ਕੌਮਾਂਤਰੀ ਯੋਗ ਦਿਵਸ; ਤਸਵੀਰਾਂ ’ਚ ਵੇਖੋ ਕਿਵੇਂ ਹਿਮਵੀਰਾਂ ਨੇ 17,000 ਫੁੱਟ ਦੀ ਉਚਾਈ ''ਤੇ ਕੀਤਾ ਯੋਗ
Tuesday, Jun 21, 2022 - 11:00 AM (IST)
ਨਵੀਂ ਦਿੱਲੀ/ਲੱਦਾਖ- ਦੁਨੀਆ ਭਰ ’ਚ ਅੱਜ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ 2015 ਵਿਚ ਹੋਈ ਸੀ। ਇਹ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਇਸ ਸਾਲ ਦੇ ਯੋਗ ਦਿਵਸ ਦਾ ਥੀਮ ‘ਮਨੁੱਖਤਾ ਲਈ ਯੋਗ’ ਹੈ। ਭਾਰਤ-ਤਿੱਬਤ ਸਰਹੱਦ ਪੁਲਸ (ITBP) ਦੇ ਜਵਾਨ ਵੀ ਯੋਗ ਕਰਨ ਤੋਂ ਪਿੱਛੇ ਨਹੀਂ ਰਹੇ। ਘੱਟ ਆਕਸੀਜਨ ਹੋਣ ਦੇ ਬਾਵਜੂਦ ITBP ਦੇ ਜਵਾਨ 17,000 ਫੁੱਟ ਦੀ ਉਚਾਈ 'ਤੇ ਯੋਗ ਕਰਦੇ ਨਜ਼ਰ ਆਏ।
ITBP ਜਵਾਨ ਪਿਛਲੇ ਕਈ ਸਾਲਾਂ ਤੋਂ ਯੋਗ ਆਸਣ ਕਰਕੇ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਸਰਹੱਦਾਂ 'ਤੇ ਵੱਖ-ਵੱਖ ਉੱਚ-ਉੱਚਾਈ ਹਿਮਾਲੀਅਨ ਰੇਂਜਾਂ 'ਤੇ ਯੋਗ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉੱਤਰ ਵਿਚ ਲੱਦਾਖ ਤੋਂ ਪੂਰਬ ’ਚ ਸਿੱਕਮ ਤੱਕ, ITBP ਦੇ ਜਵਾਨਾਂ ਨੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਯੋਗ ਆਸਣ ਕੀਤੇ। ਵੱਖ-ਵੱਖ ਥਾਵਾਂ 'ਤੇ ਯੋਗ ਦਾ ਅਭਿਆਸ ਕਰ ਰਹੇ ITBP ਦੇ ਜਵਾਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਹੋ ਰਹੀਆਂ ਹਨ।
8ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਲੱਦਾਖ 'ਚ 17,000 ਫੁੱਟ ਦੀ ਉਚਾਈ 'ਤੇ ਭਾਰਤ-ਤਿੱਬਤ ਸਰਹੱਦ ਪੁਲਸ (ITBP) ਦੇ ਕਈ ਜਵਾਨਾਂ ਨੇ ਯੋਗ ਕੀਤਾ।
ITBP ਦੇ ਜਵਾਨਾਂ ਵਲੋਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਅਜਿਹਾ ਹੀ ਯੋਗ ਸੈਸ਼ਨ ਆਯੋਜਿਤ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਕ੍ਰਮਵਾਰ 16,500 ਫੁੱਟ ਅਤੇ 16,000 ਫੁੱਟ ਦੀ ਉਚਾਈ 'ਤੇ ਯੋਗਾ ਕੀਤਾ।
ਇਸ ਦੌਰਾਨ, ਭਾਰਤ-ਤਿੱਬਤ ਸਰਹੱਦ ਪੁਲਸ (ITBP) ਦੇ ਹਿਮਵੀਰਾਂ ਨੇ ਸਿੱਕਮ ਵਿਚ ਬਰਫ਼ ਦੀ ਸਥਿਤੀ ਵਿਚ 17,000 ਫੁੱਟ ਦੀ ਉਚਾਈ 'ਤੇ ਯੋਗਾ ਕੀਤਾ।ITBP ਨੇ ਕੌਮਾਂਤਰੀ ਯੋਗ ਦਿਵਸ 'ਤੇ ਇਕ ਗੀਤ ਵੀ ਸਮਰਪਿਤ ਕੀਤਾ।