਭਾਰਤ ਵਿਚ ਗੰਭੀਰ ਮਾਮਲੇ ਦਰਜ ਹਨ, ਜਦਕਿ ਭਾਰਤ ਵਿਚ ਅਜਿਹਾ ਇਕ ਵੀ ਵਿਅਕਤੀ ਨਹੀਂ, ਜੋ ਕੈਨੇਡਾ ਦੇ ਵਿਰੁੱਧ ਹੋਵੇ। ਪੱਤਰ ਵਿਚ ਇਸ ਗੱਲ ਦਾ ਵੀ ਹਵਾਲਾ ਦਿੱਤਾ ਗਿਆ ਹੈ ਕਿ ਕੈਨੇਡਾ ਦੇ ਹਿੰਦੂਆਂ ਨੇ ਵੀ ਕੈਨੇਡਾ ਸਰਕਾਰ ਨੂੰ ਪੱਤਰ ਦੇ ਕੇ ਹਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ ਹੈ।

ਇਹ ਵੀ ਪੜ੍ਹੋ : ਨਗਰ ਨਿਗਮ ਚੋਣ : ਆਖਿਰ ਫਾਈਨਲ ਹੋਈ ਨਵੀਂ ਵਾਰਡਬੰਦੀ, ਜਲਦ ਜਾਰੀ ਹੋਵੇਗਾ ਨੋਟੀਫਿਕੇਸ਼ਨ

ਅੱਜ ਚੰਡੀਗੜ੍ਹ ਵਿਚ ਸ਼੍ਰੀ ਹਿੰਦੂ ਤਖ਼ਤ ਦੇ ਨੇਤਾਵਾਂ ਨੇ ਕਿਹਾ ਕਿ ਕੈਨੇਡਾ ’ਚ ਰਹਿ ਰਹੇ ਸਿੱਖ ਖਾਲਿਸਤਾਨ ਜਾਂ ਅੱਤਵਾਦ ਦੇ ਖਿਲਾਫ਼ ਹਨ। ਪਰ ਕੁਝ ਕੁ ਕਿਰਾਏ ਦੇ ਪਿੱਠੂ ਲੋਕ ਦੁਨੀਆ ਭਰ ਵਿਚ ਪੰਜਾਬੀਆਂ ਦਾ ਨਾਂ ਖ਼ਰਾਬ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਦੇ ਮੰਦਰਾਂ ਦੇ ਬਾਹਰ ਖਾਲਿਸਤਾਨ ਦੇ ਨਾਅਰੇ ਲਿਖਣਾ ਤੇ ਧਮਕੀਆਂ ਦੇਣਾ ਗਰਮਪੰਥੀ ਲੋਕਾਂ ਨੂੰ ਭੜਕਾਉਣ ਅਤੇ ਕੈਨੇਡਾ ਸਮੇਤ ਭਾਰਤ ਵਿਚ ਫਿਰਕੂ ਮਾਹੌਲ ਨੂੰ ਖ਼ਰਾਬ ਕਰਨ ਦੀ ਸਿਆਸੀ ਸਾਜ਼ਿਸ਼ ਹੈ, ਜਿਸ ਨੂੰ ਭਾਰਤ ਵਿਚ ਤਾਂ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News