ਹਿਮਾਚਲ 'ਚ ਸੈਲਾਨੀਆਂ ਦੀ ਆਮਦ ਨੇ ਤੋੜਿਆ ਰਿਕਾਰਡ, 6 ਮਹੀਨੇ 'ਚ ਗਿਣਤੀ ਹੋਈ 1 ਕਰੋੜ ਦੇ ਪਾਰ

Thursday, Jul 27, 2023 - 03:53 PM (IST)

ਹਿਮਾਚਲ 'ਚ ਸੈਲਾਨੀਆਂ ਦੀ ਆਮਦ ਨੇ ਤੋੜਿਆ ਰਿਕਾਰਡ, 6 ਮਹੀਨੇ 'ਚ ਗਿਣਤੀ ਹੋਈ 1 ਕਰੋੜ ਦੇ ਪਾਰ

ਸ਼ਿਮਲਾ- ਸੈਰ-ਸਪਾਟੇ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦਾ ਨਾ ਆਵੇ ਤਾਂ ਹੋ ਹੀ ਨਹੀਂ ਸਕਦਾ। ਹਰ ਸਾਲ ਲੱਖਾਂ ਸੈਲਾਨੀ ਹਿਮਾਚਲ ਪਹੁੰਚਦੇ ਹਨ। ਕੋਰੋਨਾ ਕਾਲ ਵਿਚ ਸੈਰ-ਸਪਾਟਾ ਖੇਤਰ 'ਤੇ ਵੀ ਭਾਰੀ ਮਾਰ ਪਈ ਸੀ। ਜਿਸ ਤੋਂ ਬਾਅਦ ਇਸ ਸਾਲ ਪਹਿਲੇ 6 ਮਹੀਨੇ 'ਚ ਹਿਮਾਚਲ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਵੱਡਾ ਇਜਾਫਾ ਹੋਇਆ ਹੈ। 

ਇਹ ਵੀ ਪੜ੍ਹੋ- ਚਿੰਤਾਜਨਕ ਖ਼ਬਰ: ਚੰਡੀਗੜ੍ਹ 'ਚ ਰੋਜ਼ਾਨਾ ਲਾਪਤਾ ਹੋ ਰਹੀਆਂ ਹਨ 3-4 ਕੁੜੀਆਂ, ਅੰਕੜੇ ਕਰਨਗੇ ਹੈਰਾਨ

ਸਾਲ 2023 ਦੇ ਪਹਿਲੇ 6 ਮਹੀਨਿਆਂ ਦੌਰਾਨ 1 ਕਰੋੜ ਤੋਂ ਵੱਧ ਸੈਲਾਨੀ ਹਿਮਾਚਲ ਪ੍ਰਦੇਸ਼ ਪਹੁੰਚੇ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਪ੍ਰਾਪਤੀ ਦਾ ਸਿਹਰਾ ਸੈਰ-ਸਪਾਟਾ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਸੂਬਾਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪ੍ਰਦੇਸ਼ ਸਰਕਾਰ ਸ਼ੁਰੂ ਤੋਂ ਹੀ ਪ੍ਰਦੇਸ਼ 'ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ 'ਤੇ ਖ਼ਾਸ ਧਿਆਨ ਦੇ ਰਹੀ ਹੈ, ਜਿਸ ਨਾਲ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਜੂਨ ਤੱਕ ਪ੍ਰਦੇਸ਼  ਵਿਚ ਸੈਲਾਨੀਆਂ ਦੀ ਕੁੱਲ ਗਿਣਤੀ 1.06 ਕਰੋੜ ਹੈ, ਜਿਸ ਵਿਚ 99,78,504 ਭਾਰਤੀ ਅਤੇ 28,239 ਵਿਦੇਸ਼ੀ ਸੈਲਾਨੀ ਸ਼ਾਮਲ ਹਨ।

ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਲੋਕ ਸਭਾ ਸਪੀਕਰ ਨੇ ਦਿੱਤੀ ਮਨਜ਼ੂਰੀ

ਪਿਛਲੇ ਇਕ ਦਹਾਕੇ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਕੋਰੋਨਾ ਕਾਲ 'ਚ ਸਾਲ 2020 ਅਤੇ 2021 ਦੇ ਸਾਲ ਨੂੰ ਛੱਡ ਦੇਈਏ ਤਾਂ ਹਰ ਸਾਲ ਔਸਤਨ ਡੇਢ ਕਰੋੜ ਸੈਲਾਨੀ ਹਿਮਾਚਲ ਆਏ। ਸਰਕਾਰ ਨੇ ਇਸ ਸਾਲ ਹਿਮਾਚਲ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 2 ਕਰੋੜ ਪਹੁੰਚਣ ਦਾ ਅਨੁਮਾਨ ਲਾਇਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News