ਹਿਮਾਚਲ ਪ੍ਰਦੇਸ਼ 'ਚ ਜੀਪ ਹੋਈ ਹਾਦਸੇ ਦਾ ਸ਼ਿਕਾਰ, 2 ਲੋਕਾਂ ਦੀ ਮੌਤ

08/03/2020 3:31:23 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ ਕਰੀਬ 25 ਕਿਲੋਮੀਟਰ ਦੂਰ ਬਡਮੈਨ ਧਾਰ ਮਾਰਗ ਨੇੜੇ ਅੱਜ ਯਾਨੀ ਸੋਮਵਾਰ ਸਵੇਰੇ ਜੀਪ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 6 ਵਜੇ ਹੋਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਹਾਦਸੇ ਦੀ ਜਾਂਚ 'ਚ ਜੁਟ ਗਈ ਹੈ। ਰੱਖੜੀ ਦੇ ਦਿਨ ਥਾਣਾ ਸੁੰਨੀ ਦੇ ਅਧੀਨ ਇਸ ਹਾਦਸੇ 'ਚ ਜ਼ਖਮੀ ਵਿਅਕਤੀ ਨੂੰ ਆਈ.ਜੀ.ਐੱਮ.ਸੀ. ਭੇਜ ਦਿੱਤਾ ਹੈ।

ਹਾਦਸੇ ਦੇ ਸਮੇਂ ਪਿਕਅੱਪ 'ਚ ਤਿੰਨ ਲੋਕ ਸਵਾਰ ਸਨ। ਨੇੜੇ-ਤੇੜੇ ਦੇ ਲੋਕਾਂ ਨੇ ਜਦੋਂ ਵਾਹਨ ਨੂੰ ਡਿੱਗੇ ਹੋਏ ਦੇਖਿਆ ਤਾਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਦੀਪਕ ਚੌਹਾਨ ਅਤੇ ਡਿੰਪਲ ਕੁਮਾਰ ਦੇ ਰੂਪ 'ਚ ਕੀਤੀ ਹੈ। ਇਹ ਲੋਕ ਪਰਵਾਣੂ ਤੋਂ ਸੁੰਨੀ ਆ ਰਹੇ ਸਨ। ਪੁਲਸ ਕਮਿਸ਼ਨਰ ਸ਼ਿਮਲਾ ਓਮਾਪਤੀ ਜਮਵਾਲ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


DIsha

Content Editor

Related News