ਹਿਮਾਚਲ ਪ੍ਰਦੇਸ਼ : ਕਿੰਨੌਰ ਦੇ ਇਕ ਪਿੰਡ ''ਚ ਲੱਗੀ ਭਿਆਨਕ ਅੱਗ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ

10/23/2020 5:53:29 PM

ਕਿੰਨੌਰ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਪੂਵਰਨੀ ਪਿੰਡ 'ਚ ਸ਼ੁੱਕਰਵਾਰ ਦੁਪਹਿਰ ਬਾਅਦ ਅਚਾਨਕ ਅੱਗ ਲੱਗਣ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਸੜਕ ਕੇ ਸੁਆਹ ਹੋਣ ਦਾ ਅਨੁਮਾਨ ਹੈ। ਅੱਗ ਪਿੰਡ ਦੇ ਵਿਚੋ-ਵਿਚ ਲੱਗੀ ਹੈ, ਜੋ ਕਿ ਇੰਨਾ ਭਿਆਨਕ ਰੂਪ ਲੈ ਚੁਕੀ ਹੈ ਕਿ ਇਸ 'ਚ ਘਰਾਂ ਦੇ ਲਪੇਟ 'ਚ ਆਉਣ ਦਾ ਖਤਰਾ ਬਣਿਆ ਹੋਇਆ ਹੈ। ਹਾਲਾਂਕਿ ਪਿੰਡ ਵਾਸੀਆਂ ਵਲੋਂ ਅੱਗ 'ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਸ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਅੱਗ ਦੀ ਲਪੇਟ 'ਚ ਕਰੀਬ 4-5 ਘਰ ਆ ਗਏ ਹਨ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੀ ਮੌਕੇ ਲਈ ਰਵਾਨਾ ਹੋ ਗਈ ਹੈ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

PunjabKesariਅੱਗ ਲੱਗਣ ਨਾਲ ਜਿੱਥੇ ਕਰੋੜਾਂ ਰੁਪਏ ਦੀ ਜਾਇਦਾਦ ਸੜਕ ਕੇ ਸੁਆਹ ਹੋ ਗਈ ਹੈ, ਉੱਥੇ ਹੀ ਸਰਦੀਆਂ ਲਈ ਜੁਟਾਇਆ 6 ਮਹੀਨੇ ਦਾ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਾਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ ਹੈ। ਇਸ ਬਾਰੇ ਐੱਸ.ਡੀ.ਐੱਮ. ਕਲਪਾ ਮੇਜਰ ਅਵਨਿੰਦਰ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਮਾਲੀਆ ਵਿਭਾਗ ਦੀ ਟੀਮ ਮੌਕੇ ਲਈ ਰਵਨਾ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ : 60 ਸਾਲਾਂ ਤੋਂ ਨੰਗੇ ਪੈਰੀਂ ਸਾਈਕਲ ਚਲਾ ਗ਼ਰੀਬਾਂ ਦੇ ਘਰਾਂ 'ਚ ਜਾ ਕੇ ਇਲਾਜ ਕਰਦੈ ਇਹ ਡਾਕਟਰ


DIsha

Content Editor DIsha