ਹਿਮਾਚਲ ''ਚ ਪੰਚਾਇਤ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ, ਤਿੰਨ ਪੜਾਵਾਂ ''ਚ ਹੋਵੇਗੀ ਵੋਟਿੰਗ

Monday, Dec 21, 2020 - 05:29 PM (IST)

ਹਿਮਾਚਲ ''ਚ ਪੰਚਾਇਤ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ, ਤਿੰਨ ਪੜਾਵਾਂ ''ਚ ਹੋਵੇਗੀ ਵੋਟਿੰਗ

ਸ਼ਿਮਲਾ-  ਹਿਮਾਚਲ ਪ੍ਰਦੇਸ਼ 'ਚ ਪੰਚਾਇਤ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ। ਇਹ ਪੰਚਾਇਤ ਚੋਣਾਂ ਤਿੰਨ ਗੇੜ 'ਚ ਕਰਵਾਈਆਂ ਜਾਣਗੀਆਂ। ਆਉਣ ਵਾਲੀ 17, 19 ਅਤੇ 21 ਜਨਵਰੀ ਨੂੰ ਵੋਟਿੰਗ ਹੋਵੇਗੀ। ਪੰਚਾਇਤ ਚੋਣਾਂ ਲਈ ਸੂਬਾ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਅਤੇ 31 ਦਸੰਬਰ, ਇਕ ਅਤੇ 2 ਜਨਵਰੀ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ। 4 ਜਨਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਛਾਂਟੀ ਕੀਤੀ ਜਾਵੇਗੀ।

6 ਜਨਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 21 ਜਨਵਰੀ ਨੂੰ ਵੋਟਿੰਗ ਤੋਂ ਬਾਅਦ ਚੋਣਾਂ ਦੀ ਗਿਣਤੀ ਵੀ ਕੀਤੀ ਜਾਵੇਗੀ। ਜਦੋਂ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਕਮੇਟੀ ਦੇ ਵੋਟਾਂ ਦੀ ਗਿਣਤੀ 22 ਜਨਵਰੀ ਨੂੰ ਹੋਵੇਗੀ। ਚੋਣਾਂ ਦੇ ਐਲਾਨ ਦੇ ਨਾਲ ਹੀ ਪ੍ਰਦੇਸ਼ 'ਚ ਚੋਣ ਜ਼ਾਬਤਾ ਵੀ ਲਾਗੂ ਹੋ ਗਈ ਹੈ।


author

DIsha

Content Editor

Related News