ਹਿਮਾਚਲ ਪ੍ਰਦੇਸ਼ ਨੇ ਕੋਰੋਨਾ ਪਾਬੰਦੀਆਂ ਹਟਾਈਆਂ, ਮਾਸਕ ਪਹਿਨਣ ''ਤੇ ਦਿੱਤਾ ਜ਼ੋਰ

04/02/2022 10:05:59 AM

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੋਰੋਨਾ ਵਾਇਰਸ ਦੇ ਮਾਮਲੇ 'ਚ ਕਮੀ ਆਉਣ ਤੋਂ ਬਾਅਦ ਕੋਰੋਨਾ ਸੰਬੰਧੀ ਪਾਬੰਦੀਆਂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਪਰ ਲੋਕਾਂ ਨੂੰ ਮਾਸਕ ਪਹਿਨਦੇ ਰਹਿਣ ਅਤੇ ਹੱਥਾਂ ਨੂੰ ਧੋਂਦੇ ਰਹਿਣ ਦੀ ਸਲਾਹ ਦਿੱਤੀ ਹੈ। ਰਾਜ ਮਾਲੀਆ ਵਿਭਾਗ ਦੇ ਆਫ਼ਤ ਪ੍ਰਬੰਧਨ ਸੈੱਲ ਨੇ ਵੀਰਵਾਰ ਨੂੰ ਇਹ ਆਦੇਸ਼ ਪਾਸ ਕੀਤਾ। ਇਸ 'ਚ ਕਿਹਾ ਗਿਆ ਹੈ,''ਰਾਜ 'ਚ ਕੋਰੋਨਾ ਦੀ ਮੌਜੂਦਾ ਸਥਿਤ ਅਤੇ ਸੰਕਰਮਣ ਦਰ 'ਚ ਕਮੀ ਆਉਣ ਨਾਲ ਸਥਿਤੀ 'ਚ ਸੁਧਾਰ ਆਉਣ ਅਤੇ ਮਹਾਮਾਰੀ ਨਾਲ ਨਜਿੱਠਣ 'ਚ ਸਰਕਾਰ ਦੀ ਤਿਆਰੀ ਦੇਖਦੇ ਹੋਏ ਐੱਚ.ਪੀ.ਐੱਸ.ਡੀ.ਐੱਮ.ਏ. ਨੇ ਫ਼ੈਸਲਾ ਕੀਤਾ ਹੈ ਕਿ ਕੋਰੋਨਾ ਰੋਕੂ ਉਪਾਵਾਂ ਲਈ ਆਫ਼ਤ ਪ੍ਰਬੰਧਨ ਕਾਨੂੰਨ ਦੇ ਪ੍ਰਬੰਧਾਂ ਨੂੰ ਲਾਗੂ ਕਰਨ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ।''

ਇਸ 'ਚ ਕਿਹਾ ਗਿਆ ਹੈ,''ਰਾਜ ਕਾਰਜਕਾਰੀ ਕਮੇਟੀ (ਐੱਸ.ਈ.ਸੀ.) ਵਲੋਂ ਕੋਰੋਨਾ 'ਤੇ ਕੰਟਰੋਲ ਲਈ ਜਾਰੀ ਸਾਰੀਆਂ ਪਾਬੰਦੀਆਂ ਵਾਪਸ ਲਈਆਂ ਜਾਂਦੀਆਂ ਹਨ।'' ਆਦੇਸ਼ 'ਚ ਕਿਹਾ ਗਿਆ ਹੈ ਕਿ ਫਿਲਹਾਲ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਚਿਹਰੇ 'ਤੇ ਮਾਸਕ ਲਗਾਉਣ ਅਤੇ ਹੱਥਾਂ ਦੀ ਸਵੱਛਤਾ ਬਣਾਏ ਰੱਖਣ ਸਮੇਤ ਕੋਰੋਨਾ ਰੋਕੂ ਉਪਾਵਾਂ 'ਤੇ ਐਡਵਾਇਜ਼ਰੀ ਜਾਰੀ ਰਹੇਗੀ। ਇਸ ਅਨੁਸਾਰ, ਸੰਕਰਮਣ ਦੇ ਮਾਮਲਿਆਂ 'ਚ ਜਦੋਂ ਵੀ ਵਾਧਾ ਹੋਵੇਗਾ ਤਾਂ ਡੀ.ਡੀ.ਐੱਮ.ਏ. ਸਥਾਨਕ ਪੱਥਰ 'ਤੇ ਬੇਹੱਦ ਸਰਗਰਮ ਕਾਰਵਾਈ ਕਰਨ 'ਤੇ ਵਿਚਾਰ ਕਰ ਸਕਦਾ ਹੈ।


DIsha

Content Editor

Related News