ਚੋਟੀਆਂ ’ਤੇ ਹਲਕੀ ਬਰਫਬਾਰੀ, ਸ਼ਿਮਲਾ ਸਣੇ ਕਈ ਥਾਵਾਂ ’ਤੇ ਮੀਂਹ, ਲਾਹੌਲ-ਸਪਿਤੀ ਜ਼ਿਲ੍ਹੇ ’ਚ 230 ਸੜਕਾਂ ਬੰਦ

Wednesday, Mar 20, 2024 - 12:56 PM (IST)

ਸ਼ਿਮਲਾ, (ਸੰਤੋਸ਼)- ਹਿਮਾਚਲ ਪ੍ਰਦੇਸ਼ ’ਚ ਮੰਗਲਵਾਰ ਨੂੰ ਯੈਲੋ ਅਲਰਟ ਦੌਰਾਨ ਸੂਬੇ ਦੀਆਂ ਉੱਚੀਆਂ ਚੋਟੀਆਂ ’ਤੇ ਹਲਕੀ ਬਰਫਬਾਰੀ ਹੋਈ। ਸ਼ਿਮਲਾ ਸਮੇਤ ਕਈ ਇਲਾਕਿਆਂ ’ਚ ਸ਼ਾਮ ਵੇਲੇ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਸੂਬੇ ਦੇ ਸਾਰੇ ਹਿੱਸਿਆਂ ’ਚ ਮੌਸਮ ਪੂਰੀ ਤਰ੍ਹਾਂ ਸਾਫ ਤੇ ਖੁਸ਼ਕ ਰਹੇਗਾ ਪਰ 21 ਤੋਂ 23 ਮਾਰਚ ਤੱਕ ਗਰਜ-ਚਮਕ ਨਾਲ ਮੀਂਹ ਪਏਗਾ। ਕਈ ਥਾਵਾਂ ’ਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦਾ ਪ੍ਰਭਾਵ 24 ਮਾਰਚ ਨੂੰ ਵੀ ਰਹੇਗਾ। ਸੂਬੇ ’ਚ 25 ਮਾਰਚ ਤੋਂ ਮੌਸਮ ਸਾਫ਼ ਰਹੇਗਾ।

ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ 7 ​​ਸੜਕਾਂ ਤੇ 14 ਬਿਜਲੀ ਟਰਾਂਸਫਾਰਮਰਾਂ ਦੀ ਮੁਰੰਮਤ ਕਰ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ। ਮੰਗਲਵਾਰ ਰਾਤ ਤੱਕ ਸੂਬੇ ’ਚ ਕੁੱਲ 249 ਸੜਕਾਂ ਬੰਦ ਸਨ। ਬਿਜਲੀ ਦੇ 42 ਟਰਾਂਸਫਾਰਮਰ ਤੇ ਪੀਣ ਵਾਲੇ ਪਾਣੀ ਦੀਆਂ 4 ਸਕੀਮਾਂ ਪ੍ਰਭਾਵਿਤ ਸਨ। ਲਾਹੌਲ-ਸਪਿਤੀ ਜ਼ਿਲੇ ’ਚ ਸਭ ਤੋਂ ਵੱਧ 230 ਸੜਕਾਂ ਬੰਦ ਹਨ। ਇਸ ਤੋਂ ਇਲਾਵਾ ਲਾਹੌਲ-ਸਪਿਤੀ ਜ਼ਿਲੇ ’ਚ 2 ਰਾਸ਼ਟਰੀ ਰਾਜਮਾਰਗ ਐੱਨ. ਐੱਚ.-505 ਤੇ ਐੱਨ. ਐੱਚ.-03, ਕੁੱਲੂ ਜ਼ਿਲੇ ’ਚ 2 ਐੱਨ. ਐੱਚ.-305 ਅਤੇ ਐੱਨ. ਐੱਚ.-03 ਵੀ ਬਰਫਬਾਰੀ ਕਾਰਨ ਬੰਦ ਹਨ।


Rakesh

Content Editor

Related News