ਹਿਮਾਚਲ ਦੇ ਮੰਤਰੀ ਨੇ PM ਮੋਦੀ ਨੂੰ ਦੱਸਿਆ ਭਗਵਾਨ ਸ਼ਿਵ ਦਾ ਅਵਤਾਰ

Saturday, Mar 13, 2021 - 09:40 AM (IST)

ਹਿਮਾਚਲ ਦੇ ਮੰਤਰੀ ਨੇ PM ਮੋਦੀ ਨੂੰ ਦੱਸਿਆ ਭਗਵਾਨ ਸ਼ਿਵ ਦਾ ਅਵਤਾਰ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਸ਼ਿਵ ਦਾ ਅਵਤਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਵਰਗਾ ਮਹਾਨ ਵਿਅਕਤੀ ਹੀ ਭਾਰਤ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠ ਸਕਦਾ ਹੈ। ਮੰਤਰੀ ਨੇ ਸ਼ਿਵਰਾਤਰੀ ਮੌਕੇ ਇਕ ਮੰਦਰ ਵਿਚ ਆਯੋਜਿਤ ਧਾਰਮਿਕ ਸਮਾਰੋਹ ਵਿਚ ਇਹ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੇ ਉਸ ਬਿਆਨ ਨੂੰ ਸਹੀ ਦੱਸਦਿਆ ਕਿਹਾ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ।

 

ਇਹ ਵੀ ਪੜ੍ਹੋ : ਤਿਰੰਗਾ ਭਾਰਤ ਵਿਚ ਨਹੀਂ ਤਾਂ ਕੀ ਪਾਕਿਸਤਾਨ ਵਿਚ ਲਹਿਰਾਇਆ ਜਾਵੇਗਾ?-ਕੇਜਰੀਵਾਲ

ਭਗਵਾਨ ਸ਼ਿਵ ਦਾ ਅਵਤਾਰ ਹਨ ਮੋਦੀ
ਮੰਤਰੀ ਨੇ ਆਪਣੇ ਬਿਆਨ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਮੋਦੀ 137 ਕਰੋੜ ਆਬਾਦੀ ਵਾਲੇ ਦੇਸ਼ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਸਫਲਤਾਪੂਰਵਕ ਨਜਿੱਠਨ ਵਿਚ ਸਫਲ ਰਹੇ। ਉਨ੍ਹਾਂ ਕਿਹਾ ਕਿ ਸਿਰਫ ਕੋਈ ਮਹਾਪੁਰਸ਼ ਜਾਂ ਅਵਤਾਰ ਹੀ ਅਜਿਹਾ ਕਰ ਸਕਦੇ ਹਨ। ਉਨ੍ਹਾਂ ਕਿਹਾ,‘‘ਇਹ ਕਹਿੰਦੇ ਹੋਏ ਗਲਤੀ ਨਹੀਂ ਕੀਤੀ ਕਿ ਉਹ ਭਗਵਾਨ ਸ਼ਿਵ ਦਾ ਅਵਤਾਰ ਹਨ।’’ ਭਾਰਦਵਾਜ ਨੇ ਵੀਰਵਾਰ ਨੂੰ ਜ਼ੋਰ ਦਿੱਤਾ ਸੀ ਕਿ 2019 'ਚ ਲੋਕ ਸਭਾ ਚੋਣਾਂ 'ਚ ਵੋਟਿੰਗ ਤਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ 2 ਦਿਨ ਕੇਦਾਰਨਾਥ ਦੀ ਗੁਫ਼ਾ 'ਚ ਬਿਤਾਏ ਸਨ। ਉਨ੍ਹਾਂ ਕਿਹਾ ਕਿ ਮੋਦੀ ਨੂੰ ਭਗਵਾਨ ਸ਼ਿਵ ਦਾ ਆਸ਼ੀਰਵਾਦ ਹੈ। ਉਨ੍ਹਾਂ ਨੇ ਭਗਵਾਨ ਸ਼ਿਵ ਦੇ ਅਵਤਾਰ ਦੇ ਰੂਪ ਵਿਚ ਜਨਮ ਲਿਆ ਹੈ। ਪੂਰੀ ਦੁਨੀਆ ਉਨ੍ਹਾਂ ਨੂੰ ਇਕ ਵਿਸ਼ਵ ਨੇਤਾ ਵਾਂਗ ਵੇਖ ਰਹੀ ਹੈ।

ਇਹ ਵੀ ਪੜ੍ਹੋ : Quad ਆਗੂਆਂ ਦੀ ਪਹਿਲੀ ਵਰਚੁਅਲ ਸਮਿਟ 'ਚ ਪੀ.ਐੱਮ. ਮੋਦੀ ਨੇ ਰੱਖਿਆ ਏਜੰਡਾ

ਕਾਂਗਰਸ ਵਿਧਾਇਕ ਨੇ ਸਾਧਿਆ ਨਿਸ਼ਾਨਾ
ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤ ਅਤੇ ਕਾਂਗਰਸ ਵਿਧਾਇਕ ਵਿਕਰਾਮਾਦਿਤਿਆ ਸਿੰਘ ਨੇ ਭਾਰਦਵਾਜ ਦੇ ਬਿਆਨ ਨੂੰ ਮੰਦਭਾਗੀ ਦੱਸਦੇ ਹੋਏ ਕਿਹਾ ਕਿ ਮੰਤਰੀ ਨੇ ਸ਼ਾਇਦ ਪ੍ਰਧਾਨ ਮੰਤਰੀ ਦੀ ਚਾਪਲੂਸੀ ਕਰਨ ਅਤੇ ਸੂਬੇ ਦਾ ਮੁੱਖ ਮੰਤਰੀ ਅਹੁਦਾ ਪ੍ਰਾਪਤ ਕਰਨ ਲਈ ਅਜਿਹਾ ਬਿਆਨ ਦਿੱਤਾ ਹੈ। ਉਤਰਾਖੰਡ ਦੇ ਹਾਲੀਆ ਘਟਨਾਕ੍ਰਮਾਂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਨੇਤਾ ਨੇ ਕਿਹਾ ਕਿ ਹਿਮਾਚਲ ਦੇ ਕਈ ਮੰਤਰੀ ਸੂਬੇ ਦੇ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਦੇਖਣ ਲੱਗੇ ਹਨ ਅਤੇ ਉਹ ਸੋਚ ਰਹੇ ਹਨ ਕਿ ਜੈਰਾਮ ਠਾਕੁਰ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ।

ਇਹ ਵੀ ਪੜ੍ਹੋ : ਕਿਸਾਨ ਆਗੂਆਂ ਨੇ ਲਾਏ ਬੰਗਾਲ 'ਚ ਡੇਰੇ, ਕਿਹਾ- ਭਾਜਪਾ ਹਾਰੇਗੀ ਤਾਂ ਘਮੰਡ ਟੁੱਟੇਗਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News