ਕਿੰਨੌਰ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 14, ਕਈਆਂ ਦੇ ਦੱਬੇ ਹੋਣ ਦਾ ਖ਼ਦਸ਼ਾ

Thursday, Aug 12, 2021 - 10:17 AM (IST)

ਕਿੰਨੌਰ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 14, ਕਈਆਂ ਦੇ ਦੱਬੇ ਹੋਣ ਦਾ ਖ਼ਦਸ਼ਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਬੱਸ ਅਤੇ ਹੋਰ ਵਾਹਨਾਂ ਦੇ ਜ਼ਮੀਨ ਖਿੱਸਕਣ ਦੀ ਲਪੇਟ 'ਚ ਆ ਗਏ ਸਨ। ਇਸ ਮਲਬੇ 'ਚ ਫਸੇ ਲੋਕਾਂ ਦੀ ਤਲਾਸ਼ ਅਤੇ ਬਚਾਅ ਲਈ ਮੁਹਿੰਮ ਵੀਰਵਾਰ ਸਵੇਰੇ ਮੁੜ ਸ਼ੁਰੂ ਹੋਈ ਅਤੇ ਇਸ ਦੌਰਾਨ 4 ਹੋਰ ਲਾਸ਼ਾਂ ਮਿਲੀਆਂ। ਇਸ ਆਫ਼ਤ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 14 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਜ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਕੁਝ ਵਾਹਨਾਂ ਦੇ ਨਾਲ ਹੀ ਮਲਬੇ 'ਚ ਹਿਮਾਚਲ ਸੜਕ ਟਰਾਂਸਪੋਰਟ ਨਿਗਮ (ਐੱਚ.ਆਰ.ਟੀ.ਸੀ.) ਦੀ ਇਕ ਬੱਸ ਵੀ ਦੱਬ ਗਈ ਸੀ। ਇਹ ਤਿੰਨ ਲਾਸ਼ਾਂ ਬੱਸ 'ਚੋਂ ਹੀ ਮਿਲੀਆਂ ਹਨ। ਬੱਸ ਬੁਰੀ ਤਰ੍ਹਾਂ ਨੁਕਸਾਨੀ ਹਾਲਤ 'ਚ ਮਿਲੀ ਹੈ, ਜਦੋਂ ਕਿ ਇਕ ਗੱਡੀ ਹਾਲੇ ਵੀ ਮਲਬੇ 'ਚ ਦੱਬੀ ਹੈ। ਮਖੋਤਾ ਨੇ ਦੱਸਿਆ ਕਿ ਵੀਰਵਾਰ ਸਵੇਰੇ 6 ਵਜੇ ਬਚਾਅ ਕੰਮ ਮੁੜ ਸ਼ੁਰੂ ਕੀਤਾ ਗਿਆ। ਸਥਾਨਕ ਪੁਲਸ ਦੇ ਮੈਂਬਰ, ਹੋਮ ਗਾਰਡ, ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.), ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਸੰਯੁਕਤ ਰੂਪ ਨਾਲ ਬਚਾਅ ਮੁਹਿੰਮ ਚਲਾ ਰਹੇ ਹਨ।

PunjabKesari

ਇਹ ਵੀ ਪੜ੍ਹੋ : ਕਿੰਨੌਰ ਹਾਦਸੇ 'ਚ ਹੁਣ ਤੱਕ 10 ਲੋਕਾਂ ਦੀ ਮੌਤ, ਰੈਸਕਿਊ ਆਪਰੇਸ਼ਨ 'ਚ ਦੇਰੀ ਕਾਰਨ ਭੜਕੇ ਲੋਕ

ਅਧਿਕਾਰੀਆਂ ਨੇ ਬੁੱਧਵਾਰ ਰਾਤ ਕਰੀਬ 10 ਵਜੇ ਤਲਾਸ਼ ਮੁਹਿੰਮ ਮੁਲਤਵੀ ਕਰ ਦਿੱਤੀ ਸੀ। ਨਿਚਾਰ ਤਹਿਸੀਲ ਦੇ ਨਿਗੁਲਸਾਰੀ ਖੇਤਰ ਦੇ ਚੌਰਾ ਪਿੰਡ ਕੋਲ ਰਾਸ਼ਟਰੀ ਰਾਜਮਾਰਗ 5 'ਤੇ ਬੁੱਧਵਾਰ ਦੁਪਹਿਰ ਜ਼ਮੀਨ ਖਿੱਸਕਣ ਤੋਂ ਬਾਅਦ ਪਹਾੜ 'ਤੇ ਡਿੱਗੇ ਪੱਥਰਾਂ ਦੀ ਲਪੇਟ 'ਚ ਹਿਮਾਚਲ ਸੜਕ ਟਰਾਂਸਪੋਰਟ ਨਿਗਮ (ਐੱਚ.ਆਰ.ਟੀ.ਸੀ.) ਦੀ ਇਕ ਬੱਸ ਆ ਗਈ ਸੀ, ਜੋ ਰਿਕਾਂਗ ਪਿਯੋ ਤੋਂ ਸ਼ਿਮਲਾ ਹੁੰਦੇ ਹੋਏ ਹਰਿਦੁਆਰ ਜਾ ਰਹੀ ਸੀ। ਬੁੱਧਵਾਰ ਨੂੰ 10 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ ਅਤੇ 13 ਜ਼ਖਮੀਆਂ ਨੂੰ ਬਚਾ ਲਿਆ ਗਿਆ ਸੀ, ਜਦੋਂ ਕਿ ਕਈ ਹੋਰ ਦੇ ਮਲਬੇ 'ਚ ਦੱਬੇ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀ ਨੇ ਬੁੱਧਵਾਰ ਦੱਸਿਆ ਸੀ ਕਿ ਇਕ ਟਾਟਾ ਸੂਮੋ ਮਿਲੀ ਹੈ, ਜਿਸ 'ਚ 8 ਲੋਕ ਮ੍ਰਿਤਕ ਮਿਲੇ ਹਨ।

PunjabKesari

ਇਹ ਵੀ ਪੜ੍ਹੋ : ਹਿਮਾਚਲ 'ਚ ਵੱਡਾ ਹਾਦਸਾ, ਜ਼ਮੀਨ ਖਿੱਸਕਣ ਨਾਲ 2 ਲੋਕਾਂ ਦੀ ਮੌਤ, 40 ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ


author

DIsha

Content Editor

Related News