ਹਿਮਾਚਲ : ਰੱਖਿਆ ਮੰਤਰੀ ਰਾਜਨਾਥ ਸਿੰਘ 2 ਅਕਤੂਬਰ ਨੂੰ ਕਰਨਗੇ ਤਿੰਨ ਪੁਲਾਂ ਦਾ ਉਦਘਾਟਨ

09/30/2020 4:55:22 PM

ਸ਼ਿਮਲਾ- ਰੱਖਿਆ ਮੰਤਰੀ ਰਾਜਨਾਥ ਸਿੰਘ 2 ਅਕਤੂਬਰ ਨੂੰ ਮਨਾਲੀ-ਲੇਹ ਸਾਮਰਿਕ ਮਾਰਗ 'ਤੇ ਬਣੇ ਤਿੰਨ ਪੁਲਾਂ ਦਾ ਉਦਘਾਟਨ ਕਰਨਗੇ। ਜਿਨ੍ਹਾਂ ਤਿੰਨ ਪੁਲਾਂ ਦਾ ਉਦਘਾਟਨ ਹੋਣਾ ਹੈ, ਉਨ੍ਹਾਂ 'ਚ ਮਨਾਲੀ-ਲੇਹ ਮਾਰਗ 'ਤੇ ਬਣਿਆ ਪ੍ਰਦੇਸ਼ ਦਾ ਸਭ ਤੋਂ ਲੰਬਾ 360 ਮੀਟਰ ਦਾਰਚਾ ਪੁਲ ਵੀ ਸ਼ਾਮਲ ਹੈ। ਬੀ.ਆਰ.ਓ. ਦੇ ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨਾਲੀ ਆਉਣ ਤੋਂ ਇਕ ਦਿਨ ਪਹਿਲਾਂ ਰਾਜਨਾਥ ਸਿੰਘ ਮਨਾਲੀ ਨਾਲ ਪਲਚਾਨ, ਨਾਰਥ ਪੋਟਰਲ 'ਚ ਚੰਦਰਾ ਬਰਿੱਜ ਅਤੇ ਦਾਰਚਾ ਪੁਲ ਦਾ ਉਦਘਾਟਨ ਕਰਨਗੇ। ਅਟਲ ਸੁਰੰਗ ਰੋਹਤਾਂਗ ਦੇ ਨਾਰਥ ਪੋਟਰਲ 'ਚ ਚੰਦਰਾ ਨਦੀ 'ਤੇ 100 ਮੀਟਰ ਲੰਬੇ ਪੁਲ ਨੂੰ ਬੀ.ਆਰ.ਓ. ਨੇ ਰਿਕਾਰਡ ਡੇਢ ਮਹੀਨੇ 'ਚ ਲਾਂਚ ਕੀਤਾ ਸੀ, ਜਦੋਂ ਕਿ ਕੇਲਾਂਗ ਤੋਂ ਕਰੀਬ 32 ਕਿਲੋਮੀਟਰ ਅੱਗੇ ਦਾਰਚਾ 'ਚ ਬਣਿਆ 360 ਮੀਟਰ ਲੰਬਾ ਪੁਲ 467 ਕਿਲੋਮੀਟਰ ਲੰਬੇ ਮਨਾਲੀ-ਲੇਹ ਸੜਕ ਮਾਰਗ 'ਤੇ ਸਭ ਤੋਂ ਲੰਬਾ ਪੁਲ ਹੈ। 

ਜਨਜਾਤੀ ਮੰਤਰੀ ਡਾ. ਰਾਮਲਾਲ ਮਾਰਕੰਡਾ ਨੇ ਕਿਹਾ ਕਿ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਖ਼ੁਦ ਮਨਾਲੀ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮਨਾਲੀ-ਲੇਹ ਮਾਰਗ 'ਤੇ ਬਣੇ ਤਿੰਨ ਪੁਲਾਂ ਦਾ ਉਦਘਾਟਨ ਕਰਨਗੇ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਲਚਾਨ ਅਤੇ ਦਾਰਚਾ ਪੁਲ ਦਾ ਉਦਘਾਟਨ ਕਰਨਾ ਸੀ ਪਰ ਕੇਂਦਰੀ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਦੇ ਦਿਹਾਂਤ ਕਾਰਨ ਪ੍ਰੋਗਰਾਮ ਟਲ ਗਿਆ ਸੀ। ਦੱਸਣਯੋਗ ਹੈ ਕਿ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰ ਕੇ ਸਾਮਰਿਕ ਲਿਹਾਜ ਨਾਲ ਕਈ ਵੱਡੇ ਪ੍ਰਾਜੈਕਟ ਨੂੰ ਧਰਾਤਲ (ਸਤਹ) 'ਤੇ ਉਤਾਰਨ ਦੀ ਕਵਾਇਦ ਤੇਜ਼ ਹੋ ਗਈ ਹੈ।


DIsha

Content Editor

Related News