ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਲੱਗੇ ਭੂਚਾਲ ਦੇ ਝਟਕੇ
Friday, Jun 14, 2024 - 09:39 AM (IST)
ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਕ ਤੜਕਸਾਰ 3.39 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.0 ਮਾਪੀ ਗਈ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਅੱਜ ਸਵੇਰੇ ਆਏ ਭੂਚਾਲ ਦਾ ਕੇਂਦਰ ਕੁੱਲੂ ਜ਼ਿਲ੍ਹਾ ਸੀ। ਜਦੋਂ ਭੂਚਾਲ ਆਇਆ ਤਾਂ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ ਇਸ ਲਈ ਉਨ੍ਹਾਂ ਨੂੰ ਭੂਚਾਲ ਬਾਰੇ ਪਤਾ ਨਹੀਂ ਲੱਗਾ। ਹਾਲਾਂਕਿ ਭੂਚਾਲ ਦੀ ਤੀਬਰਤਾ ਵੀ ਘੱਟ ਸੀ। ਦੱਸ ਦੇਈਏ ਕਿ ਹਿਮਾਲਿਆ ਦੀ ਗੋਦ ਵਿਚ ਸਥਿਤ ਹਿਮਾਚਲ ਪ੍ਰਦੇਸ਼ ਭੂਚਾਲ ਸੰਵੇਦਨਸ਼ੀਲ ਖੇਤਰ ਵਿਚ ਆਉਂਦਾ ਹੈ। ਇਹ ਪ੍ਰਦੇਸ਼ ਭੂਚਾਲ ਵਾਲੇ ਜ਼ੋਨ 4 ਅਤੇ 5 ਵਿਚ ਆਉਂਦਾ ਹੈ। ਹਿਮਾਚਲ ਦੇ ਕਾਂਗੜਾ, ਚੰਬਾ, ਲਾਹੌਲ, ਕੁੱਲੂ ਅਤੇ ਮੰਡੀ ਭੂਚਾਲ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਖੇਤਰ ਹਨ।
ਇਹ ਵੀ ਪੜ੍ਹੋ- ਜੰਮੂ 'ਚ ਬੱਸ 'ਤੇ ਹੋਏ ਅੱਤਵਾਦੀ ਹਮਲੇ 'ਚ ਜ਼ਖ਼ਮੀ 7 ਸ਼ਰਧਾਲੂ ਪਰਤੇ ਘਰ, ਸੁਣਾਈ ਹੱਡ ਬੀਤੀ
ਭੂਚਾਲ ਕਿਉਂ ਆਉਂਦੇ ਹਨ?
ਤੁਹਾਨੂੰ ਦੱਸ ਦੇਈਏ ਕਿ ਧਰਤੀ ਦੀ ਸਤ੍ਹਾ ਦੇ ਹੇਠਾਂ ਜਾਂ ਧਰਤੀ ਦੇ ਅੰਦਰ ਹਮੇਸ਼ਾ ਉਥਲ-ਪੁਥਲ ਹੁੰਦੀ ਰਹਿੰਦੀ ਹੈ। ਧਰਤੀ ਦੇ ਅੰਦਰ ਮੌਜੂਦ ਪਲੇਟਾਂ ਲਗਾਤਾਰ ਇਕ-ਦੂਜੇ ਨਾਲ ਟਕਰਾ ਰਹੀਆਂ ਹਨ ਜਾਂ ਦੂਰ ਜਾ ਰਹੀਆਂ ਹਨ। ਇਸ ਕਾਰਨ ਹਰ ਸਾਲ ਭੂਚਾਲ ਆਉਂਦੇ ਰਹਿੰਦੇ ਹਨ। ਭੂਚਾਲ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਧਰਤੀ ਦੇ ਹੇਠਾਂ ਮੌਜੂਦ ਪਲੇਟਾਂ ਦੀ ਬਣਤਰ ਨੂੰ ਸਮਝਣਾ ਚਾਹੀਦਾ ਹੈ। ਧਰਤੀ ਵਿਚ 12 ਟੈਕਟੋਨਿਕ ਪਲੇਟਾਂ ਹਨ। ਜਦੋਂ ਇਹ ਪਲੇਟਾਂ ਇਕ-ਦੂਜੇ ਨਾਲ ਟਕਰਾਉਂਦੀਆਂ ਹਨ ਤਾਂ ਜੋ ਊਰਜਾ ਨਿਕਲਦੀ ਹੈ ਉਸ ਨੂੰ ਭੂਚਾਲ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਉਹ 7 ਮਹਿਲਾ ਮੰਤਰੀ, ਜਿਨ੍ਹਾਂ ਨੂੰ ਮੋਦੀ ਕੈਬਨਿਟ 'ਚ ਮਿਲੀ ਥਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e